ਯੁੱਧ ਨਸ਼ਿਆਂ ਵਿਰੁੱਧ: ਹੈਰੋਇਨ ਸਣੇ ਇੱਕ ਨਾਬਾਲਗ ਸਮੇਤ ਤਿੰਨ ਗ੍ਰਿਫਤਾਰ
- ਸਰਹਦੀ ਖੇਤਰ ਤੋਂ ਦੋ ਕਿਲੋ ਲਾਵਾਰਿਸ ਹੈਰੋਇਨ ਦੀ ਖੇਪ ਫੜੇ ਜਾਣ ਦਾ ਵੀ ਹੋਇਆ ਖੁਲਾਸਾ
- ਮੁੱਖ ਸਰਗਨਾ ਪਹਿਲਾਂ ਹੀ ਜੇਲ ਚ
ਰਿਪੋਰਟਰ _ਰੋਹਿਤ ਗੁਪਤਾ
ਗੁਰਦਾਸਪੁਰ, 16 ਅਪ੍ਰੈਲ 2025 - ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੁਲਿਸ ਜਿਲਾ ਗੁਰਦਾਸਪੁਰ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ। ਪੁਲਿਸ ਨੇ 258 ਗ੍ਰਾਮ ਹੈਰੋਇਨ ਸਮੇਤ ਤਿੰਨ ਨੌਜਵਾਨਾਂ ਨੂੰ ਗਿਰਫਤਾਰ ਕੀਤਾ ਹੈ। ਜਿਨਾਂ ਵਿੱਚੋਂ ਕੁਲਦੀਪ ਸਿੰਘ ਅਤੇ ਬਲਵਿੰਦਰ ਸਿੰਘ ਸ਼ਾਮਿਲ ਹਨ ਜਦਕਿ ਤੀਜਾ ਨਬਾਲਗ ਦੱਸਿਆ ਜਾ ਰਿਹਾ ਹੈ। ਪੁਲਿਸ ਦਾ ਦਾਅਵਾ ਹੈ ਕਿ ਕਰੀਬ ਇੱਕ ਮਹੀਨਾ ਪਹਿਲਾਂ ਸਰਹੱਦੀ ਖੇਤਰ ਤੋਂ ਫੜੀ ਗਈ ਦੋ ਕਿਲੋ ਹੈਰੋਇਨ ਦੀ ਖੇਪ ਅਤੇ ਦੋ ਪਿਸਤੋਲਾਂ ਵੀ ਇਹਨਾਂ ਵੱਲੋਂ ਡਰੋਨ ਰਾਹੀ ਪਾਕਿਸਤਾਨ ਤੋਂ ਮੰਗਵਾਈਆਂ ਗਈਆਂ ਸਨ ਪਰ ਇਸ ਤੋਂ ਪਹਿਲਾਂ ਕਿ ਇਹ ਉਸ ਖੇਪ ਤੱਕ ਪਹੁੰਚ ਪਾਂਉਦੇ , ਖੇਪ ਅਤੇ ਪਸਤੋਲਾ ਪੁਲਿਸ ਦੇ ਹੱਥ ਲੱਗ ਗਈਆਂ।
ਉੱਥੇ ਹੀ ਐਸਪੀ ਡੀ ਰਜਿੰਦਰ ਕੁਮਾਰ ਦਾ ਕਹਿਣਾ ਹੈ ਕਿ ਇਸ ਗਿਰੋਹ ਦੇ ਮੁੱਖ ਸਰਗਨਾ ਦੇ ਲਿੰਕ ਪਾਕਿਸਤਾਨ ਸਥਿਤ ਸਮਗਲਰਾਂ ਨਾਲ ਹਨ। ਪਾਕਿਸਤਾਨੀ ਸਮਗਲਰਾਂ ਦਾ ਨਾਂ ਤਾਂ ਫਿਲਹਾਲ ਉਜਾਗਰ ਨਹੀਂ ਕੀਤਾ ਜਾ ਰਿਹਾ ਪਰ ਮੁੱਖ ਸਰਗਨਾ ਕੁਝ ਦਿਨ ਪਹਿਲਾਂ ਹੀ ਕਿਸੇ ਮਾਮਲੇ ਵਿੱਚ ਜੇਲ ਗਿਆ ਹੈ ਤੇ ਉਸ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।