ਪਾਵਰਕੌਮ ਦੀਆਂ ਮੁਲਾਜ਼ਮ ਜਥੇਬੰਦੀਆਂ ਵੱਲੋਂ ਦੋ ਡਿਵੀਜ਼ਨਾਂ ਦਾ ਕੰਮ ਪ੍ਰਾਈਵੇਟ ਹੱਥਾਂ ਵਿੱਚ ਦੇਣ ਦਾ ਵਿਰੋਧ
ਅਸ਼ੋਕ ਵਰਮਾ
ਬਠਿੰਡਾ, 19 ਅਪ੍ਰੈਲ 2025 :ਬਿਜਲੀ ਮੁਲਾਜ਼ਮ ਟੈਕਨੀਕਲ ਸਰਵਿਸਜ਼ ਯੂਨੀਅਨ ਸਰਕਲ ਵਰਕਿੰਗ ਕਮੇਟੀ ਬਠਿੰਡਾ ਦੇ ਆਗੂਆਂ ਪ੍ਰਧਾਨ ਇੰਜ ਬਲਜੀਤ ਸਿੰਘ ਜੇ ਈ,ਮੀਤ ਪ੍ਰਧਾਨ ਗੁਰਮੀਤ ਸਿੰਘ , ਸਕੱਤਰ ਅੰਗਰੇਜ ਸਿੰਘ , ਮੀਤ ਸਕੱਤਰ ਬੇਅੰਤ ਸਿੰਘ, ਖਜਾਨਚੀ ਭੀਮ ਸੈਨ ਅਤੇ ਜੋਨ ਸਕੱਤਰ ਇੰਜ. ਨਛੱਤਰ ਸਿੰਘ ਨੇ ਪਾਵਰਕਾਮ ਵਲੋਂ ਪੀ ਡੀ ਸੀ (ਪੰਜਾਬ ਵਿਕਾਸ ਕਮੀਸ਼ਨ) ਦੀ ਸਿਫਾਰਸ਼ ਤੇ ਲਾਲੜੂ ਅਤੇ ਖਰੜ ਡਵੀਜ਼ਨਾਂ ਨੂੰ ਟਰਾਇਲ ਦੇ ਤੌਰ ਤੇ ਪ੍ਰਾਈਵੇਟ ਹੱਥਾਂ ਵਿੱਚ ਦੇਣ ਦੀ ਪੁਰਜੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਆਗੂਆਂ ਨੇ ਇਹ ਲੋਕ ਅਤੇ ਰੁਜ਼ਗਾਰ ਮਾਰੂ ਫੈਸਲਾ ਵਾਪਸ ਲੈਣ ਦੀ ਮੰਗ ਕੀਤੀ ਹੈ। ਉਨਾ ਖਾ ਕੇ ਪੰਜਾਬ ਸਰਕਾਰ ਨੂੰ ਖਾਲੀ ਅਸਾਮੀਆਂ ਭਰ ਕੇ ਡਿਗਰੀ ਡਿਪਲੋਮਾ ਅਤੇ ਆਈਟੀਆਈ ਪਾਸ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣਾ ਚਾਹੀਦਾ ਹੈ ਜਦੋਂ ਕਿ ਉਹ ਨਿੱਜੀ ਹੱਥਾਂ ਵਿੱਚ ਦੇ ਕੇ ਇਹ ਰੁਜ਼ਗਾਰ ਮਾਰੂ ਫੈਸਲਾ ਥੋਪਣ ਲੱਗੀ ਹੈ। ਉਹਨਾਂ ਕਿਹਾ ਕਿ ਜੇ ਲੋਕ ਵਿਰੋਧੀ ਫੈਸਲਾ ਵਾਪਸ ਨਾ ਲਿਆ ਤਾਂ ਜਥੇਬੰਦੀ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।