ਜਹਾਨ ਤੋਂ ਰੁਖਸਤ ਹੋਕੇ ਵੀ ਮਾਨਵਤਾ ਦਾ ਫਰਜ਼ ਨਿਭਾ ਗਈ ਡੇਰਾ ਸਿਰਸਾ ਪੈਰੋਕਾਰ ਗੁਰਦੇਵ ਕੌਰ
ਅਸ਼ੋਕ ਵਰਮਾ
ਭਗਤਾ ਭਾਈ, 19ਅਪਰੈਲ2025:ਬਠਿੰਡਾ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਅਧੀਨ ਆਉਂਦੇ ਸ਼ਹਿਰ ਭਗਤਾ ਭਾਈ ’ਚ ਇੱਕ ਡੇਰਾ ਸੌਚਾ ਸੌਦਾ ਸਿਰਸਾ ਪੈਰੋਕਾਰ ਬਜੁਰਗ ਔਰਤ ਦੇ ਮਰਨ ਉਪਰੰਤ ਸ਼ਰੀਰਦਾਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਗਏ ਮਾਨਵਤਾ ਭਲਾਈ ਦੇ 167 ਕਾਰਜਾਂ ਤਹਿਤ ਬਲਾਕ ਰਾਜਗੜ੍ਹ ਸਲਾਬਤਪੁਰਾ ਦੀ ਗੁਰਦੇਵ ਕੌਰ ਇੰਸਾਂ (78 ਸਾਲ) ਪਤਨੀ ਬਿੱਕਰ ਸਿੰਘ ਸੇਵਾਦਾਰ ਪਿੰਡ ਭਗਤਾ ਭਾਈ ਦੀ ਮ੍ਰਿਤਕ ਦੇਹ ਪ੍ਰੀਵਾਰ ਵੱਲੋਂ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ ਹੈ ਜਿਸ ਤੇ ਹੁਣ ਭਵਿੱਖ ’ਚ ਬਣਨ ਵਾਲੇ ਡਾਕਟਰ ਆਪਣੀਆਂ ਖੋਜਾਂ ਕਰਕੇ ਭਿਆਨਕ ਕਿਸਮ ਦੀਆਂ ਬਿਮਾਰੀਆਂ ਦੇ ਹੱਲ ਕੱਢ ਸਕਣਗੇ। ਜਾਣਕਾਰੀ ਅਨੁਸਾਰ ਗੁਰਦੇਵ ਕੌਰ ਇੰਸਾਂ ਵਾਸੀ ਭਗਤਾ ਭਾਈ ਦੀ ਕੁਝ ਦਿਨ ਬਿਮਾਰ ਰਹਿਣ ਤੋਂ ਬਾਅਦ ਮੌਤ ਹੋਗਈ ਸੀ। ਮਾਤਾ ਗੁਰਦੇਵ ਕੌਰ ਨੇ ਮਰਨ ਤੋਂ ਬਾਅਦ ਸ਼ਰੀਰਦਾਨ ਕਰਨ ਦਾ ਪ੍ਰਣ ਲਿਆ ਹੋਇਆ ਸੀ।
ਇਸ ਪ੍ਰਣ ਤੇ ਅਮਲ ਕਰਦਿਆਂ ਸਮੂਹ ਪ੍ਰੀਵਾਰ ਨੇਗੁਰਦੇਵ ਕੌਰ ਇੰਸਾਂ ਦੀ ਮ੍ਰਿਤਕ ਦੇਹ ਮੇਰਠ ਦੇ ਮੈਡੀਕਲ ਕਾਲਜ ਐਂਡ ਰਿਸਰਚ ਸੈਂਟਰ ਨੂੰ ਸੌਪ ਦਿੱਤੀ। ਇਸ ਮੌਕੇ ਸਰੀਰਦਾਨੀ ਦੇ ਨਿਵਾਸ ਸਥਾਨ ਤੋਂ ਮ੍ਰਿਤਕ ਦੇਹ ਵਾਲੀ ਐਂਬੂਲੈਂਸ ਨੂੰ ਅੰਤਿਮ ਵਿਦਾਇਗੀ ਦੇਣ ਸਮੇਂ ਪਰਿਵਾਰਕ ਮੈਂਬਰਾਂ ਰਿਸ਼ਤੇਦਾਰਾਂ, ਇਲਾਕਾ ਨਿਵਾਸੀਆਂ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਅਤੇ ਵੱਡੀ ਗਿਣਤੀ ਸਾਧ ਸੰਗਤ ਨੇ ਸਰੀਰਦਾਨੀ ਮਾਤਾ ਗੁਰਦੇਵ ਕੌਰ ਇੰਸਾਂ ਅਮਰ ਰਹੇ ਸਰੀਰਦਾਨ ਅਤੇ ਮਹਾਂਦਾਨ ਦੇ ਨਾਅਰੇ ਲਾਏ। ਇਸ ਤੋਂ ਪਹਿਲਾਂ ਪ੍ਰੀਵਾਰ ਨੇ ਗੁਰਦੇਵ ਕੌਰ ਦੀਆਂ ਅੱਖਾਂ ਵੀ ਦਾਨ ਕੀਤੀਆਂ ਜਿੰਨ੍ਹਾਂ ਦੀ ਬਦੌਲਤ ਦੋ ਹਨੇਰੀਆਂ ਜਿੰਦਗੀਆਂ ਰੌਸ਼ਨ ਹੋ ਸਕਣਗੀਆਂ। ਇਸ ਮੌਕੇ ਹਾਜ਼ਰ ਲੈਕਚਰਾਰ ਬਲਵਿੰਦਰ ਸਿੰਘ ਨੇ ਕਿਹਾ ਕਿ ਸਰੀਰਦਾਨ ਕਰਨਾ ਮੈਡੀਕਲ ਖੇਤਰ ਵਿੱਚ ਬਹੁਤ ਵੱਡੀ ਸੇਵਾ ਹੈ। ਉਨ੍ਹਾਂ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਕਾਰਜਾਂ ਦੀ ਸ਼ਲਾਘਾ ਵੀ ਕੀਤੀ।
ਇਸ ਮੌਕੇ 85 ਮੈਂਬਰ ਜਤਿੰਦਰ ਜਿੰਮੀ,ਤੇ ਪਰਮਜੀਤ ਕੌਰ ਭਾਈ ਰੂਪਾ, ਗੁਰਬਚਨ ਸਿੰਘ ਇੰਸਾਂ, ਇੰਦਰਜੀਤ ਇੰਸਾਂ, ਪ੍ਰੇਮੀ ਸੇਵਕ ਤੇ ਸਰੀਰਦਾਨੀ ਦੇ ਸਪੁੱਤਰ ਛਿੰਦਰਪਾਲ ਇੰਸਾਂ, ਕ੍ਰਿਸ਼ਨ ਵਰਮਾ ਇੰਸਾਂ 15 ਮੈਂਬਰ, ਰਾਜਪਾਲ ਰਾਜਾ 15 ਮੈਂਬਰ, ਜਗਦੀਸ਼ ਇੰਸਾ 15 ਮੈਂਬਰ, ਸਰਜੀਤ ਸਿੰਘ 15 ਮੈਂਬਰ, ਭੈਣ ਨੀਲਮ ਇੰਸਾਂ , ਸੁਮਨ ਇੰਸਾਂ, ਸਵਿਤਾ ਇੰਸਾਂ, ਸੱਤਪਾਲ ਪੁਰੀ ਅਤੇ ਮੰਦਰ ਇੰਸਾਂ ਆਦਿ ਹਾਜ਼ਰ ਸਨ।