ਯਾਦਗਾਰੀ ਹੋ ਨਿੱਬੜਿਆ ਚੋਹਲਾ ਸਾਹਿਬ ਦਾ ਚੌਥਾ ਆਲ ਓਪਨ ਹਾਕੀ ਟੂਰਨਾਮੈਂਟ
- ਬੁਤਾਲਾ ਹਾਕੀ ਕਲੱਬ ਨੇ ਕੀਤਾ ਟਰਾਫੀ 'ਤੇ ਕਬਜ਼ਾ
- ਪੰਜਾਬ ਸਰਕਾਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਖੇਡਾਂ ਵੱਲ ਕਰ ਰਹੀ ਉਤਸ਼ਾਹਿਤ- ਚੇਅਰਮੈਨ ਹਰਜੀਤ ਸੰਧੂ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,5 ਮਾਰਚ 2025 - ਗੁਰੂ ਅਰਜਨ ਦੇਵ ਸਪੋਰਟਸ ਐਂਡ ਕਲਚਰਲ ਕਲੱਬ ਚੋਹਲਾ ਸਾਹਿਬ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਅਤੇ ਐਨਆਰਆਈ ਸਾਥੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਚੋਹਲਾ ਸਾਹਿਬ ਵਿਖੇ ਕਰਵਾਇਆ ਗਿਆ ਚੌਥਾ ਆਲ ਓਪਨ ਹਾਕੀ ਟੂਰਨਾਮੈਂਟ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ ਹੋਇਆ।ਗੁਰੂ ਅਰਜਨ ਦੇਵ ਖੇਡ ਸਟੇਡੀਅਮ ਚੋਹਲਾ ਸਾਹਿਬ ਵਿਖੇ ਤਿੰਨ ਦਿਨ ਚੱਲੇ ਹਾਕੀ ਦੇ ਵੱਖ-ਵੱਖ ਮੁਕਾਬਲਿਆਂ ਤੋਂ ਬਾਅਦ ਫਾਈਨਲ ਮੁਕਾਬਲਾ ਕੈਲੀਫੋਰਨੀਆ ਰੋਮੀ ਕਲੱਬ ਅਤੇ ਬੁਤਾਲਾ ਹਾਕੀ ਕਲੱਬ ਦੇ ਦਰਮਿਆਨ ਹੋਇਆ ਜਿਸ ਵਿੱਚ ਬੁਤਾਲਾ ਹੱਕੀ ਕਲੱਬ ਨੇ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਜੇਤੂ ਕੱਪ 'ਤੇ ਕਬਜ਼ਾ ਕੀਤਾ। ਕੈਲੀਫੋਰਨੀਆ ਰੋਮੀ ਕਲੱਬ ਦੀ ਟੀਮ ਨੂੰ ਦੂਜੇ ਨੰਬਰ 'ਤੇ ਰਹਿ ਕੇ ਸਬਰ ਕਰਨਾ ਪਿਆ।ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਗੁਰੂ ਅਰਜਨ ਦੇਵ ਸਪੋਰਟਸ ਕਲੱਬ ਕਲੱਬ ਦੀ ਤਰਫੋਂ 81 ਹਜਾਰ ਅਤੇ 71 ਹਜਾਰ ਦੀ ਨਗਦ ਰਾਸ਼ੀ ਤੋਂ ਇਲਾਵਾ ਵਿਸ਼ੇਸ਼ ਕੱਪਾਂ ਨਾਲ ਸਨਮਾਨਿਤ ਕੀਤਾ ਗਿਆ।
ਇਸ ਤੋਂ ਇਲਾਵਾ ਬਾਕੀ ਟੀਮਾਂ ਅਤੇ ਖਿਡਾਰੀਆਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।ਕਲੱਬ ਵੱਲੋਂ ਹਾਕੀ ਖੇਡ ਨੂੰ ਪ੍ਰਫੁੱਲਿਤ ਕਰਨ ਲਈ ਛੋਟੇ ਬੱਚਿਆਂ ਦੇ ਦੋ ਵੱਖ-ਵੱਖ ਹਾਕੀ ਮੈਚ ਵੀ ਕਰਵਾਏ ਗਏ।ਇਸ ਟੂਰਨਾਮੈਂਟ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਪਹੁੰਚੇ ਮਾਰਕੀਟ ਕਮੇਟੀ ਨੌਸ਼ਹਿਰਾ ਪੰਨੂਆਂ ਦੇ ਚੇਅਰਮੈਨ ਹਰਜੀਤ ਸਿੰਘ ਸੰਧੂ ਅਤੇ ਮਾਰਕੀਟ ਕਮੇਟੀ ਖਡੂਰ ਸਾਹਿਬ ਦੇ ਚੇਅਰਮੈਨ ਅਮਰਿੰਦਰ ਸਿੰਘ ਐਮੀ ਵਲੋਂ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੀ ਤਰਫੋਂ ਕਲੱਬ ਨੂੰ 50 ਹਜਾਰ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਸੌਂਪਿਆ ਗਿਆ।ਇਸ ਮੌਕੇ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਖਾਸ ਧਿਆਨ ਦੇ ਰਹੀ ਹੈ।ਇਸ ਲਈ ਜਿਥੇ ਪਿੰਡਾਂ ਵਿੱਚ ਖੇਡ ਮੈਦਾਨ ਬਣਾਏ ਜਾ ਰਹੇ ਹਨ,ਉਥੇ ਹੀ ਬੱਚਿਆਂ ਲਈ ਜਿੰਮ ਆਦਿ ਤਿਆਰ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸੂਬੇ ਨੂੰ ਹੱਸਦਾ ਵੱਸਦਾ ਤੇ ਰੰਗਲਾ ਪੰਜਾਬ ਬਨਾਉਣ ਦੇ ਮੰਤਵ ਨਾਲ 'ਖੇਡਾਂ ਵਤਨ ਪੰਜਾਬ ਦੀਆਂ' ਕਰਵਾਈਆਂ ਜਾ ਰਹੀਆਂ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹੋਰ ਉਪਰਾਲੇ ਵੀ ਕੀਤੇ ਜਾਣਗੇ।
ਉਨ੍ਹਾਂ ਵਲੋਂ ਗੁਰੂ ਅਰਜਨ ਦੇਵ ਸਪੋਰਟਸ ਕਲੱਬ ਚੋਹਲਾ ਸਾਹਿਬ ਵਲੋਂ ਪੇਂਡੂ ਖੇਤਰ ਵਿੱਚ ਕਰਵਾਏ ਗਏ ਇਸ ਵੱਡੇ ਪੱਧਰ 'ਤੇ ਹਾਕੀ ਟੂਰਨਾਮੈਂਟ ਦੀ ਭਰਪੂਰ ਸ਼ਲਾਘਾ ਵੀ ਕੀਤੀ।ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਆਏ ਮਹਿਮਾਨਾਂ ਅਤੇ ਖਾਸ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ।ਤਿੰਨ ਦਿਨ ਚੱਲੇ ਇਸ ਹਾਕੀ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਮੁੱਖ ਪ੍ਰਬੰਧਕ ਜਗਤਾਰ ਸਿੰਘ ਜੱਗਾ,ਜੱਗੀ ਪਹਿਲਵਾਨ ਯੂਐਸਏ,ਵੱਸਣ ਸਿੰਘ ਹਾਂਗਕਾਂਗ ਵਾਲੇ,ਸਰਪੰਚ ਕੇਵਲ ਚੋਹਲਾ,ਪ੍ਰਵੀਨ ਕੁਮਾਰ ਪੀਨਾ,ਡਾ.ਯੁੱਧਬੀਰ ਸਿੰਘ,ਕੰਵਲਜੀਤ ਸਿੰਘ ਕਵਲ ਲਹਿਰ,ਜਸਕਰਨ ਸਿੰਘ ਜਿੰਮੀ,ਜਗਜੀਤ ਸਿੰਘ ਜੱਗੀ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ,ਹਾਕੀ ਕੋਚ ਮਾਸਟਰ ਗੁਰਨਾਮ ਸਿੰਘ ਧੁੰਨ,ਮਾਸਟਰ ਦਲਬੀਰ ਸਿੰਘ ਚੰਬਾ,ਪ੍ਰਿੰਸੀਪਲ ਕਸ਼ਮੀਰ ਸਿੰਘ ਸੰਧੂ,ਸਵਿੰਦਰ ਸਿੰਘ ਚੰਬਾ ਬਲਾਕ ਪ੍ਰਧਾਨ,ਪਹਿਲਵਾਨ ਲਖਬੀਰ ਸਿੰਘ ਲੱਖਾ ਸਾਬਕਾ ਸਰਪੰਚ,ਗੁਰਦਿਆਲ ਸਿੰਘ ਸਰਪੰਚ ਭੈਲ,ਰਜਿੰਦਰ ਸਿੰਘ ਆੜਤੀ,ਏਐਸਆਈ ਰਵੀਪਾਲ ਸਿੰਘ,ਜਸਵਿੰਦਰ ਸਿੰਘ ਰੋਮੀ,ਗੁਰਚਰਨ ਸਿੰਘ ਦਿੱਲੀ ਪੁਲਿਸ,ਸਰਬਜੀਤ ਸਿੰਘ ਰਾਜਾ,ਏਐਸਆਈ ਬਲਜਿੰਦਰ ਸਿੰਘ ਸੋਨੂ,ਰਣਧੀਰ ਸਿੰਘ ਦੀਪੂ ਚੋਹਲਾ ਖੁਰਦ,ਜੰਗ ਸਿੰਘ,ਅਮਰੀਕ ਸਿੰਘ ਮੀਕੀ,ਜੱਗਾ ਸਰਹਾਲੀ,ਫੂਡ ਸਪਲਾਈ ਇੰਸਪੈਕਟਰ ਬਲਜੀਤ ਸਿੰਘ, ਸਰਬਜੀਤ ਸਿੰਘ ਰਾਜਾ,ਸੂਰਜ ਪ੍ਰਤਾਪ ਸਿੰਘ,ਪਵਿੱਤਰਬੀਰ ਸਿੰਘ ਗੰਡੀਵਿੰਡ,ਸੁਖਚੈਨ ਸਿੰਘ ਕਰਮੂੰਵਾਲਾ, ਸਰਬਜੀਤ ਸਿੰਘ ਸੰਧੂ,ਨਿਰਮਲ ਸਿੰਘ, ਸਵਰਨ ਸਿੰਘ ਆਦਿ ਨੇ ਆਪਣਾ ਅਹਿਮ ਯੋਗਦਾਨ ਪਾਇਆ।