ਮੋਤੀਰਾਮ ਮਹਿਰਾ ਦੀ ਯਾਦ ਵਿੱਚ ਅੰਮ੍ਰਿਤਸਰ 'ਚ ਲਗਾਇਆ ਗਿਆ ਦੁੱਧ ਦਾ ਲੰਗਰ
ਗੁਰਪ੍ਰੀਤ ਸਿੰਘ
- ਸਵੇਰੇ 6 ਵਜੇ ਤੋਂ ਲੈ ਕੇ ਰਾਤ 12 ਵਜੇ ਤੱਕ ਚੱਲੇਗਾ ਇਹ ਦੁੱਧ ਦਾ ਲੰਗਰ
- ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਚ ਮੋਤੀ ਰਾਮ ਮਹਿਰਾ ਨੇ ਪਿਆ ਸੀ ਦੁੱਧ
ਅੰਮ੍ਰਿਤਸਰ, 25 ਦਸੰਬਰ 2024 - ਸ਼ਹੀਦੀ ਜੋੜ ਮੇਲਿਆਂ ਨੂੰ ਸਮਰਪਿਤ ਜਿੱਥੇ ਫਤਿਹਗੜ੍ਹ ਸਾਹਿਬ ਦੇ ਵਿੱਚ ਬਹੁਤ ਵੱਡੇ ਪ੍ਰੋਗਰਾਮਾਂ ਉਲੀਕੇ ਜਾ ਰਹੇ ਹਨ ਉਥੇ ਹੀ ਅੰਮ੍ਰਿਤਸਰ ਵਿੱਚ ਵੀ ਮੋਤੀ ਰਾਮ ਮਹਿਰਾ ਦੀ ਯਾਦ ਵਿੱਚ ਅੰਮ੍ਰਿਤਸਰ ਦੇ ਖਾਲਸਾ ਕਾਲਜ ਦੇ ਨਜ਼ਦੀਕ ਮਹਿਰਾ ਬਿਰਾਦਰੀ ਵੱਲੋਂ ਸਵੇਰੇ 6 ਵਜੇ ਤੋਂ ਲੈ ਕੇ ਰਾਤ 12 ਵਜੇ ਤੱਕ ਦੁੱਧ ਦਾ ਲੰਗਰ ਲਗਾਇਆ ਗਿਆ। ਉੱਥੇ ਹੀ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਇਸ ਕਮੇਟੀ ਦੇ ਪ੍ਰਧਾਨ ਨੇ ਦੱਸਿਆ ਕਿ ਇਹਨਾਂ ਨੂੰ ਅੱਠ ਸਾਲ ਦਾ ਸਮਾਂ ਹੋ ਚੁੱਕਾ ਹੈ ਇੱਥੇ ਲੰਗਰ ਲਗਾਉਂਦਿਆਂ ਹੋਇਆ।
ਉਹਨਾਂ ਨੇ ਕਿਹਾ ਕਿ ਜੋ ਮੋਤੀਰਾਮ ਮਹਿਰਾ ਵੱਲੋਂ ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਇਆ ਗਿਆ ਸੀ ਉਹਨਾਂ ਦੀ ਯਾਦ ਦੇ ਵਿੱਚ ਹੀ ਇਹ ਲੰਗਰ ਲਗਾਇਆ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਇਹ ਲੰਗਰ ਸਵੇਰ ਤੋਂ ਸ਼ੁਰੂ ਹੋ ਕੇ ਦੇਰ ਰਾਤ ਤੱਕ ਚੱਲਦਾ ਹੈ।
ਸੰਗਤਾਂ ਇਸ ਵਿੱਚ ਵੱਧ ਚੜ੍ ਕੇ ਹਿੱਸਾ ਲੈਂਦੀਆਂ ਹਨ ਇੱਥੋਂ ਤੱਕ ਕਿ ਕਦੀ ਵੀ ਇਸ ਦੁੱਧ ਦੇ ਵਿੱਚ ਕਮੀ ਨਹੀਂ ਆਈ ਅਤੇ ਨਿਰੰਤਰ ਇਹ ਦੁੱਧ ਦਾ ਲੰਗਰ ਇੱਥੇ ਜਾਰੀ ਰਹਿੰਦਾ ਹੈ। ਉਥੇ ਇਸ ਦੇ ਨਾਲ ਨਾਲ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਹਮਣੇ ਮਾਰਕੀਟ ਦੇ ਵਿੱਚ ਵੀ ਛੋਟੇ ਸਾਹਿਬਜ਼ਾਦਿਆਂ ਦੀ ਅਤੇ ਵੱਡੇ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਲੰਗਰ ਲਗਾਇਆ ਗਿਆ ਜਿਸ ਵਿੱਚ ਵੱਧ ਚੜ੍ਹ ਕੇ ਸਟੂਡੈਂਟ ਨੇ ਲਿੱਤਾ ਅਤੇ ਲੋਕਾਂ ਨੂੰ ਪਤਿਤਪੁਣੇ ਤੋਂ ਛੱਡ ਸਿੱਖ ਧਰਮ ਨੂੰ ਅਪਣਾਉਣ ਵਾਸਤੇ ਅਪੀਲ ਕੀਤੀ ਗਈ ਉਥੇ ਨੌਜਵਾਨਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਇਹ ਸ਼ੁਰੂਆਤ ਕੀਤੀ ਗਈ ਹੈ ਅਤੇ ਸਾਨੂੰ ਆਹ ਹੈ ਕਿ ਅਸੀਂ ਜਲਦ ਹੀ ਇਸ ਤੋਂ ਹੋਰ ਵੱਧ ਕੇ ਅਗਲੇ ਸਾਲ ਲੰਗਰ ਲਗਾਵਾਂਗੇ।