ਮਹਿਤਾ ਚੌਕ ਗੋਲੀ ਕਾਂਡ ਦਾ ਕਥਿੱਤ ਦੋਸ਼ੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ
- ਪਿਸਤੌਲ ਦੀ ਬਰਾਮਦਗੀ ਕਰਨ ਸਮੇਂ ਹੋਏ ਮੁਕਾਬਲੇ ਵਿੱਚ ਕਥਿੱਤ ਦੋਸ਼ੀ ਹੋਇਆ ਜ਼ਖ਼ਮੀ
ਬਲਰਾਜ ਸਿੰਘ ਰਾਜਾ
ਬਾਬਾ ਬਕਾਲਾ ਸਾਹਿਬ- 25 ਫਰਵਰੀ 2025 - ਬੀਤੇ ਦਿਨੀ ਮਹਿਤਾ ਚੌਂਕ ਦੇ ਜਲੰਧਰ ਰੋਡ ਤੇ ਸਥਿਤ ਮੇਜਰ ਸਪੇਅਰ ਪਾਰਟਸ ਦੀ ਦੁਕਾਨ ਤੇ ਬਲਦੇਵ ਸਿੰਘ ਉਰਫ ਚੇਲਾ ਅਤੇ ਇੱਕ ਹੋਰ ਗ੍ਰਾਹਕ ਦੀਆਂ ਲੱਤਾਂ ਵਿੱਚ ਗੋਲੀਆਂ ਮਾਰ ਕੇ ਫਰਾਰ ਹੋ ਗਏ ਦੋਸ਼ੀਆਂ ਵਿੱਚੋਂ ਇੱਕ ਨੂੰ ਮਹਿਤਾ ਚੌਂਕ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਦੋਸ਼ੀ ਦੀ ਪਹਿਚਾਣ ਰੋਹਿਤ ਪੁੱਤਰ ਮਨਜੀਤ ਸਿੰਘ ਕੌਮ ਪਰਜਾਪਤ ਵਾਸੀ ਪਿੰਡ ਮਹਿਤਾ ਵਜੋਂ ਹੋਈ । ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਮਹਿਤਾ ਚੌਂਕ ਦੀ ਪੁਲਿਸ ਨੇ ਰਿਮਾਂਡ ਤੇ ਵਾਪਸ ਲਿਆਂਦਾ ਸੀ ਅਤੇ ਤਫਤੀਸ਼ ਦੌਰਾਨ ਉਸਨੇ ਦੱਸਿਆ ਕਿ ਪਿੰਡ ਨੰਗਲੀ ਕਲਾਂ ਦੀ ਡ੍ਰੇਨ ਕੋਲ ਉਸਨੇ ਉਹ ਪਿਸਤੌਲ ਲੁਕਾਇਆ ਹੋਇਆ ਹੈ।
ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ ਐਸ ਪੀ ਸ੍ਰ ਮਨਿੰਦਰ ਸਿੰਘ, ਡੀ ਐਸ ਪੀ ਸ੍ਰੀ ਧਰਮਿੰਦਰ ਕਲਿਆਣ ਅਤੇ ਐਸ ਐਚ ਓ ਮਹਿਤਾ ਸ੍ਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਅੱਜ ਸ਼ਾਮ ਤਕਰੀਬਨ 6:30 ਵਜੇ ਜਦ ਉਕਤ ਦੋਸ਼ੀ ਰੋਹਿਤ ਨੂੰ ਹਥਿਆਰ ਦੀ ਬਰਾਮਦਗੀ ਵਾਸਤੇ ਪਿੰਡ ਨੰਗਲੀ ਕਲਾਂ ਦੀ ਡ੍ਰੇਨ ਕੋਲ ਲਜਾਇਆ ਗਿਆ ਤਾਂ ਉਸਨੇ ਇੱਕ ਜਗ੍ਹਾ ਲੁਕਾ ਕੇ ਰੱਖੇ ਹੋਏ ਪਿਸਤੌਲ ਨਾਲ ਪੁਲਿਸ ਪਾਰਟੀ ਤੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ,ਜਿਸ ਤੇ ਆਪਣੇ ਬਚਾਅ ਵਾਸਤੇ ਪੁਲਿਸ ਵੱਲੋਂ ਕੀਤੀ ਫਾਇਰਿੰਗ ਦੌਰਾਨ ਰੋਹਿਤ ਜਖਮੀ ਹੋ ਗਿਆ,ਜਿਸ ਨੂੰ ਬਾਬਾ ਬਕਾਲਾ ਸਾਹਿਬ ਦੇ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ ਜਿੱਥੇ ਉਸਦਾ ਇਲਾਜ ਕੀਤਾ ਜਾ ਰਿਹਾ ਹੈ।