ਭਾਰਤੀਯ ਅੰਬੇਡਕਰ ਮਿਸ਼ਨ (ਭਾਰਤ) ਨੇ ਰਾਏਕੋਟ ਵਾਸੀ ਨਾਮਪ੍ਰੀਤ ਸਿੰਘ ਗੋਗੀ ਨੂੰ ਸੂਬਾ ਮੀਡੀਆ ਕੋਆਰਡੀਨੇਟਰ ਲਾਇਆ
- ਜੱਥੇਬੰਦੀ ਦੇ ਉੱਚ ਆਗੂਆਂ ਦਾ ਧੰਨਵਾਦ ਕੀਤਾ/ ਨਵੀਂ ਜ਼ਿੰਮੇਵਾਰੀ ਨੂੰ ਤਨ-ਦੇਹੀ ਨਾਲ ਨਿਭਾਉਣ ਦਾ ਵਿਸ਼ਵਾਸ ਦਿਵਾਇਆ
- ਵੱਖ-ਵੱਖ ਆਗੂਆਂ ਵਲੋਂ ਖੁਸ਼ੀ ਪ੍ਰਗਟ ਤੇ ਨਾਮਪ੍ਰੀਤ ਸਿੰਘ ਗੋਗੀ ਨੂੰ ਦਿੱਤੀਆਂ ਗਈਆਂ ਵਧਾਈਆਂ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ, 21 ਜਨਵਰੀ 2025 - ਸਮਾਜ ਸੇਵਾ ਨੂੰ ਸਮਰਪਿਤ ਸਮਾਜਿਕ ਜੱਥੇਬੰਦੀ ਭਾਰਤੀਯ ਅੰਬੇਡਕਰ ਮਿਸ਼ਨ (ਭਾਰਤ) ਕੌਮੀ ਪ੍ਰਧਾਨ ਦਰਸਨ ਸਿੰਘ ਕਾਂਗੜਾ ਵੱਲੋਂ ਮੈਡਮ ਪੂਨਮ ਕਾਂਗੜਾ ਮੁੱਖ ਸਰਪ੍ਰਸਤ ਦੀ ਅਨੁਮਤੀ/ਸਹਿਮਤੀ ਨਾਲ ਸਾਲ 2025 ਲਈ ਵੱਖ-ਵੱਖ ਸੂਬਾ ਮੀਡੀਆ ਕੋਆਰਡੀਨੇਟਰ ਨਿਯੁਕਤ ਕੀਤੇ ਗਏ।
ਕੀਤੀਆਂ ਗਈਆਂ ਨਵੀਆਂ ਨਿਯੁਕਤੀਆਂ ਅਨੁਸਾਰ ਜ਼ਿਲ੍ਹਾ ਲੁਧਿਆਣਾ ਦੇ ਸ਼ਹਿਰ ਰਾਏਕੋਟ ਨਾਲ ਸਬੰਧਤ ਨਾਮਪ੍ਰੀਤ ਸਿੰਘ ਗੋਗੀ ਨੂੰ ਸੂਬਾ ਮੀਡੀਆ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਨਵ ਨਿਯੁਕਤ ਸੂਬਾ ਮੀਡੀਆ ਕੋਆਰਡੀਨੇਟਰ ਨਾਮਪ੍ਰੀਤ ਸਿੰਘ ਗੋਗੀ ਨੇ ਦੱਸਿਆ ਕਿ ਕਰੀਬ 25 ਸਾਲਾਂ ਤੋਂ ਪੰਜਾਬ ਵਿੱਚ ਹੀ ਨਹੀਂ ਬਲਕਿ ਦੇਸ਼ ਭਰ 'ਚ ਸੰਵਿਧਾਨ ਦੇ ਨਿਰਮਾਤਾ/ਯੁੱਗ ਪੁਰਸ਼ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਜੀ ਵੱਲੋਂ ਦਰਸਾਏ ਮਾਰਗ 'ਤੇ ਚਲਦਿਆਂ ਭਾਰਤੀ ਅੰਬੇਦਕਰ ਮਿਸ਼ਨ ਜੱਥੇਬੰਦੀ ਹਰ ਪੱਧਰ ਤੋਂ ਉੱਪਰ ਉੱਠ ਕੇ ਅਨੁਸੂਚਿਤ ਜਾਤੀਆਂ,ਪੱਛੜੀਆਂ ਸ਼੍ਰੇਣੀਆਂ ਅਤੇ ਹਰ ਵਰਗ ਦੇ ਗਰੀਬਾਂ ਦੀਆਂ ਸਮੱਸਿਆਵਾਂ ਦਾ ਸਥਾਈ ਹੱਲ ਕਰਨ/ਉਹਨਾਂ ਦੇ ਹਿੱਤਾਂ 'ਤੇ ਪਹਿਰਾ ਦੇਣ/ਉਹਨਾਂ ਦੇ ਬੱਚਿਆਂ ਦਾ ਵਿੱਦਿਅਕ ਪੱਧਰ ਉੱਚਾ ਚੁੱਕਣ/ ਉਹਨਾਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਕਰਨ/ਉਹਨਾਂ ਨੂੰ ਇਨਸਾਫ਼ ਦਿਵਾਉਣ ਦੇ ਨਾਲ -ਨਾਲ ਵੱਖ-ਵੱਖ ਤਰ੍ਹਾਂ ਨਾਲ ਉਹਨਾਂ ਦੀ ਭਲਾਈ ਲਈ ਦੇਸ਼ ਭਰ 'ਚ ਕੰਮ ਕਰ ਰਹੀ ਹੈ। ਉਨ੍ਹਾਂ ਜੱਥੇਬੰਦੀ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਜੋ ਜਿੰਮੇਵਾਰੀ ਉਹਨਾਂ ਨੂੰ ਮਿਲੀ ਹੈ,ਉਸ ਪ੍ਰਤੀ ਉਹ ਇਮਾਨਦਾਰੀ ਨਾਲ ਕੰਮ ਕਰਨਗੇ। ਉਨ੍ਹਾਂ ਆਪਣੀ ਨਿਯੁਕਤੀ ਦੇ ਮਾਮਲੇ'ਚ ਇਸ ਸਮਾਜਿਕ ਜੱਥੇਬੰਦੀ ਦੇ ਉੱਚ ਆਗੂਆਂ ਦਾ ਤਹਿ-ਦਿਲੋਂ ਧੰਨਵਾਦ ਕੀਤਾ ਹੈ
ਨਾਮਪ੍ਰੀਤ ਸਿੰਘ ਗੋਗੀ ਦੀ ਨਿਯੁਕਤੀ 'ਤੇ ਕੌਮੀ ਜਨਰਲ ਸਕੱਤਰ ਇਤਬਾਰ ਸਿੰਘ ਨੱਥੋਵਾਲ, ਸਾਂਝਾ ਅਧਿਆਪਕ ਫਰੰਟ ਦੇ ਸੂਬਾ ਪ੍ਰਧਾਨ ਰਾਜਮਿੰਦਰਪਾਲ ਸਿੰਘ ਪਰਮਾਰ, ਜਿਲ੍ਹਾ ਪ੍ਰਧਾਨ ਗੁਰਸੇਵਕ ਸਿੰਘ ਮਿੱਠਾ, ਬਲਾਕ ਪ੍ਰਧਾਨ ਜਸਵੰਤ ਸਿੰਘ, ਪ੍ਰੈੱਸ ਕਲੱਬ ਪ੍ਰਧਾਨ ਸੰਜੀਵ ਭੱਲਾ, ਸ਼ੁਸੀਲ ਕੁਮਾਰ, ਦਲਵਿੰਦਰ ਸਿੰਘ ਰਛੀਨ, ਅਮਨਦੀਪ ਸਿੰਘ ਧੰਜਲ, ਜਸਵੰਤ ਸਿੰਘ ਸਿੱਧੂ, ਸੁਸ਼ੀਲ ਵਰਮਾਂ, ਅਮਿਤ ਪਾਸੀ, ਆਤਮਾ ਸਿੰਘ ਲੋਹਟਬੱਦੀ, ਸ਼ਮਸ਼ੇਰ ਸਿੰਘ, ਨਿਰਮਲ ਦੋਸਤ, ਮਾਸਟਰ ਰਾਜਨ ਸਿੰਘ, ਕੌਸ਼ਲਰ ਰਜਿੰਦਰ ਰਾਜੂ, ਕੌਸ਼ਲਰ ਗੁਰਦਾਸ ਮਾਨ, ਕੌਸ਼ਲਰ ਬਲਜਿੰਦਰ ਰਿੰਪਾਂ, ਆਈ.ਈ.ਏ.ਟੀ ਪਰਮਿੰਦਰ ਸਿੰਘ, ਸੀ.ਐੱਚ.ਟੀ ਜੰਗਪਾਲ ਸਿੰਘ, ਸੁਖਦੇਵ ਸਿੰਘ ਜੱਟਪੁਰੀ, ਪ੍ਰਭਜੋਤ ਸਿੰਘ, ਵਰਿੰਦਰ ਸਿੰਘ ਵਿੱਕੀ, ਸਰਪੰਚ ਸੰਦੀਪ ਕੌਰ ਲੋਹਟਬੱਦੀ, ਸਾਬਕਾ ਸਰਪੰਚ ਭੁਪਿੰਦਰ ਕੌਰ ਬੁਰਜ ਹਰੀ ਸਿੰਘ, ਕੈਪਟਨ ਅਮਰ ਸਿੰਘ ਗੋਂਦਵਾਲ, ਗੁਰਨਾਮ ਸਿੰਘ, ਜਰਨੈਲ ਸਿੰਘ, ਮਨਦੀਪ ਸਿੰਘ ਜੌਹਲਾਂ, ਹਰਮੇਲ ਸਿੰਘ, ਪ੍ਰਦੀਪ ਸਿੰਘ ਜੌਹਲਾਂ ਸਮੇਤ ਹੋਰ ਵੀ ਸ਼ਹਿਰ ਵਾਸੀਆਂ ਨੇ ਖੁਸ਼ੀ ਜਾਹਰ ਕਰਦਿਆਂ ਨਾਮਪ੍ਰੀਤ ਸਿੰਘ ਗੋਗੀ ਨੂੰ ਤਹਿ-ਦਿਲੋਂ ਮੁਬਾਰਕਬਾਦ ਦਿੱਤੀ ਹੈ।