ਬਾਬਾ ਸਾਹਿਬ ਅੰਬੇਡਕਰ ਸਮੁੱਚੀ ਮਾਨਵਤਾ ਦੇ ਮਸੀਹਾ ਸਨ - ਪਿਆਰੇ ਲਾਲ ਗਰਗ
ਦੂਲੋਂ, ਕੋਟਲੀ, ਲੱਖਾ ਪਾਇਲ, ਭੁਪਿੰਦਰ ਸੌਂਦ ,ਇਕੋਲਾਹਾ ਤੇ ਸਤੀਸ਼ ਵਰਮਾ ਵੀ ਸਮਾਗਮ ਚ ਵਿਸ਼ੇਸ਼ ਤੌਰ ਤੇ ਸ਼ਾਮਲ
ਅਜੀਤ ਖੰਨਾ
ਖੰਨਾ,21 ਅਪ੍ਰੈਲ:ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ 134ਵਾਂ ਜਨਮ ਦਿਵਸ ਡਾ. ਅੰਬੇਡਕਰ ਮਿਸ਼ਨ ਸੁਸਾਇਟੀ ( ਰਜਿ.) ਖੰਨਾ ਵੱਲੋਂ ਸੁਸਾਇਟੀ ਦੇ ਪ੍ਰਧਾਨ ਕਰਮਜੀਤ ਸਿੰਘ ਸਿਫਤੀ ਦੀ ਅਗਵਾਈ ਹੇਠ ਬੜੀ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਕੈਬਿਨਟ ਮੰਤਰੀ ਸ਼ਮਸੇਰ ਸਿੰਘ ਦੂਲੋ ਸ਼ਾਮਿਲ ਹੋਏ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸਾਬਕਾ ਕੈਬਿਨਟ ਮੰਤਰੀ ਗੁਰਕੀਰਤ ਸਿੰਘ ਕੋਟਲੀ , ਸਾਬਕਾ ਐਮਐਲਏ ਲਖਵੀਰ ਸਿੰਘ ਲੱਖਾ ਪਾਇਲ , ਭੁਪਿੰਦਰ ਸਿੰਘ ਸੌਂਦ ਸ਼ਾਮਿਲ ਹੋਏ। ਸਮਾਗਮ ਦੀ ਪ੍ਰਧਾਨਗੀ ਕਮਲਜੀਤ ਸਿੰਘ ਲੱਧੜ ਪ੍ਰਧਾਨ ਨਗਰ ਕੌਂਸਲ ਖੰਨਾ , ਹਰਦੇਵ ਸਿੰਘ ਰੋਸ਼ਾ , ਸਤੀਸ਼ ਕੁਮਾਰ ਵਰਮਾਂ ਸਲਾਣਾ ਸਾਇਕਲ ਇੰਡਸਟਰੀ , ਗੁਰਦੀਪ ਸਿੰਘ ਕੌਲ ਰਿਟਾ.ਈ.ਟੀ.ਓ. ਅਤੇ ਹਰਭਜਨ ਸਿੰਘ ਦੁੱਲਵਾਂ ਨੇ ਕੀਤੀ । ਸਮਾਗਮ ਦੌਰਾਨ ਮੁੱਖ ਬੁਲਾਰੇ ਵਜੋਂ ਬੋਲਦੇ ਹੋਏ ਡਾ. ਪਿਆਰੇ ਲਾਲ ਗਰਗ ਸਾਬਕਾ ਰਜਿਸਟਰਾਰ ਬਾਬਾ ਫਰੀਦ ਯੂਨੀਵਰਸਿਟੀ ਆਫ ਸਾਇੰਸਜ ਨੇ ਸਰੋਤਿਆਂ ਨੂੰ ਆਪਣੇ ਵਡਮੁੱਲੇ ਵਿਚਾਰ ਪੇਸ਼ ਕਰਦਿਆਂ ਆਖਿਆ ਕਿ ਅੱਜ ਫਿਰਕੂ ਤਾਕਤਾਂ ਬਾਬਾ ਸਾਹਿਬ ਦੇ ਬਣਾਏ ਹੋਏ ਸੰਵਿਧਾਨ ਨੂੰ ਆਪਣੀ ਸੱਤਾ ਦੇ ਨਸ਼ੇ ਵਿਚ ਚੂਰ ਹੋਕੇ ਬਦਲਣਾ ਚਾਹੁੰਦੀਆ ਹਨ ਤਾਂ ਕਿ ਉਹ ਫਿਰ ਤੋਂ ਮਨੂੰਵਾਦੀ ਸੋਚ ਨੂੰ ਅੱਗੇ ਲਿਆ ਕੇ ਪੁਰਾਣੀ ਵਿਵਸਥਾ ਨੂੰ ਲਾਗੂ ਕਰ ਸਕਣ।
ਉਹਨਾਂ ਅੱਗੇ ਕਿਹਾ ਕਿ ਹਰ ਇੱਕ ਪੜ੍ਹੇ ਲਿਖੇ ਇਨਸਾਨ ਦਾ ਇਹ ਫਰਜ ਬਣਦਾ ਹੈ ਕਿ ਉਹ ਬਾਬਾ ਸਾਹਿਬ ਦੇ ਬਣਾਏ ਹੋਏ ਸੰਵਿਧਾਨ ਨੂੰ ਬਚਾਉਣ ਲਈ ਅੱਗੇ ਆਵੇ ਤਾਂ ਕਿ ਭਾਰਤ ਦੀ ਧਰਮ ਨਿਰਪੱਖਤਾ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਬਚਾਇਆ ਜਾ ਸਕੇ। ਉਹਨਾਂ ਅੱਗੇ ਆਖਿਆ ਕਿ ਬਾਬਾ ਸਾਹਿਬ ਅੰਬੇਡਕਰ ਇਕੱਲੇ ਦਲਿਤਾਂ ਦੇ ਹੀ ਨਹੀਂ ਸਗੋਂ ਸਮੁੱਚੀ ਮਾਨਵਤਾ ਦੇ ਮਸੀਹਾ ਸਨ ਜਿਨ੍ਹਾਂ ਨੇ ਭਾਰਤ ਦੇ ਵਿਕਾਸ ਦਾ ਮੁੱਢ ਬੰਨਿਆ । ਮੁੱਖ ਮਹਿਮਾਨ ਵਜੋਂ ਬੋਲਦਿਆ ਸ਼ਮਸੇਰ ਸਿੰਘ ਦੂਲੋਂ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸਰਕਾਰ ਨੇ ਕਿਹਾ ਕਿ ਸਾਨੂੰ ਡਾ. ਅੰਬੇਡਕਰ ਸਾਹਿਬ ਦੁਆਰਾ ਦਰਸਾਏ ਹੋਏ ਰਸਤੇ ਉੱਤੇ ਚੱਲਣਾ ਚਾਹੀਦਾ ਹੈ , ਉਹਨਾਂ ਅੱਗੇ ਜੋਰ ਦੇ ਕੇ ਕਿਹਾ ਕਿ ਸਾਡੇ ਪੜੇ ਲਿਖੇ ਬੁੱਧੀਜੀਵੀ ਵਰਗ ਦੀ ਇਹ ਡਿਊਟੀ ਬਣਦੀ ਹੈ ਕਿ ਜੋ ਪੜ੍ਹਾਈ ਪੱਖੋਂ ਜਾਂ ਆਰਥਿਕ ਪੱਖੋਂ ਸਾਡਾ ਸਮਾਜ ਪਛੜ ਗਿਆ ਹੈ ਉਸ ਨੂੰ ਅੱਗੇ ਵਧਾਉਣ ਵਿੱਚ ਬੁੱਧੀਜੀਵੀ ਵਰਗ ਨੂੰ ਨਿਰੰਤਰ ਯਤਨ ਕਰਨੇ ਚਾਹੀਦੇ ਹਨ । ਸ਼ਮਸ਼ੇਰ ਸਿੰਘ ਦੂਲੋ ਨੇ ਅੱਗੇ ਬੋਲਦਿਆਂ ਆਖਿਆ ਕਿ ਡਾਕਟਰ ਅੰਬੇਡਕਰ ਮਿਸ਼ਨ ਸੁਸਾਇਟੀ ਖੰਨਾ ਦੀ ਸਥਾਪਨਾ ਜਿਸ ਮਕਸਦ ਲਈ ਕੀਤੀ ਗਈ ਸੀ ਸੁਸਾਇਟੀ ਉਸ ਨੂੰ ਪੂਰਾ ਕਰਨ ਵਿੱਚ ਸਫਲ ਰਹੀ ਹੈ, ਅਸੀਂ ਹਰ ਸਮੇਂ ਅੰਬੇਡਕਰ ਸੁਸਾਇਟੀ ਦੇ ਨਾਲ ਤਨਦੇਹੀ ਨਾਲ ਖੜੇ ਹਾਂ । ਸਮਾਗਮ ਨੂੰ ਸਾਬਕਾ ਐਮਐਲਏ ਅਤੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਲੱਖਾ ਪਾਇਲ , ਸੁਸਾਇਟੀ ਦੇ ਸਰਪ੍ਰਸਤ ਪ੍ਰਿੰਸੀਪਲ ਜਸਵੰਤ ਸਿੰਘ ਮਿੱਤਰ , ਐਡਵੋਕੇਟ ਪਰਮਜੀਤ ਸਿੰਘ , ਐਡਵੋਕੇਟ ਜਗਜੀਤ ਸਿੰਘ ਔਜਲਾ , ਕੈਪਟਨ ਹਰਜਿੰਦਰ ਸਿੰਘ , ਮੁਖਤਿਆਰ ਸਿੰਘ ਰਿਟਾ. ਐਸਡੀਓ ਨੇ ਵੀ ਸੰਬੋਧਨ ਕੀਤਾ । ਸਮਾਗਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਸੁਸਾਇਟੀ ਦੇ ਜਨਰਲ ਸਕੱਤਰ ਬਲਵੀਰ ਸਿੰਘ ਭੱਟੀ ਨੇ ਬਾਖੂਬੀ ਨਿਭਾਈ ।
ਇਸ ਮੌਕੇ ਡੀਐੱਸਪੀ ਹਰਜਿੰਦਰ ਸਿੰਘ , ਹਰਜਿੰਦਰ ਸਿੰਘ ਜੇ ਤੋ ਇਲਾਵਾ ਸੁਸਾਇਟੀ ਦੇ ਚੇਅਰਮੈਨ ਰਾਜ ਸਿੰਘ ਸੁਹਾਵੀ , ਸੀਨੀ. ਮੀਤ ਪ੍ਰਧਾਨ ਪਾਲ ਸਿੰਘ ਕੈੜੇ ਅਤੇ ਪ੍ਰਿੰਸੀਪਲ ਤਾਰਾ ਸਿੰਘ , ਮੀਤ ਪ੍ਰਧਾਨ ਈਸਰ ਸਿੰਘ , ਮੁੱਖ ਸਲਾਹਕਾਰ ਪ੍ਰੇਮ ਸਿੰਘ ਬੰਗੜ , ਮੁਖਤਿਆਰ ਸਿੰਘ ਅਰਸ਼ੀ , ਕੈਸ਼ੀਅਰ ਟੇਕ ਚੰਦ , ਮੁੱਖ ਆਡੀਟਰ ਮੇਜਰ ਸਿੰਘ ਮਹਿੰਮੀ , ਪ੍ਰੈੱਸ ਸਕੱਤਰ ਕਰਮ ਸਿੰਘ ਲਲਹੇੜੀ , ਐਡਵੋਕੇਟ ਹਰਮੇਸ਼ ਕੁਮਾਰ ਜੱਸਲ , ਪ੍ਰਿੰਸੀਪਲ ਆਦਰਸ਼ ਸ਼ਰਮਾ , ਵਿਕਾਸ ਮਹਿਤਾ ਸਾਬਕਾ ਪ੍ਰਧਾਨ ਨਗਰ ਕੌਂਸਲ ਖੰਨਾ , ਰਵਿੰਦਰ ਸਿੰਘ ਬੱਬੂ ਐਮਸੀ , ਸੁਖਮਨਜੀਤ ਸਿੰਘ ਬਡਗੁੱਜਰ ਐਮਸੀ , ਹਰਦੀਪ ਸਿੰਘ ਨੀਨੂ ਐਮਸੀ , ਗੁਰਮੀਤ ਸਿੰਘ ਨਾਗਪਾਲ ਐਮਸੀ , ਅਮਰੀਸ਼ ਕਾਲੀਆ ਐਮਸੀ , ਰਜਿੰਦਰ ਸਿੰਘ ਜੀਤ ਸਾਬਕਾ ਐਮਸੀ , ਹਰਜਿੰਦਰ ਸਿੰਘ ਇੱਕੋਲਾਹਾ ਬਲਾਕ ਪ੍ਰਧਾਨ ਖੰਨਾ ਦਿਹਾਤੀ , ਗੁਰਦੀਪ ਵਿੱਕੀ ਮਸ਼ਾਲ ਬਲਾਕ ਪ੍ਰਧਾਨ ਅਤੇ ਸਾਬਕਾ ਐਮਸੀ , ਮੱਖਣ ਸਿੰਘ ਰਹੌਣ , ਖੁਸ਼ੀ ਰਾਮ ਚੌਹਾਨ , ਗੁਰਨਾਮ ਸਿੰਘ ਸੁਪਰਡੈਂਟ , ਹਰਦੇਵ ਸਿੰਘ , ਸੁਰਿੰਦਰ ਸਿੰਘ ਮਾਨੂੰਪੁਰ , ਕੁਲਵੰਤ ਸਿੰਘ ਮਹਿੰਮੀ , ਪ੍ਰਦੀਪ ਮੋਦਗਿੱਲ , ਮਹਿੰਦਰ ਸਿੰਘ ਮਾਨੂਪੁਰ ,
ਦਰਬਾਰਾ ਸਿੰਘ ਖੱਟੜਾ , ਐਡਵੋਕੇਟ ਗੁਰਪ੍ਰੀਤ ਸਿੰਘ ਧਾਲੀਵਾਲ , ਨੇਤਰ ਸਿੰਘ ਅਲੂਣਾ , ਕੈਪਟਨ ਸ਼ਿਵ ਸਿੰਘ , ਸਾਬਕਾ ਬਲਾਕ ਸੰਮਤੀ ਮੈਂਬਰ ਜਸਵੀਰ ਸਿੰਘ ਰਤਨਹੇੜੀ , ਸਾਬਕਾ ਬਲਾਕ ਸੰਮਤੀ ਮੈਂਬਰ ਪਰਮਜੀਤ ਸਿੰਘ ਨਸਰਾਲੀ , ਬਲਵੰਤ ਸਿੰਘ ਲੋਹਟ, ਹਰਦੀਪ ਸਿੰਘ ਨਸਰਾਲੀ, ਜਰਨੈਲ ਸਿੰਘ ਅਜਨੇਰ , ਗੁਰਪ੍ਰੀਤ ਸਿੰਘ ਜੋਧਾਂ, ਨੇਤਰ ਸਿੰਘ , ਗੁਰਜੀਤ ਸਿੰਘ ਭੌਰਲਾ , ਡਾ. ਸੋਹਣ ਸਿੰਘ , ਰੇਸ਼ਮ ਸਿੰਘ ਸੁਪਰਡੈਂਟ , ਪ੍ਰਿੰਸੀਪਲ ਰਣਵੀਰ ਸਿੰਘ , ਠੇਕੇਦਾਰ ਰਾਮਪਾਲ , ਸੁਰਿੰਦਰ ਕੁਮਾਰ ਰਾਹੁਲ , ਗੁਰਮੀਤ ਸਿੰਘ ਫੌਜੀ ਜਰਗੜੀ , ਧਰਮਵੀਰ , ਮਦਨ ਕੁਮਾਰ ਰਾਹੁਲ , ਸਰਪੰਚ ਰਣਜੀਤ ਸਿੰਘ ਲਲਹੇੜੀ , ਸੁਖਵਿੰਦਰ ਸਿੰਘ ਭੌਰਲਾ ਜੇਈ , ਕਮਲਜੀਤ ਸਿੰਘ ਦੁੱਲਵਾਂ , ਗੁਰਮੱਖ ਸਿੰਘ ਮਨੂਪੁਰ , ਡਾ. ਨਿਰਮਲ ਸਿੰਘ ਵਡਾਲੀ , ਹਰਪ੍ਰੀਤ ਸਿੰਘ ਧਾਲੀਵਾਲ , ਪ੍ਰਕਾਸ਼ ਕੌਰ ਮਿੱਤਰ , ਮਨਦੀਪ ਕੌਰ ਸਿਫਤੀ , ਗੁਰਮੀਤ ਕੌਰ ਅਜਨੇਰ , ਸੁਖਵੰਤ ਕੌਰ , ਕਰਮਜੀਤ ਕੌਰ , ਰਾਜ ਰਾਣੀ , ਸੁਨੈਨਾ , ਹਰਜੀਤ ਸਿੰਘ ਬੁਲੇਪੁਰ , ਪੰਚ ਸ਼ਮਸ਼ੇਰ ਸਿੰਘ ਲਲਹੇੜੀ, ਜੋਰਾ ਸਿੰਘ ਸਰਪੰਚ ਰਾਮਗੜ੍ਹ , ਅਮਰਜੀਤ ਸਿੰਘ ਸਿਫਤੀ , ਪਰਮਜੀਤ ਸਿੰਘ ਰਾਜੂ , ਗੁਰਪ੍ਰੀਤ ਸਿੰਘ ਸਨੀ , ਪੰਚ ਜਗਦੀਸ਼ ਸਿੰਘ , ਕੁਲਦੀਪ ਸਿੰਘ , ਮਨੀ ਪੰਚ , ਠੇਕੇਦਾਰ ਬਲਵਿੰਦਰ ਸਿੰਘ ਪੰਚ ਲਲਹੇੜੀ ਆਦਿ ਮੈਂਬਰ ਹਾਜ਼ਰ ਸਨ ।