ਬਠਿੰਡਾ ਵਿੱਚ ਪਹਿਲੀ ਵਾਰ ਹੋ ਰਹੇ ਜਿਮਨੇਜੀਅਮ ਫੈਸਟ ਵਿੱਚ ਸ਼ਹਿਰ ਵਾਸੀ ਲੈਣ ਹਿੱਸਾ : ਮੇਅਰ ਪਦਮਜੀਤ ਸਿੰਘ ਮਹਿਤਾ
ਅਸ਼ੋਕ ਵਰਮਾ
ਬਠਿੰਡਾ, 5 ਮਾਰਚ 2025: ਬਠਿੰਡਾ ਵਿੱਚ ਪਹਿਲੀ ਵਾਰ ਜਿਮਨੇਜੀਅਮ ਫੈਸਟ 22 ਅਤੇ 23 ਮਾਰਚ ਨੂੰ ਪਾਵਰ ਹਾਊਸ ਰੋਡ 'ਤੇ ਸਥਿਤ ਪੁੱਡਾ ਗਰਾਊਂਡ ਵਿੱਚ ਹੋਣ ਜਾ ਰਿਹਾ ਹੈ। ਮੇਅਰ ਪਦਮਜੀਤ ਸਿੰਘ ਮਹਿਤਾ ਨੇ ਸ਼ਹਿਰ ਵਾਸੀਆਂ ਖਾਸ ਤੌਰ ਤੇ ਨੌਜਵਾਨਾਂ ਨੂੰ ਵੱਡੀ ਪੱਧਰ ਤੇ ਭਾਗ ਲੈਣ ਦੀ ਅਪੀਲ ਕੀਤੀ ਹੈ। ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੌਰਾਨ ਹਰ ਵਰਗ ਦੀ ਉਮਰ ਵਾਲਿਆਂ ਲਈ ਸਪੋਰਟਸ ਐਕਟੀਵਿਟੀਜ਼ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਅ ਕਿਹਾ ਕਿ ਇਸ ਫੇਸਟ ਵਿੱਚ ਵੱਧ ਤੋਂ ਵੱਧ ਤਾਦਾਦ ਵਿੱਚ ਭਾਗ ਲੈ ਕੇ ਆਪਣੀ ਫਿੱਟਨੈੱਸ ਜਰੂਰ ਚੈੱਕ ਕਰਨ ਅਤੇ ਨੌਜਵਾਨਾਂ ਨੂੰ ਉਨ੍ਹਾਂ ਖੇਡਾਂ ਵੱਲ ਪ੍ਰੇਰਿਤ ਹੋਣ ਲਈ ਅਪੀਲ ਕੀਤੀ ਹੈ। ਜਿਮਨੇਜੀਅਮ ਫੈਸਟ ਦੇ ਸੰਚਾਲਕ ਕਰਨ ਅਰੋੜਾ ਅਤੇ ਹੈਰੀ ਧਨੋਆ ਨੇ ਦੱਸਿਆ ਕਿ ਇਸ ਫਿੱਟਨੈਸ ਫੈਸਟੀਵਲ ਵਿੱਚ ਇੱਕ ਦਰਜਨ ਸਿੰਗਲ ਖੇਡਾਂ ਹੋਣਗੀਆਂ, ਜਿਨ੍ਹਾਂ ਵਿੱਚੋਂ ਹਰਕਿਊਲਿਸ ਹੋਲਡ ਪਹਿਲੀ ਵਾਰ ਕਰਵਾਈ ਜਾ ਰਹੀ ਹੈ, ਜਦੋਂ ਕਿ ਮੁੱਖ ਇਵੇੰਟਸ ਸਟ੍ਰਾਂਗ ਮੈਨ, ਕਰਾਸ ਫਿੱਟ, ਪਾਵਰ ਲਿਫਟਿੰਗ ਅਤੇ ਆਫਸਟਿਕਲ ਆਯੋਜਿਤ ਹੋਣਗੇ।
ਉਨ੍ਹਾਂ ਦੱਸਿਆ ਕਿ ਹਰੇਕ ਆਯੂ ਸੀਮਾ ਲਈ ਉਕਤ ਫਿੱਟਨੈੱਸ ਫੈਸਟੀਵਲ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ 9 ਤੋਂ 14 ਸਾਲ ਦੇ ਬੱਚਿਆਂ ਲਈ ਵੀ ਪਾਵਰ ਲਿਫਟਿੰਗ ਖੇਡਾਂ ਦਾ ਆਯੋਜਨ ਹੋਵੇਗਾ। ਉਨ੍ਹਾਂ ਦੱਸਿਆ ਕਿ 22 ਅਤੇ 23 ਮਾਰਚ ਦੀ ਸਵੇਰੇ 7 ਵਜੇ ਤੋਂ ਰਾਤੀਂ 10:30 ਵਜੇ ਤੱਕ ਉਕਤ ਖੇਡਾਂ ਆਯੋਜਿਤ ਹੋਣਗੀਆਂ ਅਤੇ ਦੋਵੇਂ ਹੀ ਦਿਨ ਦੋ-ਦੋ ਇਵੇੰਟਸ ਆਯੋਜਿਤ ਹੋਣਗੇ, ਜਦੋਂ ਕਿ ਸਿੰਗਲ ਖੇਡਾਂ ਚਲਦੀਆਂ ਰਹਿਣਗੀਆਂ। ਉਨ੍ਹਾਂ ਦੱਸਿਆ ਕਿ ਇਸ ਜਿਮਨੇਜੀਅਮ ਫੇਸਟ ਵਿੱਚ ਪ੍ਰੋਫੈਸ਼ਨਲ ਅਥਲੀਟ ਲਲਿਤ ਯਾਦਵ ਸਮੇਤ ਫੀਮੇਲ, ਮੇਲ ਅਤੇ ਬੱਚਿਆਂ ਦੇ ਵੀ ਪ੍ਰੋਫੈਸ਼ਨਲ ਅਥਲੀਟ ਹਿੱਸਾ ਲੈਣਗੇ। ਇਸ ਫੇਸਟ ਵਿੱਚ ਭਾਗ ਲੈਣ ਲਈ 12 ਮਾਰਚ ਤੱਕ ਬਠਿੰਡਾ ਸ਼ਹਿਰ ਵਿੱਚ ਲੱਗੇ ਪੋਸਟਰਾਂ 'ਤੇ ਸਕੈਨਰ ਤੋਂ ਸਕੈਨ ਕਰਕੇ ਜਾਂ ਫਿਰ ਸੰਪਰਕ ਨੰਬਰ 'ਤੇ ਫੋਨ ਕਰਕੇ ਰਜਿਸਟਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਫੇਸਟ ਵਿੱਚ ਜੇਤੂ ਅਥਲੀਟ ਨੂੰ 8 ਲੱਖ ਤੱਕ ਦੇ ਇਨਾਮ ਦਿੱਤੇ ਜਾਣਗੇ।