← ਪਿਛੇ ਪਰਤੋ
ਫਿਰੋਜ਼ਪੁਰ ਦੇ ਪਿੰਡ ’ਚ ਡਰੋਨ ਡਿੱਗਣ ਨਾਲ ਤਿੰਨ ਜੀਅ ਝੁਲਸੇ ਬਾਬੂਸ਼ਾਹੀ ਨੈਟਵਰਕ ਫਿਰੋਜ਼ਪੁਰ, 10 ਮਈ, 2025: ਜ਼ਿਲ੍ਹੇ ਦੇ ਪਿੰਡ ਖਾਈ ਫੇਮੇ ਕੇ ਵਿਚ ਪਾਕਿਸਤਾਨੀ ਡਰੋਨ ਡਿੱਗਣ ਨਾਲ ਘਰ ਨੂੰ ਅੱਗ ਲੱਗ ਗਈ ਜਿਸ ਵਿਚ ਤਿੰਨ ਪਰਿਵਾਰਕ ਜੀਅ ਝੁਲਸ ਗਏ। ਇਹਨਾਂ ਤਿੰਨਾਂ ਵਿਚ ਪਤੀ-ਪਤਨੀ ਤੇ ਉਹਨਾਂ ਦਾ ਬੇਟਾ ਸ਼ਾਮਲ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਪਤਨੀ ਦੀ ਹਾਲਾਤ ਗੰਭੀਰ ਹੈ ਜਦੋਂ ਕਿ ਪਿਤਾ ਤੇ ਪੁੱਤਰ ਦੀ ਹਾਲਾਤ ਠੀਕ ਹੈ।
Total Responses : 1369