ਪੰਜਾਬ ਸਰਕਾਰ ਵਲੋਂ ਮਾਰਕਿਟ ਕਮੇਟੀ ਜਗਰਾਓਂ ਦਾ ਚੇਅਰਮੈਨ ਬਲਦੇਵ ਸਿੰਘ ਨੂੰ ਕੀਤਾ ਨਿਯੁਕਤ
- ਨਹੀਂ ਲੱਭ ਰਿਹਾ ਨਵਾ ਚੇਅਰਮੈਨ
ਜਗਰਾਓਂ, 25 ਫਰਵਰੀ 2025 - ਬੀਤੇ ਦਿਨੀ ਪੰਜਾਬ ਸਰਕਾਰ ਵਲੋਂ ਪੰਜਾਬ ਦੀਆਂ ਕਈ ਮਾਰਕੀਟ ਕਮੇਟੀਆਂ ਦੇ ਚੇਅਰਮੈਨਾ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਜਿਸ ਵਿਚ ਜਗਰਾਓਂ ਤੋਂ ਬਲਦੇਵ ਸਿੰਘ ਨਾਮ ਦੇ ਵਿਅਕਤੀ ਨੂੰ ਮਾਰਕੀਟ ਕਮੇਟੀ ਜਗਰਾਓਂ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ, ਪ੍ਰੰਤੂ ਇੱਥੇ ਤੁਹਾਨੂੰ ਦੱਸ ਦਈਏ ਕਿ ਸਰਕਾਰ ਨੇ ਬਲਦੇਵ ਸਿੰਘ ਬਾਰੇ ਕੋਈ ਪੂਰੀ ਜਾਣਕਾਰੀ ਨਹੀਂ ਭੇਜੀ ਅਤੇ ਲਿਸਟ ਵਿਚ ਸਿਰਫ ਬਲਦੇਵ ਸਿੰਘ ਹੀ ਲਿਖਿਆ ਹੋਇਆ ਹੈ। ਜਦੋਂ ਇਸ ਬਾਰੇ ਹਲਕਾ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਵੀ ਇਸ ਬਲਦੇਵ ਸਿੰਘ ਬਾਰੇ ਆਪਣੀ ਅਗਿਆਨਤਾ ਦਿਖਾਈ।
ਮਾਰਕੀਟ ਕਮੇਟੀ ਦੇ ਮੌਜੂਦਾ ਅਫਸਰਾਂ ਤੋਂ ਜਦੋਂ ਨਵੇਂ ਬਣਾਏ ਚੇਅਰਮੈਨ ਬਲਦੇਵ ਸਿੰਘ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੂੰ ਵੀ ਇਸ ਬਾਰੇ ਕੋਈ ਗਿਆਨ ਨਹੀਂ ਸੀ ਅਤੇ ਨਾ ਹੀ ਉਹਨਾਂ ਨੂੰ ਉੱਚ ਅਧਿਕਾਰੀਆਂ ਵਲੋਂ ਕੋਈ ਤਫਸੀਲ ਨਾਲ ਜਾਣਕਾਰੀ ਦਿੱਤੀ ਗਈ ਸੀ।
ਸੂਤਰਾਂ ਮੁਤਾਬਿਕ ਬਲਦੇਵ ਸਿੰਘ ਬਰਸਾਲ, ਬਲਦੇਵ ਸਿੰਘ ਹਾਂਸ, ਬਲਦੇਵ ਸਿੰਘ ਕਲੇਰਾਂ, ਬਲਦੇਵ ਸਿੰਘ ਇੰਵੇਟ ਇੰਚਾਰਜ, ਬਲਦੇਵ ਸਿੰਢ ਮਾਣੂੰਕੇ ਆਦਿ ਦੇ ਨਾਮ ਜਗਰਾਓਂ ਇਲਾਕੇ ਵਿਚ ਮੌਜੂਦ ਹਨ। ਉਕਤ ਬਲਦੇਵ ਸਿੰਘ ਨੂੰ ਕੋਈ ਵੀ ਚੇਅਰਮੈਨ ਮਾਰਕਿਟ ਕਮੇਟੀ ਜਗਰਾਓਂ ਮੰਨਣ ਨੂੰ ਤਿਆਰ ਨਹੀਂ।ਉਕਤ ਕਈ ਬਲਦੇਵ ਸਿੰਘ ਨਾਲ ਰਾਬਤਾ ਕਾਇਮ ਕੀਤਾ ਤਾਂ ਉਹਨਾ ਕਿਹਾ ਕਿ ਸਾਨੂੰ ਨਹੀਂ ਪਤਾ ਕਿਹੜਾ ਬਲਦੇਵ ਸਿੰਘ ਚੇਅਰਮੈਨ ਬਣਿਆ ਹੈ।