ਪੁੱਲ ਦੀ ਸੜਕ ਜਮੀਨ ਵਿੱਚ ਧਸਣ ਕਾਰਨ ਡੂੰਘਾ ਟੋਇਆ ਬਣਿਆ
ਕਿਸੇ ਵੇਲੇ ਵਾਪਰ ਸਕਦੀ ਹੈ ਵੱਡੀ ਦੁਰਘਟਨਾ
ਰੋਹਿਤ ਗੁਪਤਾ
ਗੁਰਦਾਸਪੁਰ , 31 ਜੁਲਾਈ 2025 :
ਹਲਕਾ ਦੀਨਾਨਗਰ ਵਿੱਚ ਪੈਂਦੇ ਪਿੰਡ ਸਧਾਣਾ ਵਿਖ਼ੇ ਨਵੇਂ ਬਣੇ ਚੋਅ ਦੇ ਪੁੱਲ ਦੀ ਸੜਕ ਦਾ ਕੁਝ ਹਿੱਸਾ ਬੈਠ ਕੇ ਜਿਵੇਂ ਵਿੱਚ ਧਸਣ ਕਾਰਨ ਕਈ ਪਿੰਡਾਂ ਦੇ ਲੋਕਾਂ ਨੂੰ ਆਉਣ ਜਾਣ ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਦੁਰਘਟਨਾਵਾਂ ਦਾ ਖਤਰਾ ਵੀ ਬਣਿਆ ਹੋਇਆ ਹੈ।
ਇਹ ਪੁੱਲ ਕਰੀਬ ਡੇਢ ਸਾਲ ਪਹਿਲਾਂ ਹੀ ਬਣਿਆ ਸੀ ਅਤੇ ਪੁੱਲ ਕੋਠੇ ਭਗਵਾਨਪੁਰ, ਹੇਮਰਾਜਪੁਰ ਸਧਾਣਾ , ਪੱਚੋਵਾਲ , ਰਸੂਲਪੁਰ,ਝੱੜੋਲੀ, ਬਿਆਨਪੁਰ ਅਤੇ ਚੌਂਤਾ ਆਦਿ ਕਈ ਪਿੰਡਾਂ ਨੂੰ ਆਪਸ ਵਿੱਚ ਜੋੜਦਾ ਹੈ। ਹਮਰਾਜਪੁਰ ਦੇ ਸਰਪੰਚ ਦੀਪਕ ਸ਼ਰਮਾ ਦਾ ਕਹਿਣਾ ਹੈ ਕਿ ਕੁਝ ਸਮੇਂ ਪਹਿਲਾਂ ਇਸੇ ਸੜਕ ਦਾ ਦੂਸਰਾ ਹਿੱਸਾ ਵੀ ਬੈਠ ਗਿਆ ਸੀ ਜਿੱਥੇ ਪਿੰਡ ਦੇ ਲੋਕਾਂ ਵੱਲੋਂ ਦੋ ਟਰਾਲੀਆਂ ਮਿੱਟੀ ਪਾ ਕੇ ਉਸਨੂੰ ਸਹੀ ਕਰਵਾਇਆ ਗਿਆ ਤੇ ਹੁਣ ਦੂਸਰੀ ਸਾਈਡ ਦੀ ਸੜਕ ਬੈਠ ਗਈ ਹੈ , ਸੜਕ ਤੇ ਕਾਫੀ ਆਵਾਜਾਈ ਹੈ ਜਿਸ ਕਾਰਨ ਇਹ ਖਤਰਨਾਕ ਬਣੀ ਹੋਈ ਹੈ ਕਿਉਂਕਿ ਸੜਕ ਬੈਠਣ ਨਾਲ ਕਿਨਾਰੇ ਤੇ ਕਰੀਬ 10_ 12 ਫੁੱਟ ਡੂੰਘਟ ਹੋਇਆ ਪੈ ਗਿਆ ਹੈ ਅਤੇ ਕਿਸੇ ਵੀ ਵੇਲੇ ਕੋਈ ਵੱਡੀ ਦੁਰਘਟਨਾ ਵਾਪਰ ਸਕਦੀ ਹੈ ।