ਪੀਏਯੂ ਕਿਸਾਨਾਂ ਆਲੂਆਂ ਦੇ ਪ੍ਰਮਾਣਿਤ ਅੱਧ ਫਰਵਰੀ ਤੋਂ ਮੁਹਈਆ ਕਰਾਏਗੀ
ਲੁਧਿਆਣਾ 21 ਜਨਵਰੀ, 2025 - ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਲਾਡੋਵਾਲ ਦੇ ਬੀਜ ਫਾਰਮ ਵਿਖੇ ਤਿਆਰ ਕੀਤੀਆਂ ਆਲੂਆਂ ਦੀਆਂ ਪ੍ਰਮਾਣਿਤ ਕਿਸਮਾਂ ਪੀ.ਪੀ.-102, ਕੁਫਰੀ ਪੁਖਰਾਜ ਅਤੇ ਕੁਫਰੀ ਜੋਤੀ ਲਈ ਪ੍ਰਮਾਣਿਤ ਬੀਜ ਕਿਸਾਨਾਂ ਲਈ ਮੁਹਈਆ ਕਰਾਏਗੀ। ਇਹ ਉੱਚ ਗੁਣਵੱਤਾ ਵਾਲੇ ਬੀਜ ਫਰਵਰੀ ਦੇ ਅੱਧ ਤੋਂ ਬਾਅਦ ਵੰਡ ਲਈ ਤਿਆਰ ਹੋ ਜਾਣਗੇ।
ਇਹ ਜਾਣਕਾਰੀ ਨਿਰਦੇਸ਼ਕ ਬੀਜ ਡਾ. ਰਜਿੰਦਰ ਸਿੰਘ ਨੇ ਦਿੱਤੀ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਕਿਸਾਨਾਂ ਨੂੰ ਉੱਚ ਮਿਆਰ ਵਾਲੇ ਆਲੂਆਂ ਦੇ ਬੀਜ ਉਪਲਬੱਧ ਕਰਨਾ ਹੈ, ਤਾਂ ਜੋ ਝਾੜ ਅਤੇ ਮੁਨਾਫ਼ਾ ਵਧਾਇਆ ਜਾ ਸਕੇ। ਡਾ. ਸਿੰਘ ਨੇ ਕਿਹਾ ਪੀ ਏ ਯੂ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਵੱਡੀ ਗਿਣਤੀ ਵਿੱਚ ਉਤਪਾਦਕਾਂ ਨੂੰ ਇਹਨਾਂ ਬੀਜਾਂ ਤੋਂ ਲਾਭ ਮਿਲੇ, ਤਾਂ ਜੋ ਵੱਧ ਉਪਜ ਅਤੇ ਸਥਾਨਕ ਹਲਾਤ ਦੇ ਅਨੁਸਾਰ ਆਲੂਆਂ ਦੀ ਕਾਸ਼ਤ ਨੂੰ ਵਧਾਵਾ ਮਿਲ ਸਕੇ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੌਕੇ ਦਾ ਧਿਆਨ ਰੱਖਣ ਅਤੇ ਚੰਗੀ ਫਸਲ ਅਤੇ ਵੱਧ ਉਤਪਾਦਨ ਯਕੀਨੀ ਬਣਾਉਣ ਲਈ ਪ੍ਰਮਾਣਿਤ ਬੀਜ ਆਲੂਆਂ ਦੀ ਖਰੀਦ ਕਰਨ।