← ਪਿਛੇ ਪਰਤੋ
ਪਤਨੀ ਨੂੰ ਦਾਜ ਖਾਤਰ ਤੰਗ ਪਰੇਸ਼ਾਨ ਕਰਨ ਦੇ ਦੋਸ਼ 'ਚ ਪਤੀ ਅਤੇ ਸਹੁਰੇ ਖਿਲਾਫ ਪਰਚਾ ਦਰਜ
ਦੀਪਕ ਜੈਨ
ਜਗਰਾਉਂ, 29 ਜਨਵਰੀ 2025 - ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਮਹਿਲਾ ਥਾਣਾ ਵਿਖੇ ਇੱਕ ਕਨੇਡਾ ਰਹਿੰਦੀ ਲੜਕੀ ਦੀ ਸ਼ਿਕਾਇਤ ਉੱਪਰ ਉਸ ਦੇ ਪਤੀ ਅਤੇ ਸਹੁਰੇ ਖਿਲਾਫ ਦਾਜ ਲਈ ਤੰਗ ਪਰੇਸ਼ਾਨ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਬਾਰੇ ਪੂਰੀ ਜਾਣਕਾਰੀ ਦਿੰਦਿਆਂ ਹੋਇਆਂ ਥਾਣਾ ਮਹਿਲਾ ਦੇ ਏਐਸਆਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕੁਲਵਿੰਦਰਜੀਤ ਕੌਰ ਛੀਨਾ ਪੁੱਤਰੀ ਲੇਟ ਜਗਦੇਵ ਸਿੰਘ ਵਾਸੀ ਰਾਏਕੋਟ ਰੋਡ ਜਗਰਾਉਂ ਹਾਲ ਵਾਸੀ ਕਨੇਡਾ ਨੇ ਇੱਕ ਸ਼ਿਕਾਇਤ ਰਾਹੀਂ ਰਜਿੰਦਰ ਸਿੰਘ ਪੁੱਤਰ ਰਾਮ ਸਿੰਘ ਵਾਸੀ ਪ੍ਰੀਤ ਨਗਰ ਮੋਗਾ ਵੱਲੋਂ ਦਿੱਤੀ ਸੀ ਕਿ ਉਸ ਨੂੰ ਉਸ ਦੇ ਪਤੀ ਮਨਜੋਤ ਸਿੰਘ ਪੁੱਤਰ ਅਮਰਜੀਤ ਸਿੰਘ ਅਤੇ ਅਮਰਜੀਤ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀਆਨ ਮੁਨਾਫਾ ਧਰਮਕੋਟ ਜਿਲਾ ਮੋਗਾ ਜੋ ਕਿ ਉਸ ਨੂੰ ਦਾਜ ਲਈ ਤੰਗ ਪਰੇਸ਼ਾਨ ਕਰਦੇ ਹਨ। ਜਿਸ ਦੀ ਸ਼ਿਕਾਇਤ ਉੱਪਰ ਇਸ ਦੀ ਪੜਤਾਲ ਪੁਲਿਸ ਜਿਲਾ ਲੁਧਿਆਣਾ ਦੇ ਡੀਐਸਪੀ ਸੀਏ ਡਬਲਯੂ ਐਂਡ ਸੀ ਵੱਲੋਂ ਕੀਤੀ ਗਈ ਅਤੇ ਡੀਏ ਲੀਗਲ ਦੀ ਰਾਏ ਲੈਣ ਉਪਰੰਤ ਦੋਸ਼ੀ ਪਤੀ ਅਤੇ ਸਹੁਰੇ ਦੇ ਖਿਲਾਫ ਥਾਣਾ ਮਹਿਲਾ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Total Responses : 1581