ਜਾਇਦਾਦ ਖਾਤਰ ਕਲਯੁਗੀ ਪੁੱਤਰ ਨੇ ਪਿਓ ਦੇ ਦੁਸ਼ਮਣ ਨਾਲ ਮਿਲ ਕੇ ਮਾਰ ਮੁਕਾਤਾ ਪਿਓ, ਮਾਂ ਦੇ ਵੀ ਮਾਰੀ ਗੋਲੀ
ਰਿਪੋਰਟਰ.... ਰੋਹਿਤ ਗੁਪਤਾ
ਗੁਰਦਾਸਪੁਰ, 5 ਮਾਰਚ 2025 - ਬਟਾਲਾ ਪੁਲਿਸ ਨੇ ਖੁਲਾਸਾ ਕਰਦੇ ਹੋਏ ਦੱਸਿਆ ਕਿ ਬੀਤੀ 1 ਮਾਰਚ ਦੀ ਰਾਤ ਨੂੰ ਲੰਗਰ ਦੀ ਸੇਵਾ ਕਰਕੇ ਘਰ ਪਰਤ ਰਹੇ ਬਜ਼ੁਰਗ ਸੋਹਣ ਸਿੰਘ ਅਤੇ ਓਹਨਾ ਦੀ ਧਰਮ ਪਤਨੀ ਤੇ ਅਨਪਛਾਤਿਆਂ ਨੇ ਗੋਲੀਆਂ ਚਲਾ ਦਿੱਤੀਆਂ ਸੀ ਜਿਸ ਵਿੱਚ ਸੋਹਣ ਸਿੰਘ ਦੀ ਮੌਤ ਹੋ ਗਈ ਸੀ ਅਤੇ ਓਹਨਾ ਦੀ ਧਰਮ ਪਤਨੀ ਪਰਮਿੰਦਰ ਕੌਰ ਗੰਭੀਰ ਜ਼ਖਮੀ ਹੋ ਗਏ ਸੀ ਇਸ ਘਟਨਾ ਦੀ ਤਫਤੀਸ਼ ਦੌਰਾਨ ਪਤਾ ਚੱਲਿਆ ਕੇ ਮ੍ਰਿਤਕ ਸੋਹਣ ਸਿੰਘ ਦਾ ਬੇਟਾ ਅਜੀਤਪਾਲ ਸਿੰਘ ਜੋ ਕੇ ਫਰਾਂਸ ਰਹਿੰਦਾ ਹੈ ਨਾਲ ਜਮੀਨ ਦੀ ਵੰਡ ਨੂੰ ਲੈਕੇ ਝਗੜਾ ਚੱਲ ਰਿਹਾ ਸੀ ਅਜੀਤਪਾਲ ਸਿੰਘ ਮਹੀਨਾ ਪਹਿਲਾ ਹੀ ਵਿਦੇਸ਼ ਤੋਂ ਪਿੰਡ ਆਇਆ ਹੋਇਆ ਸੀ ਅਤੇ ਪਿੰਡ ਦੇ ਹੀ ਰਹਿਣ ਵਾਲੇ ਬਲਬੀਰ ਸਿੰਘ ਨਾਲ ਮ੍ਰਿਤਕ ਸੋਹਣ ਸਿੰਘ ਦਾ 2022 ਵਿੱਚ ਝਗੜਾ ਹੋਇਆ ਸੀ ਜਿਸਨੂੰ ਲੈਕੇ ਸੋਹਣ ਸਿੰਘ ਨੇ ਬਲਬੀਰ ਸਿੰਘ ਤੇ ਕੇਸ ਦਰਜ ਕਰਵਾਇਆ ਹੋਇਆ ਸੀ।
ਅਜੀਤਪਾਲ ਦੀ ਬਲਬੀਰ ਸਿੰਘ ਯਾਰੀ ਪੈ ਗਈ ਸੀ ਅਤੇ ਇਹਨਾਂ ਦੋਵਾਂ ਨੇ ਮਿਲਕੇ ਸੋਹਣ ਸਿੰਘ ਦੇ ਕਤਲ ਦੀ ਪਲਾਨਿੰਗ ਤਿਆਰ ਕੀਤੀ ਅਤੇ 1 ਮਾਰਚ ਦੀ ਰਾਤ ਨੂੰ ਜਦੋਂ ਸੋਹਣ ਸਿੰਘ ਅਤੇ ਉਸਦੀ ਧਰਮ ਪਤਨੀ ਲੰਗਰ ਦੀ ਸੇਵਾ ਕਰਕੇ ਵਾਪਿਸ ਪਿੰਡ ਆ ਰਹੇ ਸੀ ਤਾਂ ਇਸਦੀ ਇਤਲਾਹ ਬਲਬੀਰ ਸਿੰਘ ਨੇ ਅਜੀਤਪਾਲ ਸਿੰਘ ਨੂੰ ਦਿੱਤੀ ਅਤੇ ਰਸਤੇ ਵਿੱਚ ਸੋਹਣ ਸਿੰਘ ਦੇ ਪੁੱਤਰ ਅਜੀਤਪਾਲ ਸਿੰਘ ਨੇ 32 ਬੋਰ ਦੇ ਨਜਾਇਜ਼ ਪਿਸਟਲ ਨਾਲ ਆਪਣੇ ਹੀ ਮਾਂ ਬਾਪ ਤੇ ਗੋਲੀਆਂ ਚਲਾ ਦਿੱਤੀਆਂ ਪਿਸਟਲ ਉੱਤਰ ਪ੍ਰਦੇਸ਼ ਤੋਂ ਮੰਗਵਾਇਆ ਗਿਆ ਸੀ ਫਿਲਹਾਲ ਪੁਲਿਸ ਨੇ ਅਜੀਤਪਾਲ ਸਿੰਘ ਤੇ ਬਲਬੀਰ ਸਿੰਘ ਨੂੰ ਗਿਰਫ਼ਤਾਰ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।