ਗਵਰਨਰ ਕਟਾਰੀਆ 7 ਅਕਤੂਬਰ ਨੂੰ ਜਗਰਾਉਂ ਭਗਵਾਨ ਵਾਲਮੀਕੀ ਦੇ ਦਰ ‘ਤੇ ਹੋਣਗੇ ਨਤਮਸਤਕ
ਦੀਪਕ ਜੈਨ
ਜਗਰਾਉਂ, 6 ਅਕਤੂਬਰ 2025- ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਅੱਜ ਮੰਗਲਵਾਰ ਨੂੰ ਜਗਰਾਉਂ ਵਿਖੇ ਭਗਵਾਨ ਵਾਲਮੀਕੀ ਮੰਦਰ, ਚੁੰਗੀ ਨੰਬਰ 7 ‘ਤੇ ਪਹੁੰਚਣਗੇ। ਇਸ ਮੌਕੇ ਉਹ ਭਗਵਾਨ ਵਾਲਮੀਕੀ ਜੀ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਹਾਜ਼ਰੀ ਲਵਾਉਣਗੇ। ਸੈਂਟਰਲ ਵਾਲਮੀਕੀ ਸਭਾ ਰਜਿਸਟਰਡ, ਜਗਰਾਉਂ ਵੱਲੋਂ ਭਗਵਾਨ ਵਾਲਮੀਕੀ ਜੀ ਦਾ ਸੂਬਾ ਪੱਧਰੀ ਪ੍ਰਕਾਸ਼ ਉਤਸਵ ਵਿਸ਼ਾਲ ਢੰਗ ਨਾਲ ਮਨਾਇਆ ਜਾ ਰਿਹਾ ਹੈ।
ਇਸੇ ਸਬੰਧ ਵਿੱਚ ਗਵਰਨਰ ਕਟਾਰੀਆ ਦੀ ਆਮਦ ਨੂੰ ਧਿਆਨ ਵਿੱਚ ਰੱਖਦਿਆਂ ਜਗਰਾਉਂ ਸਿਵਿਲ ਪ੍ਰਸ਼ਾਸਨ ਨੇ ਪ੍ਰਬੰਧਾਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਐਸਡੀਐਮ ਜਗਰਾਉਂ ਕਰਨਦੀਪ ਸਿੰਘ ਵੱਲੋਂ ਗਵਰਨਰ ਸਾਹਿਬ ਦੇ ਹੈਲੀਕਾਪਟਰ ਦੀ ਲੈਂਡਿੰਗ ਲਈ ਸਥਾਨ ਨੂੰ ਸੁਨਿਸ਼ਚਿਤ ਕੀਤਾ ਗਿਆ ਹੈ। ਪ੍ਰਸ਼ਾਸਨ ਵੱਲੋਂ ਸੁਰੱਖਿਆ ਬੰਦੋਬਸਤਾਂ ਸਮੇਤ ਸਾਰੇ ਪ੍ਰਬੰਧ ਪੂਰੇ ਕਰ ਲਏ ਗਏ ਹਨ ਤਾਂ ਜੋ ਗਵਰਨਰ ਦੀ ਇਹ ਯਾਤਰਾ ਸੁਰੱਖਿਅਤ ਤੇ ਸੁਚਾਰੂ ਢੰਗ ਨਾਲ ਪੂਰੀ ਹੋ ਸਕੇ।