ਗਰੀਬ ਪਰਿਵਾਰ ਨਾਲ ਤਾਲੁਕ ਰੱਖਦਾ ਹੈ ਲਦਾਖ 'ਚ ਸ਼ਹੀਦ ਹੋਇਆ ਫੌਜੀ ਜਵਾਨ ਦਿਲਜੀਤ ਸਿੰਘ
ਕਸਬਾ Dorangla ਦੇ ਅਧੀਨ ਆਉਂਦੇ ਪਿੰਡ ਸ਼ਮਸ਼ੇਰਪੁਰ ਦਾ ਫੌਜੀ ਜਵਾਨ ਹੋਇਆ ਲੱਦਾਖ ਵਿੱਚ ਸ਼ਹੀਦ
ਰੋਹਿਤ ਗੁਪਤਾ
ਗੁਰਦਾਸਪੁਰ : ਬੀਤੇ ਦਿਨ ਲਦਾਖ ਦੇ ਗਲਵਾਨ ਦੇ ਚਾਰਬਾਗ਼ ਇਲਾਕੇ ਵਿੱਚ ਵੱਡਾ ਹਾਦਸਾ ਵਾਪਰਿਆ ਸੀ ਜਿਸ ਵਿੱਚ ਫੌਜ ਦੇ ਵਾਹਨ ਤੇ ਪਹਾੜਾਂ ਵਿੱਚ ਹੋ ਰਹੀ ਲੈਂਡ ਸਲਾਡਿੰਗ ਦੌਰਾਨ ਵੱਡਾ ਪੱਥਰ ਡਿੱਗਣ ਕਾਰਨ ਭਾਰਤੀ ਫੌਜ ਦੇ ਇੱਕ ਕਰਨਲ ਅਤੇ ਇੱਕ ਸਿਪਾਹੀ ਸ਼ਹੀਦ ਹੋ ਗਏ ਅਤੇ ਤਿੰਨ ਗੰਭੀਰ ਜ਼ਖਮੀ ਹੋ ਗਏ ਸਨ। ਸ਼ਹੀਦ ਹੋਏ ਸਿਪਾਹੀ ਦਲਜੀਤ ਸਿੰਘ ਜਿਲਾ ਗੁਰਦਾਸਪੁਰ ਦੇ ਪਿੰਡ ਸ਼ਮਸ਼ੇਰਪੁਰ ਦੇ ਰਹਿਣ ਵਾਲੇ ਸਨ। ਦਲਜੀਤ ਸਿੰਘ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਸਨ ਅਤੇ ਪਰਿਵਾਰ ਵਿੱਚ ਉਹਨਾਂ ਦਾ ਇੱਕ ਵੱਡਾ ਭਰਾ ਅਤੇ ਦੋ ਵੱਡੀਆਂ ਭੈਣਾਂ ਵੀ ਹਨ । ਦਲਜੀਤ ਸਿੰਘ ਸਭ ਤੋਂ ਛੋਟੇ ਸਨ ਤੇ ਉਹਨਾਂ ਦੇ ਵਿਆਹ ਨਹੀਂ ਹੋਇਆ ਸੀ । ਕਰੀਬ 9 ਸਾਲ ਦੀ ਨੌਕਰੀ ਤੋਂ ਬਾਅਦ ਘਰ ਬਣਾਉਣ ਦੀ ਤਿਆਰੀ ਵਿੱਚ ਸਨ ਤੇ ਘਰ ਬਣਾਉਣ ਲਈ ਤਿਆਰੀਆਂ ਸ਼ੁਰੂ ਕੀਤੀਆਂ ਗਈਆਂ ਸਨ ਪਰ ਦਲਜੀਤ ਸਿੰਘ ਦਾ ਸੁਪਨਾ ਅੱਧ ਵਿਚਕਾਰ ਹੀ ਰਹਿ ਗਿਆ ਹੈ। ਉਹਨਾਂ ਦੀ ਸ਼ਹਾਦਤ ਕਾਰਨ ਉਹਨਾਂ ਦੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਕੇ ਡਿੱਗ ਪਿਆ ਹੈ । ਪਿੰਡ ਵਾਸੀ ਮੰਗ ਕਰ ਰਹੇ ਹਨ ਕਿ ਸ਼ਹੀਦ ਦਲਜੀਤ ਸਿੰਘ ਦੇ ਵੱਡੇ ਭਰਾ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਜੋ ਉਹਨਾਂ ਦਾ ਪਰਿਵਾਰ ਮੁੜ ਤੋਂ ਸਹੀ ਢੰਗ ਨਾਲ ਗੁਜਰ ਬਸਰ ਕਰ ਸਕੇ।