ਐਲ.ਈ.ਡੀ ਸਕਰੀਨਾ ਲਗਾ ਕੇ ਦਿੱਤੀ ਜਾਵੇਗੀ ਹੋਲਾ ਮਹੱਲਾ ਬਾਰੇ ਸਮੁੱਚੀ ਜਾਣਕਾਰੀ- ਅਨਮਜੋਤ ਕੌਰ
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ 25 ਫਰਵਰੀ,2025 - ਹੋਲਾ ਮੁਹੱਲਾ 2025 ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ 10ਤੋਂ 15 ਮਾਰਚ 2025 ਤੱਕ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਹੋਲਾ ਮਹੱਲਾ ਸਬੰਧੀ ਜਰੂਰੀ ਵਿਸੇਸ਼ ਜਾਣਕਾਰੀ ਅਤੇ ਮੇਲਾ ਖੇਤਰ ਦੇ ਵੇਰਵਿਆਂ ਸਬੰਧੀ ਇੱਕ ਨਿਵੇਕਲੀ ਪਹਿਲ ਕੀਤੀ ਗਈ ਹੈ। ਇਸ ਤਹਿਤ ਸ੍ਰੀ ਅਨੰਦਪੁਰ ਸਾਹਿਬ ਵਿਖੇ 6 ਸਕਰੀਨਾਂ (Electric Media Device) ਲਗਾਈਆਂ ਜਾਣੀਆ ਹਨ। ਇਨ੍ਹਾਂ ਸਕਰੀਨਾਂ ਤੇ 12 ਤੋਂ 15 ਮਾਰਚ 2025 ਤੱਕ ਪਬਲਿਕ ਇਨਫੋਮੇਸ਼ਨ ਤੋਂ ਇਲਾਵਾ ਟਰੈਂਡਜ਼, ਮੈਨੂਫੈਕਚਰਜ਼, ਇੰਡਸਟਰੀਜ਼, ਸਮਾਜਿਕ ਸੰਸਥਾਵਾਂ ਅਤੇ ਦੁਕਾਨਦਾਰ ਆਪਣੇ ਉਤਪਾਦ ਅਤੇ ਸੇਵਾਵਾਂ ਦਾ ਵਿਗਿਆਪਣ ਦੇ ਸਕਣਗੇ। ਇਸ ਤੋ ਇਲਾਵਾ 24/7 ਇਨ੍ਹਾਂ ਸਕਰੀਨਾਂ ਤੇ ਹੋਲਾ ਮਹੱਲਾ ਦੌਰਾਨ ਕੀਤੇ ਪ੍ਰਬੰਧਾਂ ਪਾਰਕਿੰਗ ਸਥਾਨਾ, ਪਖਾਨੇ, ਪੀਣ ਵਾਲਾ ਪਾਣੀ, ਟ੍ਰੈਫਿਕ ਰੂਟ ਡਾਈਵਰਜ਼ਨ, ਲੋਸਟ ਐਂਡ ਫਾਊਡ, ਹੈਲਪ ਡੈਸਕ, ਹੈਲਪ ਲਾਈਨ ਨੰਬਰ, ਸਫਾਈ, ਨਿਰਵਿਘਨ ਬਿਜਲੀ ਸਪਲਾਈ, ਸਟਲ ਬੱਸ ਸਰਵਿਸ ਤੇ ਹੋਰ ਲੋੜੀਦੀਆਂ ਜਾਣਕਾਰੀਆਂ ਪ੍ਰਸਾਰਿਤ ਹੋਣਗੀਆਂ।
ਇਸ ਬਾਰੇ ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਅਨਮਜੋਤ ਕੌਰ ਪੀ.ਸੀ.ਐਸ ਉਪ ਮੰਡਲ ਮੈਜਿਸਟ੍ਰੇਟ ਨੰਗਲ ਸੁਪਰਵਾਇਜਰੀਰ ਅਫਸਰ ਐਲ.ਈ.ਡੀ ਸਕਰੀਨ ਕਮੇਟੀ ਲੋਸਟ ਐਂਡ ਫਾਊਡ, ਹੈਲਪ ਡੈਸਕ, ਕੰਟੈਂਟ ਕ੍ਰੀਏਸ਼ਨ ਨੇ ਦੱਸਿਆ ਕਿ ਹੋਲਾ ਮਹੱਲਾ ਦੌਰਾਨ ਜਿਹੜੇ ਸ਼ਰਧਾਲੂ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਆਉਦੇ ਹਨ, ਉਨ੍ਹਾਂ ਨੂੰ ਮੇਲਾ ਖੇਤਰ ਵਿੱਚ ਪ੍ਰਸਾਸ਼ਨ ਵੱਲੋਂ ਕੀਤੇ ਪ੍ਰਬੰਧਾਂ ਦੀ ਜਾਣਕਾਰੀ ਇਨ੍ਹਾਂ ਐਲ.ਈ.ਡੀ ਸਕਰੀਨਾਂ ਤੇ ਉਪਲੱਬਧ ਹੋਵੇਗੀ। ਉਨ੍ਹਾਂ ਨੇ ਹੋਰ ਦੱਸਿਆ ਕਿ ਮੇਲਾ ਖੇਤਰ ਨੂੰ ਪ੍ਰਦੂਸ਼ਣ ਮੁਕਤ ਤੇ ਵਾਤਾਵਰਣ ਪੱਖੀ ਬਣਾਉਣ ਲਈ ਪਲਾਸਟਿਕ ਦੀ ਘੱਟ ਤੋ ਘੱਟ ਵਰਤੋਂ ਕਰਨ ਨੂੰ ਤਰਜੀਹ ਦਿੱਤੀ ਗਈ ਹੈ। ਗਰੀਨ ਹੋਲਾ ਮਹੱਲਾ ਮਨਾਉਣ ਦਾ ਮੰਤਵ ਵਾਤਾਵਰਣ ਦੀ ਸਾਂਭ ਸੰਭਾਲ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਆਮ ਤੌਰ ਤੇ ਛੋਟੇ ਵੱਡੇ ਵਪਾਰੀ ਆਪਣੇ ਉਤਪਾਦਾ ਦੇ ਵਿਗਿਆਪਨ ਮੇਲਾ ਖੇਤਰ ਵਿਚ ਪਲਾਸਟਿਕ ਸ਼ੀਟ ਦੇ ਬੈਨਰ ਜਾਂ ਹੋਰਡਿੰਗ ਲਗਾ ਕੇ ਕਰਦੇ ਹਨ, ਪ੍ਰੰਤੂ ਪ੍ਰਸਾਸ਼ਨ ਨੇ ਨਿਵੇਕਲਾ ਉਪਰਾਲਾ ਕੀਤਾ ਹੈ ਕਿ ਇਨ੍ਹਾਂ ਵੱਡੀਆਂ ਸਕਰੀਨਾਂ ਤੇ ਕਾਰੋਬਾਰੀ ਆਪਣੇ ਵਿਗਿਆਪਨ ਦੇ ਸਕਦੇ ਹਨ ਜੋ ਹਰ ਪੰਜ ਮਿੰਟ ਦੀ ਸੂਚਨਾ ਉਪਰੰਤ ਵਿਖਾਏ ਜਾਣਗੇ। ਉਨ੍ਹਾਂ ਨੇ ਦੱਸਿਆ ਕਿ 3 ਅਸਥਾਈ ਸਕਰੀਨਾਂ ਤਹਿਸੀਲ ਕੰਪਲੈਕਸ, ਸ੍ਰੀ ਗੁਰੂ ਤੇਗ ਬਹਾਦੁਰ ਅਜਾਇਬ ਘਰ ਅਤੇ ਬੱਸ ਅੱਡਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਾਪਿਤ ਹੋਣਗੀਆਂ, ਜਦੋ ਕਿ ਇਨ੍ਹਾਂ ਤਿੰਨਾ ਥਾਵਾਂ ਉਤੇ ਲੋਸਟ ਐਂਡ ਫਾਊਡ (ਖੋਇਆ ਪਾਇਆ) ਤੇ ਹੈਲਪ ਡੈਸਕ ਸਥਾਪਿਤ ਹੋਣਗੇ, ਜਿੱਥੇ ਪ੍ਰਸਾਸ਼ਨ ਦੇ ਕਰਮਚਾਰੀ 24/7 ਤੈਨਾਤ ਰਹਿਣਗੇ, ਜ਼ਿਨ੍ਹਾਂ ਦਾ ਤਾਲਮੇਲ ਸਿਵਲ ਕੰਟਰੋਲ ਰੂਮ ਥਾਨਾ ਸ੍ਰੀ ਅਨੰਦਪੁਰ ਸਾਹਿਬ ਨਾਲ ਹੋਵੇਗਾ।
ਹਰਬਖਸ਼ ਸਿੰਘ ਕਾਰਜ ਸਾਧਕ ਅਫਸਰ ਨਗਰ ਕੋਂਸਲ ਸ੍ਰੀ ਅਨੰਦਪੁਰ ਸਾਹਿਬ ਚੇਅਰਮੈਨ ਇਸ਼ਤਿਹਾਰ ਅਤੇ ਡਿਸਪਲੇਅ ਕਮੇਟੀ ਨੇ ਦੱਸਿਆ ਕਿ ਕਾਰੋਬਾਰੀਆਂ ਵੱਲੋਂ ਦਿਲਚਸਪੀ ਦਾ ਪ੍ਰਗਟਾਵਾ ਕਰਨ ਲਈ ਨਿਰਧਾਰਤ ਪ੍ਰੋਫਾਰਮਾ ਭਰ ਕੇ ਦਫਤਰ ਨਗਰ ਕੌਸਲ ਸ੍ਰੀ ਅਨੰਦਪੁਰ ਸਾਹਿਬ ਦੇ ਕਰਮਚਾਰੀ ਸਿਮਰਨਪਾਲ ਸਿੰਘ ਲੇਖਾਕਾਰ 98146-77026, ਅਨਸ ਮੁਹੰਮਦ- 98778-56573 ਤੇ ਅਜੈ 78886-87304 ਅਤੇ ਈ-ਮੇਲ ਅਡਰੈੱਸ mcanandpursahib89@gmail.com ਰਾਹੀਂ ਦੇ ਸਕਦੇ ਹਨ। ਦਰਖਾਸਤ ਦੇ ਨਾਲ ਪ੍ਰਾਰਥੀ ਵੱਲੋਂ ਨਿਰਧਾਰਿਤ ਫੀਸ ਡਰਾਫਟ, RTGS, ਦੇ ਸਬੂਤ ਨੱਥੀ ਕਰਨਾ ਪੈਨਡਰਾਈਵ ਵਿੱਚ ਟੁੱਕ ਭੇਜਣੀ ਲਾਜ਼ਮੀ ਹੋਵੇਗਾ। ਸਕਰੀਨਾਂ ਉੱਪਰ ਐਡਵਰਟਾਇਜ਼ਮੈਂਟ ਦਿਖਾਉਣ ਦਾ ਸਮਾਂ ਪਹਿਲਾਂ ਆਓ ਪਹਿਲਾਂ ਪਾਓ (ਫਸਟ-ਕਮ ਫਸਟ ਸਰਵ ਦੇ ਆਧਾਰ ਤੇ ਹੋਵੇਗਾ)। ਇਸ ਸਬੰਧੀ ਸ਼ਰਤਾਂ, ਰੇਟ ਦਫਤਰ ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ, ਅਤੇ ਜ਼ਿਲ੍ਹਾ ਰੂਪਨਗਰ ਪ੍ਰਸ਼ਾਸ਼ਨ ਦੀ ਵੈੱਬ ਸਾਇਟ, ਫੇਸਬੁੱਕ ਪੇਜ ਅਤੇ ਟਵਿੱਟਰ ਹੈਂਡ ਤੇ ਦੇਖੀਆਂ ਜਾ ਸਕਦੀਆਂ ਹਨ। ਸ਼ਹਿਰ ਵਿੱਚ ਲੱਗਣ ਵਾਲੀਆਂ ਸਕਰੀਨਾ ਦੀ ਲੋਕੇਸ਼ਨਾਂ ਦਾ ਵੇਰਵਾ ਦਿੰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਦਫਤਰ ਨਗਰ ਕੌਸਲ ਸ੍ਰੀ ਅਨੰਦਪੁਰ ਸਾਹਿਬ,ਪੰਜ ਪਿਆਰਾ ਪਾਰਕ ਸ੍ਰੀ ਅਨੰਦਪੁਰ ਸਾਹਿਬ, ਬੱਸ ਸਟੈਂਡ ਸ੍ਰੀ ਅਨੰਦਪੁਰ ਸਾਹਿਬ,ਸਬ ਡਵੀਜ਼ਨ ਦਫਤਰ ਸ੍ਰੀ ਅਨੰਦਪੁਰ ਸਾਹਿਬ,ਸ੍ਰੀ ਗੁਰੂ ਤੇਗ ਬਹਾਦੁਰ ਮਿਊ਼ਜ਼ੀਅਮ ਸ੍ਰੀ ਅਨੰਦਪੁਰ ਸਾਹਿਬ, ਵਿਰਾਸਤ-ਏ- ਖਾਲਸਾ ਸ੍ਰੀ ਅਨੰਦਪੁਰ ਸਾਹਿਬ ਹਨ। ਉਨ੍ਹਾਂ ਨੇ ਦੱਸਿਆ ਕਿ ਇਸ਼ਤਿਹਾਰ ਤੇ ਡਿਸਪਲੇਅ ਦੇ ਚਾਹਵਾਨ ਨਿਰਧਾਰਤ ਸ਼ਰਤਾ ਦੀ ਪਾਲਣਾ ਨੂੰ ਯਕੀਨੀ ਬਣਾਉਣਗੇ।