ਆਪਣੇ ਇਤਿਹਾਸ ਨੂੰ ਯਾਦ ਰੱਖਣ ਵਾਲੀਆਂ ਕੌਮਾਂ ਹਮੇਸ਼ਾ ਚੜ੍ਹਦੀਕਲਾ ਵਿੱਚ ਰਹਿੰਦੀਆਂ ਹਨ - ਹਰਪਾਲ ਚੀਮਾ
- ਵਿਸਾਖੀ 2025 ਦੇ ਪਵਿੱਤਰ ਦਿਹਾੜੇ ‘ ਤੇ ਦਿੱਤੀ ਸਮੂਹ ਸੰਗਤ ਨੂੰ ਵਧਾਈ
- ਸ਼ੇਰੇ ਪੰਜਾਬ ਮਾਰਕੀਟ ‘ਚ ਗਤਕਾ ਪ੍ਰਦਰਸ਼ਨੀ ਤੇ ਲਾਈਟ ਐਂਡ ਸ਼ੋਅ ਮੌਕੇ ਕੀਤੀ ਸ਼ਿਰਕਤ
ਪਟਿਆਲਾ 9 ਅਪ੍ਰੈਲ 2025 - ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਗੱਤਕਾ ਪੰਜਾਬ ਦੀ ਪੁਰਾਤਨ ਤੇ ਜੰਗ ਜੂ ਖੇਡ ਹੈ ਅਤੇ ਸਿੱਖ ਗੁਰੂਆਂ ਵਲੋਂ ਇਸ ਨੂੰ ਵਿਸੇਸ਼ ਤੌਰ ‘ਤੇ ਪ੍ਰਫੁੱਲਤ ਕੀਤਾ ਗਿਆ । ਊਹ ਵਿਸਾਖੀ 2025 ਦੇ ਪਵਿੱਤਰ ਦਿਹਾੜੇ ‘ਤੇ ਸ਼ੇਰੇ ਪੰਜਾਬ ਮਾਰਕਿਟ ਪਟਿਆਲਾ ਵਿਖੇ ਖਾਲਸਾ ਅਕਾਲ ਪੁਰਖ ਕੀ ਫੌਜ ਸੇਵਾ ਸੁਸਾਇਟੀ ਪਟਿਆਲਾ ਵਲੋਂ ਕਰਵਾਏ ਸਮਾਗਮ ਵਿੱਚ ਗਤਕਾ ਪ੍ਰਦਰਸ਼ਨੀ ਅਤੇ ਲਾਈਟ ਸਾਂਊਡ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਆਏ ਹੋਏ ਸਨ । ਉਹਨਾਂ ਸਮੂਹ ਸੰਗਤ ਨੂੰ ਵਿਸਾਖੀ ਦੀ ਵਧਾਈ ਦਿੱਤੀ ।
ਵਿੱਤ ਮੰਤਰੀ ਸ੍ਰ: ਹਰਪਾਲ ਸਿੰਘ ਚੀਮਾ ਨੇ ਸੁਸਾਇਟੀ ਮੈਂਬਰਾਂ ਦਾ ਧੰਨਵਾਦ ਕੀਤਾ ਕਿ ਉਹਨਾਂ ਧਰਮ ਦੀ ਪੁਰਾਤਨ ਖੇਡ ਗਤਕਾ ਨਾਲ ਸੰਗਤ ਨੂੰ ਰੁ-ਬ-ਰੂ ਕਰਵਾਇਆ । ਉਹਨਾ ਕਿਹਾ ਕਿ ਪਟਿਆਲਾ ਦਾ ਇਤਿਹਾਸ ਬਹੁਤ ਪੁਰਾਣਾ ਹੈ । ਉਹਨਾਂ ਪੂਰੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿਹੜੀਆਂ ਕੌਮਾਂ ਇਤਿਹਾਸ ਨੂੰ ਯਾਦ ਰੱਖਦੀਆਂ ਹਨ ਉਹ ਕੌਮਾਂ ਹਮੇਸ਼ਾ ਚੜਦੀਕਲਾ ਵਿੱਚ ਰਹਿੰਦੀਆਂ ਹਨ ।
ਹਰਪਾਲ ਸਿੰਘ ਚੀਮਾ ਨੇ ਸੁਸਾਇਟੀ ਵੱਲੋਂ ਕਰਵਾਏ ਗਏ ਲਾਈਟ ਐਂਡ ਸਾਂਊਂਡ ਸ਼ੋਅ ਅਤੇ ਧਰਮ ਹੇਤ ਸਾਕਾ ਜਿਨਿ ਕੀਆ ਸੀਸੁ ਦੀਆ ਪਰ ਸਿਰਰੁ ਨਾ ਦੀਆ ਇਕ ਵਿਸ਼ੇਸ਼ ਨਾਟਕ ਦੀ ਸ਼ਲਾਘਾ ਕੀਤੀ । ਉਹਨਾਂ ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਹਾਜਰ ਹੋਏ ਕੋਹਲੀ ਪਰਿਵਾਰ, ਪੀ.ਆਰ.ਟੀ.ਸੀ. ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ, ਇੰਮਪਰੂਵਮੈਂਟ ਟਰੱਸਟ ਦੇ ਚੇਅਰਮੈਨ ਮੇਘ ਚੰਦ ਸ਼ੇਰਮਾਜਰਾ ,ਪਦਮਸ੍ਰੀ ਜਗਜੀਤ ਸਿੰਘ ਦਰਦੀ ਅਤੇ ਸਮੂਹ ਐਮ.ਸੀ. ਸਾਹਿਬਾਨਾਂ ਦਾ ਧੰਨਵਾਦ ਵੀ ਕੀਤਾ ।
ਇਸ ਮੌਕੇ ਬਲਦੀਪ ਸਿੰਘ, ਸ੍ਰ: ਭੁਪਿੰਦਰ ਸਿੰਘ ਐਡਵੋਕੇਟ ਹਰਵਿੰਦਰ ਪਾਲ ਸਿੰਘ ਵਿੰਟੀ ਵਰਿੰਦਰ ਸਿੰਘ , ਅਮਰਿੰਦਰ ਸਿੰਘ, ਬਿੱਟੂ ਅਤੇ ਮਨਦੀਪ ਸਿੰਘ ਹਾਜਰ ਸਨ।