ਜਿਲ੍ਹਾ ਪ੍ਰਸਾਸ਼ਨ ਵਲੋਂ ਮੇਲਾ ਮਾਘੀ ਮੌਕੇ ‘ਸਰਹਿੰਦ ਦੀ ਦੀਵਾਰ' ਅਤੇ 'ਮੈਂ ਤੇਰਾ ਬੰਦਾ' ਨਾਟਕਾਂ ਦਾ ਮੰਚਨ ਕੀਤਾ ਜਾ ਰਿਹਾ
ਸ੍ਰੀ ਮੁਕਤਸਰ ਸਾਹਿਬ 12 ਜਨਵਰੀ
ਮੇਲਾ ਮਾਘੀ-2025 ਮੌਕੇ ਜਿਲ੍ਹਾ ਪ੍ਰਸ਼ਾਸਨ, ਸ੍ਰੀ ਮੁਕਤਸਰ ਸਾਹਿਬ ਵੱਲੋਂ 40 ਮੁਕਤਿਆਂ ਦੀ ਸ਼ਹੀਦੀ ਨੂੰ ਸਮਰਪਿਤ 'ਸਰਹਿੰਦ ਦੀ ਦੀਵਾਰ' ਅਤੇ 'ਮੈਂ ਤੇਰਾ ਬੰਦਾ' ਨਾਟਕਾਂ ਦਾ ਮੰਚਨ ਮਿਤੀ 13 ਅਤੇ 14 ਜਨਵਰੀ ਨੂੰ ਸ਼ਾਮ 6.00 ਵਜੇ ਡੇਰਾ ਭਾਈ ਮਸਤਾਨ ਪਬਲਿਕ ਸਕੂਲ, ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ।ਇਹ ਜਾਣਕਾਰੀ ਸ੍ਰੀ ਰਾਜੇਸ਼ ਤ੍ਰਿਪਾਠੀ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਦਿੱਤੀ । ਉਹਨਾਂ ਅੱਗੇ ਦੱਸਿਆ ਕਿ ਇਸ ਦੋ ਦਿਨਾਂ ਚੱਲਣ ਵਾਲੇ ਪ੍ਰੋਗਰਾਮ ਲਈ ਜਿਲ੍ਹਾ ਪ੍ਰਸਾਸ਼ਨ ਵਲੋਂ ਤਾਲਮੇਲ ਕਮੇਟੀ ਦਾ ਗਠਨ ਕਰ ਦਿੱਤਾ ਹੈ ।
ਉਹਨਾਂ ਮੇਲੇ ਦੌਰਾਨ ਪਹੁੰਚਣ ਵਾਲੇ ਸ਼ਰਧਾਲੂਆ ਅਤੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਜਿਲ੍ਹਾ ਪ੍ਰਸਾਸ਼ਨ ਵਲੋਂ ਆਜੋਜਿਤ ਕੀਤੇ ਜਾ ਰਹੇ ਇਸ ਸਮਾਗਮ ਵਿੱਚ ਜਰੂਰ ਸ਼ਾਮਿਲ ਹੋਣ ਅਤੇ ਸਮਾਗਮ ਦੀਆਂ ਰੌਣਕ ਵਿੱਚ ਵਾਧਾ ਕਰਨ।