ਪੀ.ਐੱਮ.ਸ੍ਰੀ ਸ਼ੇਖਪੁਰ ਸਕੂਲ ਦੇ 3 ਵਿਗਿਆਨ ਮਾਡਲਾਂ ਦੀ ਹੋਈ ਰਾਜ ਪੱਧਰ ਲਈ ਚੋਣ
- ਵਿਗਿਆਨ ਪ੍ਰਦਰਸ਼ਨੀਆਂ ਨਾਲ ਬੱਚਿਆਂ ਵਿੱਚ ਪੈਦਾ ਹੁੰਦੀ ਹੈ ਵਿਗਿਆਨਕ ਚੇਤਨਾ ….ਪ੍ਰਿੰਸੀਪਲ ਮਨਜੀਤ ਸਿੰਘ ਸੰਧੂ
ਰੋਹਿਤ ਗੁਪਤਾ
ਗੁਰਦਾਸਪੁਰ 17 ਜਨਵਰੀ 2025 - ਰਾਸ਼ਟਰੀ ਅਵਿਸ਼ਕਾਰ ਅਭਿਆਨ ਤਹਿਤ ਜ਼ਿਲਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਜਿਸਦਾ ਆਯੋਜਨ ਸਕੂਲ ਆਫ ਐਮੀਨੈਸ ਗੁਰਦਾਸਪੁਰ ਵਿਖੇ ਹੋਇਆ ਸੀ , ਵਿੱਚ ਪੀ .ਐਮ.ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੇਖਪੁਰ ਦੇ ਤਿੰਨ ਵਿਗਿਆਨ ਮਾਡਲਾਂ ਨੇ ਜਿਲਾ ਪੱਧਰ ਤੇ ਅੱਵਲ ਰਹਿ ਕੇ ਰਾਜ ਪੱਧਰ ਤੇ ਆਪਣੀ ਥਾਂ ਬਣਾ ਲਈ ਹੈ।
ਇਸ ਸਬੰਧੀ ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਐਲੀਮੈਟਰੀ ਵਿੰਗ ਵਿੱਚ “ ਆਵਾਜਾਈ ਅਤੇ ਸੰਚਾਰ” ਥੀਮ ਵਿੱਚ ਛੇਵੀਂ ਨਜ਼ਮ ਦੀ ਵਿਦਿਆਰਥਣ ਜੋਇਆ ਨੇ ਗਾਈਡ ਅਧਿਆਪਕ ਸ੍ਰੀ ਭੁਪਿੰਦਰ ਸਿੰਘ ਦੀ ਅਗਵਾਹੀ ਹੇਠ ਜਿਲਾ ਪੱਧਰ ਤੇ ਪਹਿਲਾ ਸਥਾਨ ਪ੍ਰਾਪਤ ਕੀਤਾ । ਇਸੇ ਤਰਾਂ “ ਕੁਦਰਤੀ ਖੇਤੀਬਾੜੀ “ ਥੀਮ ਵਿੱਚ ਅਸ਼ੀਸ਼ ਕਲਹੋਤਰਾ ਅੱਠਵੀਂ ਗੰਗਾਂ ਕਲਾਸ ਦੇ ਵਿਦਿਆਰਥੀ ਨੇ ਗਾਈਡ ਅਧਿਆਪਕਾ ਸ੍ਰੀਮਤੀ ਅਮਨਪ੍ਰੀਤ ਕੌਰ ਦੀ ਅਗਵਾਹੀ ਹੇਠ ਪਹਿਲਾ ਸਥਾਨ ਪ੍ਰਾਪਤ ਕੀਤਾ।
ਸੈਕੰਡਰੀ ਵਿੰਗ ਵਿੱਚ “ ਕੁਦਰਤੀ ਪ੍ਰਬੰਧਨ “ ਥੀਮ ਵਿੱਚ ਦਸਵੀ ਮੁਕੱਦਸ ਦੀ ਵਿਦਿਆਰਥਣ ਹਰਕਮਲ ਕੌਰ ਨੇ ਗਾਈਡ ਅਧਿਆਪਕਾ ਸ੍ਰੀਮਤੀ ਸੁਨੀਤਾ ਰਾਣੀ ਦੀ ਅਗਵਾਈ ਹੇਠ ਜ਼ਿਲਾ ਪੱਧਰ ਤੇ ਪਹਿਲਾ ਸਥਾਨ ਪ੍ਰਾਪਤ ਕੀਤਾ । ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਨੇ ਦੱਸਿਆ ਕਿ ਵਿਗਿਆਨ ਪ੍ਰਦਰਸ਼ਨੀਆਂ ਬੱਚਿਆਂ ਵਿੱਚ ਵਿਗਿਆਨਿਕ ਚੇਤਨਾ ਪੈਦਾ ਕਰਦੀਆਂ ਹਨ । ਇਹ ਵਿਗਿਆਨਿਕ ਚੇਟਕ ਦੀ ਹੀ ਬਦੌਲਤ ਹੈ ਕਿ ਸਾਡੇ ਸਕੂਲ ਦੇ ਬੱਚਿਆਂ ਦੀ ਰਾਜ ਪੱਧਰ ਲਈ ਚੋਣ ਹੋਈ ਹੈ । ਹੁਣ ਇਹ ਬੱਚੇ ਰਾਜ ਪੱਧਰ ਤੇ ਭਾਗ ਲੈਣਗੇ। ਪ੍ਰਿੰਸੀਪਲ ਸੰਧੂ ਵੱਲੋਂ ਸਕੂਲ ਪੁੱਜਣ ਤੇ ਜੇਤੂ ਬੱਚਿਆਂ ਨੂੰ ਮੈਡਲ ਪਾਕੇ ਸਨਮਾਨਿਤ ਕੀਤਾ ਗਿਆ ਤੇ ਗਾਈਡ ਅਧਿਆਪਕਾਂ ਨੂੰ ਵਧਾਈ ਦਿੱਤੀ ਜਿਨਾ ਦੀ ਮਿਹਨਤ ਸਦਕਾ ਬੱਚਿਆਂ ਦੀ ਰਾਜ ਪੱਧਰ ਲਈ ਚੋਣ ਹੋਈ ਹੈ ।