← ਪਿਛੇ ਪਰਤੋ
ਸਭ ਨੇ ਦਿੱਲੀ ਵਿ ਚਤੀਸ ਹਜ਼ਾਰੀ ਅਦਾਲਤ ਦਾ ਨਾਂ ਜਰੂਰ ਸੁਣਿਆ ਹੋੇਵੇਗਾ। ਜਾਂ ਫਿਰ ਜੋ ਲੋਕ ਦਿੱਲੀ ਮੈਟਰੋ ਵਿਚ ਸਫਰ ਕਰ ਚੁੱਕੇ ਹੋਣਗੇ, ਉਨ੍ਹਾਂ ਨੇ ਤਾਂ ਜਰੂਰ ਤੀਸ ਹਜ਼ਾਰੀ ਮੈਟਰੋ ਸਟੇਸ਼ਨ ਦਾ ਨਾਂਅ ਸੁਣਿਆ ਹੋਵੇਗਾ। ਦਿੱਲੀ ਦੇ ਇਸ ਤੀਸ ਹਜ਼ਾਰੀ ਅਦਾਲਤ ਦਾ ਨਾਂ ਅਸਲ 'ਚ ਸਿੱਖ ਇਤਿਹਾਸ ਨਾਲ ਸਬੰਧ ਰੱਖਦਾ ਹੈ। ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬਘੇਲ ਸਿੰਘ ਦੀ ੩੦ ਹਜ਼ਾਰ ਦੀ ਫੌਜ ਇਸ ਇਲਾਕੇ 'ਚ ਠਹਿਰੇ ਸਨ। ਜਿਸ ਕਾਰਨ ਇਸਦਾ ਨਾਮ ਤੀਸ ਹਜ਼ਾਰੀ ਪੈ ਗਿਆ। ਉਥੇ ਹੀ 'ਪੁਲ ਮਿਠਾਈ' ਉਹ ਥਾਂ ਹੈ ਜਿਥੇ ਸਿੱਖ ਫੌਜੀ ਲੋਕਾਂ ਨੂੰ ਮਠਿਆਈ ਵੰਡਦੇ ਸਨ ਅਤੇ ਮੋਰੀ ਗੇਟ ਦਾ ਨਾਂ ਸਿੱਖ ਫੌਜੀਆਂ ਵੱਲੋਂ ਲਾਲ ਕਿਲ੍ਹੇ ਅੰਦਰ ਦਾਖਲ ਹੋਣ ਲਈ ਕੰਧ 'ਚ ਲਾਈ ਗਈ ਸੰਨ੍ਹ ਕਾਰਨ ਪਿਆ ਸੀ।
Total Responses : 267