ਕਤਰ ਏਅਰਵੇਜ਼ ਨੇ ਵੀ ਮੁੜ ਸ਼ੁਰੂ ਕੀਤੀਆਂ ਫਲਾਈਟਾਂ
ਬਾਬੂਸ਼ਾਹੀ ਨੈਟਵਰਕ
ਦੋਹਾ (ਕਤਰ), 24 ਜੂਨ, 2025: ਕਤਰ ਏਅਰਵੇਜ਼ ਨੇ ਐਲਾਨ ਕੀਤਾ ਹੈ ਕਿ ਦੇਸ਼ ਦੀ ਸਰਕਾਰ ਵੱਲੋਂ ਏਅਰਸਪੇਸ ਖੋਲ੍ਹਣ ਮਗਰੋਂ ਇਸ ਵੱਲੋਂ ਫਲਾਈਟਾਂ ਮੁੜ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਫਲਾਈਟਾਂ ਕੁਝ ਸਮੇਂ ਲਈ ਮੁਅੱਤਲ ਰਹੀਆਂ ਸਨ। ਏਅਰਵੇਜ਼ ਨੇ ਕਿਹਾ ਹੈ ਕਿ ਉਸ ਵੱਲੋਂ ਹਾਮਦ ਕੌਮਾਂਤਰੀ ਹਵਾਈ ਅੱਡੇ ’ਤੇ ਵਧੀਕ ਸਟਾਫ ਵੀ ਤਾਇਨਾਤ ਕੀਤਾ ਜਾ ਰਿਹਾ ਹੈ।