ਰਿਜ਼ਰਵ ਬੈਂਕ ਨੇ ਰੈਪੋ ਰੇਟ ’ਚ 50 ਅੰਕਾਂ ਦੀ ਕੀਤੀ ਕਟੌਤੀ
ਬਾਬੂਸ਼ਾਹੀ ਨੈਟਵਰਕ
ਮੁੰਬਈ, 6 ਜੂਨ, 2025: ਰਿਜ਼ਰਵ ਬੈਂਕ ਦੇ ਗਵਰਨਰ ਸੰਜੇ ਮਲਹੋਤਰਾ ਨੇ ਦੱਸਿਆ ਕਿ ਮੋਨੀਟਰੀ ਪਾਲਿਸੀ ਕਮੇਟੀ ਨੇ ਰੈਪੋ ਰੇਟ ਵਿਚ 50 ਬੇਸਿਸ ਪੁਆਇੰਟਸ ਦੀ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਹੁਣ ਇਹ ਦਰ 5.5 ਫੀਸਦੀ ਹੋਵੇਗੀ। ਇਸ ਨਾਲ ਬੈਂਕਾਂ ਵਿਚ ਕਰਜ਼ੇ ਸਸਤੇ ਹੋਣ ਦੀ ਉਮੀਦ ਹੈ।