ਵਪਾਰੀਆਂ ਨੂੰ ਪਹਿਲ ਦੇ ਅਧਾਰ ਤੇ ਹਥਿਆਰ ਦੇ ਲਾਇਸੰਸ ਦਿੱਤੇ ਜਾਣ - ਜ਼ਿਲ੍ਹਾ ਪ੍ਰਧਾਨ ਵਪਾਰ ਮੰਡਲ
ਰੋਹਿਤ ਗੁਪਤਾ
ਗੁਰਦਾਸਪੁਰ 19 ਨਵੰਬਰ 2024 - ਦਰਜ਼ਨ ਮਹਾਜਨ ਪ੍ਰਧਾਨ ਪੰਜਾਬ ਪ੍ਰਦੇਸ਼ ਵਿਉਪਾਰ ਮੰਡਲ ਜਿਲਾ ਗੁਰਦਾਸਪੁਰ ਨੇ ਸ਼ਹਿਰ ਵਿਚ ਵਾਪਰ ਰਹੀਆਂ ਲੁੱਟਾ ਖਵਾਉਂਦੀ ਆ ਘਟਨਾਵਾਂ ਬਾਰੇ ਚਿੰਤਾ ਜਾਹਿਰ ਕੀਤੀ ਹੈ। ਉਹਨਾਂ ਕਿਹਾ ਕਿ ਸ਼ਹਿਰ ਵਿੱਚ ਇੱਕੋ ਰਾਤ ਵਾਪਰੀਆਂ ਦੋ ਲੁੱਟ ਖੋਹ ਦੀਆਂ ਘਟਨਾਵਾਂ ਨੇ ਸ਼ਹਿਰ ਦੇ ਵਪਾਰੀਆਂ ਵਿੱਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਪਹਿਲੀ ਘਟਨਾ ਵਿੱਚ ਸ਼ਹਿਰ ਦੇ ਸਰਾਫ ਰਾਮ ਲੁਭਾਇਆ ਵਰਮਾ ਦੇ ਘਰ ਜਬਰਦਸਤੀ ਦਾਖਲ ਹੋ ਕੇ 9-10 ਲੁਟੇਰਿਆਂ ਵੱਲੋਂ ਰਾਮ ਲੁਭਾਇਆ ਤੇ ਜਾਨੀ ਹਮਲਾ ਕੀਤਾ ਗਿਆ ਅਤੇ ਸੋਨੇ ਦੇ ਗਹਿਣੇ ਰਾਮ ਲੁਭਾਇਆ ਸਰਾਫ਼ ਦੇ ਘਰੋਂ ਲੁੱਟ ਕੇ ਫਰਾਰ ਹੋ ਗਏ ਹਨ ਦੂਜੀ ਘਟਨਾਂ ਵਿਚ ਉਸੇ ਰਾਤ ਇਕ ਕੈਟਰਿੰਗ ਪਾਰਟੀ ਨੂੰ ਲੁਟੇਰਿਆਂ ਵੱਲੋਂ ਲੁੱਟ ਲਿਆ ਗਿਆ।
ਵਿਉਪਾਰ ਮੰਡਲ ਗੁਰਦਾਸਪੁਰ ਵੱਲੋਂ ਇਨਾਂ ਘਟਨਾਵਾਂ ਦੀ ਪੁਰਜ਼ੋਰ ਨਿਖੇਦੀ ਕੀਤੀ ਗਈ ਹੈ ਅਤੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਗਈ ਹੈ ਕਿ ਗੁਰਦਾਸਪੁਰ ਵਾਸੀਆਂ ਖਾਸ ਕਰ ਵਪਾਰੀਆਂ ਦੀ ਜਾਨ ਮਾਲ ਦੀ ਸੁਰੱਖਿਆ ਵਾਸਤੇ ਪੁਲਿਸ ਚੋਕਸੀ ਨੂੰ ਵਧਾਇਆ ਜਾਵੇ ਤਾਂ ਜੋ ਸ਼ਹਿਰੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ। ਉਨ੍ਹਾਂ ਕਿਹਾ ਕਿ ਇਸ ਵਕਤ ਖਾਸ ਕਰਨ ਗੁਰਦਾਸਪੁਰ ਵਿਚ ਵਿਉਪਾਰ ਬੜੀ ਮੱਧਮ ਸਥਿਤੀ ਵਿਚ ਚੱਲ ਰਿਹਾ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਵਿਉਪਾਰ ਖਤਮ ਹੋਣ ਦੀ ਸਥਿਤੀ ਵਿਚ ਪਹੁੰਚ ਜਾਵੇਗਾ।ਵਿਉਪਾਰੀਆਂ ਵਿਚ ਡਰ ਤੇ ਸ਼ਹਿਮ ਦਾ ਮਾਹੋਲ ਪੈਦਾ ਹੋ ਗਿਆ ਹੈ।
ਦਰਸ਼ਨ ਮਹਾਜਨ ਨੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਜੇਕਰ ਕੋਈ ਵਿਉਪਾਰੀ ਜਾਂ ਸ਼ਹਿਰੀ ਆਤਮ ਸੁਰੱਖਿਆ ਵਾਸਤੇ ਹੱਥਿਆਰ ਦੇ ਲਾਇਸੈਂਸ ਦੀ ਮੰਗ ਕਰਦਾ ਹੈ ਤਾਂ ਉਸ ਨੂੰ ਪਹਿਲ ਦੇ ਅਧਾਰ ਤੇ ਤੁਰਤ ਲਾਇਸੈਂਸ ਦਿੱਤਾ ਜਾਵੇ। ਹਰ ਕੋਈ ਆਪਣੇ ਘਰ ਨੂੰ ਸਭ ਤੋਂ ਸੁਰੱਖਿਅਤ ਸਮਝਦਾ ਪਰ ਅਗਰ ਉਥੇ ਵੀ ਉਸਨੂੰ ਲੁਟੇਰੀਆਂ ਵੱਲੋਂ ਸੁਰੱਖਿਤ ਨਹੀਂ ਰਹਿਣ ਦਿੱਤਾ ਜਾਂਦਾ ਤਾਂ ਉਸ ਨੂੰ ਆਤਮ ਸੁਰੱਖਿਆ ਵਾਸਤੇ ਕੋਈ ਚਾਰਾ ਕਰਨਾ ਹੀ ਪੈਣਾ ਹੈ ।