ਹੁਣ ਪੰਜਾਬ ਦੇ ਨਾਮਧਾਰੀਆਂ ਨੂੰ ਵੀ ਆਪਣੇ ਕਲਾਵੇ ਚ ਲੈਣ ਲੱਗੀ ਬੀ ਜੇ ਪੀ - ਸੈਣੀ ਪੁੱਜੇ ਭੈਣੀ ਸਾਹਿਬ
CM ਨਾਇਬ ਸਿੰਘ ਸੈਣੀ ਨੇ ਪੰਭੈਣੀ ਸਾਹਿਬ, ਸਮਰਾਲਾ ਵਿੱਚ ਸ਼ਾਨਦਾਰ ਪ੍ਰੋਗਰਾਮ ਵਿੱਚ ਕੀਤੀ ਸ਼ਿਰਕਤ*
ਨਾਮਧਾਰੀ ਸਿੱਖਾਂ ਦੇ ਬਲਿਦਾਨ ਹਮੇਸ਼ਾ ਰਹਿਣਗੇ ਯਾਦ - ਨਾਇਬ ਸਿੰਘ ਸੈਣੀ
ਸੰਤ ਪਰੰਪਰਾ ਅਤੇ ਰਾਸ਼ਟਰ ਚੇਤਨਾ ਹਰਿਆਣਾ ਸਰਕਾਰ ਦੀ ਨੀਤੀ ਦਾ ਆਧਾਰ - ਮੁੱਖ ਮੰਤਰੀ
ਚੰਡੀਗੜ੍ਹ, 23 ਜਨਵਰੀ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮਹਾਨ ਸੰਤ, ਸਮਾਜ ਸੁਧਾਰਕ ਅਤੇ ਰਾਸ਼ਟਰ ਚੇਤਨਾ ਦੇ ਅਗਰਦੂਤ ਸਤਗੁਰੂ ਰਾਮ ਸਿੰਘ ਜੀ ਮਹਾਰਾਜ ਦੀ ਜੈਯੰਤੀ ਦੇ ਮੌਕੇ 'ਤੇ ਪੰਜਾਬ ਦੇ ਜਿਲ੍ਹਾ ਲੁਧਿਆਣਾ ਸਥਿਤ ਸ਼੍ਰੀ ਭੈਣੀ ਸਾਹਿਬ, ਸਮਰਾਲਾ ਵਿੱਚ ਆਯੋਜਿਤ ਸ਼ਾਨਦਾਰ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਮੁੱਖ ਮੰਤਰੀ ਨੇ ਸਤਗੁਰੂ ਰਾਮ ਸਿੰਘ ਜੀ ਮਹਾਰਾਜ ਨੂੰ ਸ਼ਰਧਾ ਨਾਲ ਨਮਨ ਕਰਦੇ ਹੋਏ ਉਨ੍ਹਾਂ ਦੇ ਵਿਚਾਰਾਂ ਨੂੰ ਸਮਾਜਿਕ ਅਤੇ ਰਾਸ਼ਟਰੀ ਉਥਾਨ ਦਾ ਮਾਰਗਦਰਸ਼ਕ ਦਸਿਆ। ਉਨ੍ਹਾਂ ਨੇ ਕਿਹਾ ਕਿ ਬਾਬਾ ਜੀ ਦਾ ਜੀਵਨ ਮਨੁੱਖਤਾ, ਨੈਤਿਕਤਾ ਅਤੇ ਰਾਸ਼ਟਰਹਿੱਤ 'ਤੇ ਅਧਾਰਿਤ ਸੱਚੇ ਵਿਕਾਸ ਦੀ ਪੇ੍ਰਰਣਾ ਦਿੰਦਾ ਹੈ। ਇਸ ਮੌਕੇ 'ਤੇ ਮੁੱਖ ਮੰਤਰੀ ਨੇ ਆਯੋਜਕ ਕਮੇਟੀ ਦੀ ਮੰਗ 'ਤੇ ਕਿਹਾ ਕਿ ਆਯੋਜਕ ਕਮੇਟੀ ਦੇ ਮੈਂਬਰਾਂ ਨਾਲ ਵਿਚਾਰ-ਵਟਾਂਦਰਾਂ ਦੇ ਬਾਅਦ ਸਤਗੁਰੂ ਰਾਮ ਸਿੰਘ ਜੀ ਮਹਾਰਾਜ ਦੇ ਨਾਮ 'ਤੇ ਹਰਿਆਣਾ ਸਰਕਾਰ ਚੇਅਰ ਸਥਾਪਿਤ ਕਰਨ ਦਾ ਕੰਮ ਕਰੇਗੀ।
ਸ੍ਰੀ ਨਾਇਬ ਸਿੰਘ ਸੈਣੀ ਨੇ ਕੂਕਾ ਅੰਦੋਲਨ ਦੌਰਾਨ ਦੇਸ਼ ਦੀ ਆਜਾਦੀ ਲਈ ਸ਼ਹੀਦ ਹੋਏ ਸਾਰੀ ਨਾਮਧਾਰੀ ਸਿੱਖਾਂ ਨੂੰ ਸ਼ਰਧਾਸੁਮਨ ਅਰਪਿਤ ਕੀਤੇ। ਉਨ੍ਹਾਂ ਨੇ ਕਿਹਾ ਕਿ ਸਤਗੁਰੂ ਰਾਮ ਸਿੰਘ ਜੀ ਅਜਿਹੇ ਯੁੱਗਦ੍ਰਿਸ਼ਟਾ ਸੰਤ ਸਨ, ਜਿਨ੍ਹਾਂ ਨੇ ਧਰਮ ਨੂੰ ਕਰਮ ਨਾਲ, ਭਗਤੀ ਨੁੰ ਸਮਾਜ ਸੁਧਾਰ ਨਾਲ ਅਤੇ ਅਧਿਆਤਮ ਨੁੰ ਰਾਸ਼ਟਰ ਸੇਵਾ ਨਾਲ ਜੋੜਿਆ। ਉਨ੍ਹਾਂ ਨੇ ਉਸ ਸਮੇਂ ਸਮਾਜ ਨੂੰ ਦਿਸ਼ਾ ਦਿੱਤੀ, ਜਦੋਂ ਭਾਰਤ ਪਰਾਧੀਨਤਾ ਦੀ ਜੰਜੀਰਾਂ ਵਿੱਚ ਜਕੜਿਆ ਹੋਇਆ ਸੀ, ਸਮਾਜਿਕ ਬੁਰਾਈਆਂ ਡੁੰਘੀ ਜੜ੍ਹਾ ਜਮ੍ਹਾ ਚੁੱਕੀਆਂ ਸਨ ਅਤੇ ਆਮ ਜਨਤਾ ਦਾ ਆਤਮਵਿਸ਼ਵਾਸ ਡੋਲ ਰਿਹਾ ਸੀ। ਅਜਿਹੇ ਸਮੇਂ ਵਿੱਚ ਬਾਬਾ ਰਾਮ ਸਿੰਘ ਜੀ ਨੇ ਨਾਮਧਾਰੀ ਅੰਦੋਲਨ ਰਾਹੀਂ ਸਮਾਜ ਨੂੰ ਆਤਮਸਨਮਾਨ, ਅਨੁਸਾਸ਼ਨ ਅਤੇ ਸਵਾਭੀਮਾਨ ਦਾ ਮਾਰਗ ਦਿਖਾਇਆ। ਉਨ੍ਹਾਂ ਨੇ ਇਹ ਸਾਬਤ ਕੀਤਾ ਕਿ ਸੱਚਾ ਸੰਤ ਉਹੀ ਹੈ, ਜੋ ਸਮਾਜ ਨੂੰ ਜਾਗ੍ਰਤ ਕਰੇ, ਅਨਿਆਂ ਦੇ ਵਿਰੁੱਧ ਖੜਾ ਹੋਵੇ ਅਤੇ ਮਨੁੱਖਤਾ ਨੁੰ ਸੱਭ ਤੋਂ ਉੱਪਰ ਮੰਨੇ।
ਉਨ੍ਹਾਂ ਨੇ ਕਿਹਾ ਕਿ ਸਤਗੁਰੂ ਰਾਮ ਸਿੰਘ ਜੀ ਦੀ ਅਗਵਾਈ ਹੇਠ ਚਲਿਆ ਕੂਕਾ ਅੰਦੋਲਨ ਸੁਤੰਤਰਤਾ ਸੰਗ੍ਰਾਮ ਦੀ ਪੇ੍ਰਰਕ ਗਾਥਾ ਹੈ। 1849 ਦੇ ਬਾਅਦ ਪੰਜਾਬ ਵਿੱਚ ਬ੍ਰਿਟਿਸ਼ ਸ਼ਾਸਨ ਵਿਵਸਕਾ ਦੇ ਵਿਰੋਧ ਵਿੱਚ ਇਹ ਅੰਦੋਲਨ ਸ਼ੁਰੂ ਹੋੋਇਆ, ਜੋ ਸਿਰਫ ਆਰਥਕ ਨਹੀਂ ਸਗੋ ਭਾਰਤ ਦੀ ਆਤਮਾ ਨੂੰ ਜਗਾਉਣ ਦਾ ਯਤਨ ਸੀ। ਸਤਗੁਰੂ ਰਾਮ ਸਿੰਘ ਜੀ ਨੇ ਅਸਹਿਯੋਗ ਅਤੇ ਸਵਦੇਸ਼ੀ ਰਾਹੀਂ ਸ਼ਾਂਤੀਪੂਰਣ ਆਜਾਦੀ ਦੀ ਲੜਾਈ ਦਾ ਮਾਰਗ ਦਿਖਾਇਆ, ਜਿਸ ਨੁੰ ਬਾਅਦ ਵਿੱਚ ਮਹਾਤਮਾ ਗਾਂਧੀ ਜੀ ਨੇ ਅਪਣਾਇਆ। ਉਨ੍ਹਾਂ ਦੇ ਵਿਦੇਸ਼ੀ ਵਸਤੂਆਂ, ਅੰਗੇ੍ਰਜੀ ਅਦਾਰਿਆਂ ਅਤੇ ਵਿਵਸਥਾਵਾਂ ਦਾ ਬਹਿਸ਼ਕਾਰ ਕਰ ਪੰਚਾਇਤਾਂ ਦੀ ਸਥਾਪਨਾ ਕੀਤੀ ਅਤੇ ਸਵਦੇਸ਼ੀ ਦਾ ਪ੍ਰਚਾਰ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਬਾਬਾ ਰਾਮ ਸਿੰਘ ਜੀ ਦਾ ਅੰਦੋਲਨ ਅੰਗੇ੍ਰਜੀ ਹਕੁਮਤ ਵਿਰੁੱਧ ਮਜਬੂਤ ਚਨੌਤੀ ਸੀ। ਅਨਿਆਂ ਦੇ ਵਿਰੋਧ ਦੇ ਕਾਰਨ ਉਨ੍ਹਾਂ ਨੇ ਰੰਗੂਨ ਨਿਵਾਸਿਤ ਕੀਤਾ ਗਿਆ, ਪਰ ਉਨ੍ਹਾਂ ਦੇ ਵਿਚਾਰਾਂ ਨੂੰ ਕੈਦ ਨਹੀਂ ਕੀਤਾ ਜਾ ਸਕਿਆ। ਕੂਲਾ ਅੰਦੋਲਨ ਨੇ ਅੰਗੇ੍ਰਜਾਂ ਨੂੰ ਇਹ ਅਹਿਸਾਸ ਕਰਾਇਆ ਕਿ ਭਾਰਤ ਉਨ੍ਹਾਂ ਦੀ ਸੱਤਾ ਨੂੰ ਵੱਧ ਸਮੇਂ ਤੱਕ ਸਹਿਨ ਨਹੀਂ ਕਰੇਗੀ। ਅੰਦੋਲਨ ਨੁੰ ਦਬਾਉਣ ਲਈ 1872 ਵਿੱਚ 49 ਅਤੇ 16 ਨਾਮਧਾਰੀ ਸਿੱਖਾਂ ਨੂੰ ਤੋਪਾਂ ਨਾਲ ਸ਼ਹੀਦ ਕੀਤਾ ਗਿਆ। 1857 ਤੋਂ 1947 ਤੱਕ ਨਾਮਧਾਰੀ ਸਿੱਖਾਂ ਦਾ ਸੰਘਰਸ਼ ਜਾਰੀ ਰਿਹਾ ਅਤੇ ਆਖੀਰ ਵਿੱਚ ਸਾਰੇ ਬਲਿਦਾਨਾਂ ਨਾਲ ਸਤਗੁਰੂ ਰਾਮ ਸਿੰਘ ਜੀ ਮਹਾਰਾਜ ਦਾ ਆਜਾਦੀ ਦਾ ਸਪਨਾ ਸਾਕਾਰ ਹੋਇਆ।
ਮੁੱਖ ਮੰਤਰੀ ਨੇ ਕਿਹਾ ਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਆਜਾਦੀ ਲਈ ਨਾਮਧਾਰੀ ਸਿੱਖਾਂ ਦੀ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਕਿਹਾ ਸੀ ਕਿ ਸਤਗੁਰੂ ਰਾਮ ਸਿੰਘ ਜੀ ਦੇ ਫਹਿਰਾਏ ਹੋਏ ਆਜਾਦੀ ਦੇ ਝੰਡੇ ਹੇਠਾਂ ਨਾਮਧਾਰੀ ਕੂਕੇ ਦੇ ਨਜੋ ਕੁਰਬਾਨੀਆਂ ਕੀਤੀਆਂ ਹਨ, ਉਨ੍ਹਾਂ 'ਤੇ ਦੇਸ਼ ਸਦਾ ਮਾਣ ਕਰੇਗਾ। ਅਸੀਂ ਸ਼ਹੀਦਾਂ ਦੇ ਸੰਘਰਸ਼, ਤਿਆਗ ਅਤੇ ਕੁਰਬਾਨੀ ਤੋਂ ਮਿਲੀ ਆਜਾਦੀ ਦੀ ਅਮੁੱਲ ਵਿਰਾਸਤ ਨੂੰ ਸਾਨੂੰ ਸੰਭਾਲ ਕੇ ਰੱਖਨਾ ਹੈ। ਇਸੀ ਦਿਸ਼ਾ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪਹਿਲ 'ਤੇ ਕੂਕਾ ਅੰਦੋਲਨ ਦੇ ਸ਼ਹੀਦਾਂ ਦੀ ਯਾਦ ਵਿੱਚ 24 ਦਸੰਬਰ, 2014 ਨੁੰ ਡਾਕ ਟਿਕਟ ਜਾਰੀ ਕੀਤਾ ਗਿਆ। ਉਨ੍ਹਾਂ ਨੇ ਸਤਗੁਰੂ ਬਾਬਾ ਰਾਮ ਸਿੰਘ ਜੀ ਮਹਾਰਾਜ ਵੱਲੋਂ ਚਲਾਏ ਗਏ ਸਵਦੇਸ਼ੀ ਦੇ ਮੁਹਿੰਮ ਤੋਂ ਪੇ੍ਰਰਣਾ ਲੈਂਦੇ ਹੋਏ ਮੌਜੂਦਾ ਸਮੇਂ ਵਿੱਚ ਵੀ ਸਵਦੇਸ਼ੀ ਦਾ ਨਾਰਾ ਦਿੱਤਾ ਹੈ।
ਨੌਜੁਆਨਾਂ ਦੇ ਲਈ ਪੇ੍ਰਰਣਾਸਰੋਤ ਹਨ ਸਤਗੁਰੂ ਰਾਮ ਸਿੰਘ ਜੀ ਦਾ ਜੀਵਨ - ਮੁੱਖ ਮੰਤਰੀ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਨੌਜੁਆਨਾਂ ਦਾ ਮਾਰਗਦਰਸ਼ਨ ਕਰਦੇ ਹੋਏ ਕਿਹਾ ਕਿ ਸਤਗੁਰੂ ਬਾਬਾ ਰਾਮ ਸਿੰਘ ਜੀ ਦਾ ਜੀਵਨ ਨੌਜੁਆਨਾਂ ਲਈ ਇੱਕ ਜੀਵੰਤ ਪੇ੍ਰਰਣਾ ਹੈ। ਆਧੁਨਿਕਤਾ ਨੂੰ ਅਪਨਾਉਣ, ਤਕਨੀਕ ਵਿੱਚ ਅੱਗੇ ਵਧੋ, ਪਰ ਆਪਣੇ ਸੰਸਕਾਰਾਂ ਅਤੇ ਮੁੱਲਾਂ ਨੂੰ ਕਦੀ ਨਾ ਛੱਡੋਂ। ਜੀਵਨ ਵਿੱਚ ਸਫਲਤਾ ਸਿਰਫ ਨਿਜੀ ਉਪਲਬਧੀਆਂ ਤੋਂ ਨਹੀਂ ਮਾਂਪੀ ਜਾਂਦੀ, ਸਗੋ ਇਸ ਗੱਲ ਤੋਂ ਮਾਪੀ ਜਾਂਦੀ ਹੈ ਕਿ ਆਪਣੇ ਸਮਾਜ ਅਤੇ ਰਾਸ਼ਟਰ ਲਈ ਕੀ ਯੋਗਦਾਨ ਦਿੱਤਾ। ਬਾਬਾ ਜੀ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਸੱਚਾ ਵਿਕਾਸ ਉਹੀ ਹੈ, ਜਿਸ ਵਿੱਚ ਮਨੁੱਖਤਾ, ਨੈਤਿਕਤਾ ਅਤੇ ਰਾਸ਼ਟਰਹਿੱਤ ਸਮਾਹਿਤ ਹੋਵੇ।
ਸੰਤ ਪਰੰਪਰਾ ਅਤੇ ਰਾਸ਼ਟਰ ਚੇਤਨਾ ਹਰਿਆਣਾ ਸਰਕਾਰ ਦੀ ਨੀਤੀ ਦਾ ਆਧਾਰ - ਮੁੱਖ ਮੰਤਰੀ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਵਿੱਚ ਸੰਤ ਪਰੰਪਰਾ, ਸਮਾਜਿਕ ਸਮਰਸਤਾ, ਨਸ਼ਾਮੁਕਤ ਸਮਾਜ, ਯੁਵਾ ਸਸ਼ਕਤੀਕਰਣ ਅਤੇ ਸਭਿਆਚਾਰਕ ਮੁੱਲਾਂ ਦੇ ਸਰੰਖਣ ਲਈ ਪੂਰੀ ਪ੍ਰਤੀਬੱਧਤਾ ਦੇ ਨਾਲ ਕੰਮ ਕਰ ਰਹੇ ਹਨ। ਸਰਕਾਰ ਦਾ ਯਤਨ ਹੈ ਕਿ ਸੰਤਾਂ ਦੇ ਵਿਚਾਰ ਸਿਰਫ ਆਯੋਜਨਾਂ ਅਤੇ ਮੰਚਾਂ ਤੱਕ ਸੀਮਤ ਨਾ ਰਹਿਣ, ਸਗੋ ਉਹ ਸਾਡੀ ਨੀਤੀਆਂ, ਸਿਖਿਆ ਵਿਵਸਕਾ ਅਤੇ ਸਮਾਜਿਕ ਆਂਚਰਣ ਦਾ ਅਭਿੰਨ ਹਿੱਸਾ ਬਣੇ। ਜਦੋਂ ਸ਼ਾਸਨ ਅਤੇ ਸਮਾਜ ਸੰਤਾਂ ਦੇ ਵਿਚਾਰਾਂ ਤੋਂ ਪੇ੍ਰਰਿਤ ਹੋ ਕੇ ਅੱਗੇ ਵੱਧਦੇ ਹਨ, ਉਦੋਂ ਰਾਸ਼ਟਰ ਦਾ ਮਾਰਗ ਖੁਦ ਪ੍ਰਸਸ਼ਤ ਹੋ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ਸੰੰਕਲਪ ਲੈਣ ਕਿ ਸਾਨੂੰ ਸਤਗੁਰੂ ਬਾਬਾ ਰਾਮ ਸਿੰਘ ਜੀ ਦੇ ਵਿਚਾਰਾਂ ਨੂੰ ਸਿਰਫ ਯਾਦ ਤੱਕ ਸੀਮਤ ਨਹੀਂ ਰੱਖਣਗੇ, ਸਗੋ ਉਨ੍ਹਾਂ ਨੂੰ ਆਪਣੇ ਜੀਵਨ ਵਿੱਚ ਉਤਾਰਾਂਗੇ। ਅਸੀਂ ਇੱਕ ਨਸ਼ਾਮੁਕਤ, ਭੇਦਭਾਗ ਮੁਕਤ, ਨੈਤਿਕ ਅਤੇ ਮਜਬੂਤ ਸਮਾਜ ਦੇ ਨਿਰਮਾਣ ਲਈ ਮਿਲ ਕੇ ਕੰਮ ਕਰਾਂਗੇ ਅਤੇ ਭਾਰਤ ਨੂੰ ਇੱਕ ਆਤਮਨਿਰਭਰ, ਖੁਸ਼ਹਾਲ ਅਤੇ ਵਿਸ਼ਵ ਗੁੂਰੂ ਰਾਸ਼ਟਰ ਬਨਾਉਣ ਦੀ ਦਿਸ਼ਾ ਵਿੱਚ ਆਪਣਾ ਯੋਗਦਾਨ ਦੇਣਗੇ।
ਆਮ ਆਦਮੀ ਪਾਰਟੀ ਸਰਕਾਰ ਨੇ ਸਿਰਫ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਨ ਦਾ ਕੰਮ ਕੀਤਾ - ਮੁੱਖ ਮੰਤਰੀ
ਸਮਾਰੋਹ ਦੇ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਆਮ ਆਦਮੀ ਪਾਰਟੀ ਸਰਕਾਰ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਇੰਨ੍ਹਾਂ ਨੇ ਸਿਰਫ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਨ ਦਾ ਕੰਮ ਕੀਤਾ ਹੈ। ਸਿਰਫ ਵੱਡੀ-ਵੱਡੀ ਗੱਲਾਂ ਹੀ ਕਹੀਆਂ ਹਨ। ਚਾਰ ਸਾਲ ਇੰਨ੍ਹਾਂ ਨੇ ਕੁੱਝ ਨਹੀਂ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਦੇਸ਼ ਵਿੱਚ ਤੇਜ ਗਤੀ ਨਾਲ ਵਿਕਾਸ ਤੇ ਜਨਭਲਾਈ ਦੇ ਕੰਮ ਹੋ ਰਹੇ ਹਨ। ਭਾਰਤ ਲਗਾਤਾਰ ਵਿਕਾਸ ਦੇ ਵੱਲ ਵੱਧ ਰਿਹਾ ਹੈ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਕਿਹਾ ਕਿ ਉਨ੍ਹਾਂ ਨੇ ਧਿਆਨ ਰੱਖਣਾ ਹੈ ਕਿ ਕੰਮ ਕਰਨ ਵਾਲਿਆਂ ਦੀ ਸਰਕਾਰ ਬਨਾਉਣੀ ਹੈ ਜਾਂ ਵੱਡੀ-ਵੱਡੀ ਗੱਲਾਂ ਕਰਨ ਵਾਲਿਆਂ ਦੀ। ਭਾਰਤੀ ਜਨਤਾ ਪਾਰਟੀ ਕੰਮ ਕਰਨ ਵਿੱਚ ਭਰੋਸਾ ਰੱਖਦੀ ਹੈ ਅਤੇ ਲਗਾਤਾਰ ਵਿਕਾਸ ਦੇ ਵੱਲ ਵੱਧ ਰਹੀ ਹੈ।
ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਜੋ ਯੋਜਨਾਵਾਂ ਲਾਗੂ ਕੀਤੀਆਂ ਹਨ ਉਹ ਸਾਰੀ ਯੋਜਨਾਵਾਂ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਨਣ 'ਤੇ ਲਾਗੂ ਕੀਤੀਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿੱਚ ਬੁਢਾਂਪਾ ਸਨਮਾਨ ਭੱਤਾ ਦੇ ਤਹਿਤ ਲਗਭਗ 44 ਲੱਖ ਲੋਕਾਂ ਨੂੰ ਲਾਭ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ-ਨਾਲ ਆਯੂਸ਼ਮਾਨ ਯੋਜਨਾ ਤਹਿਤ ਯੋਗ ਵਿਅਕਤੀ ਦਾ ਪੰਜ ਲੱਖ ਰੁਪਏ ਦਾ ਮੁਫਤ ਇਲਾਜ ਸਰਕਾਰੀ ਤੇ ਨਿਜੀ ਹਸਪਤਾਲ ਵਿੱਚ ਕੀਤਾ ਜਾਂਦਾ ਹੈ ਜਦੋਂ ਕਿ ਪੰਜਾਬ ਵਿੱਚ ਇਸ ਦੇ ਬਿਲਕੁੱਲ ਵਿਪਰੀਤ ਹੈ। ਇੱਥੇ ਮਹਿਲਾਵਾਂ ਨੁੰ 1100 ਰੁਪਏ ਦੇਣ ਦੀ ਗੱਲ ਅੱਜ ਤੱਕ ਪੂਰੀ ਨਹੀਂ ਹੋਈ ਅਤੇ ਉੱਥੇ ਹੀ 70 ਸਾਲ ਤੋਂ ਵੱਧ ਉਮਰ ਦੇ ਬਜੁਰਗਾਂ ਨੂੰ 1500 ਰੁਪਏ ਤੋਂ ਵਧਾ ਕੇ 2500 ਰੁਪਏ ਕੀਤੇ ੧ਾਣ ਦਾ ਵਾਅਦਾ ਵੀ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਸੰਤਗੁਰੂ ਰਾਮ ਸਿੰਘ ਜੀ ਨੇ ਨਸ਼ੇ ਨੁੰ ਰੋਕਣ ਦਾ ਸੰਦੇਸ਼ ਦਿੱਤਾ ਹੈ। ਪੰਜਾਬ ਸਰਕਾਰ ਇਸ ਤੋਂ ਪੇ੍ਰਰਣਾ ਲਵੇ ਤਾਂ ਜੋ ਪੰਜਾਬ ਦੀ ਨੌਜੁਆਨ ਪੀੜੀ ਇਸ ਤੋਂ ਬੱਚ ਸਕੇ।
ਇਸ ਮੌਕੇ 'ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸਤਗੁਰੂ ਉਦੈ ਸਿੰਘ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ 'ਤੇ ਅਵਿਨਾਸ਼ ਰਾਏ ਖੰਨਾ ਦੇ ਨਾਲ-ਨਾਲ ਨਾਮਧਾਰੀ ਸਮਾਜ ਦੇ ਮਾਣਯੋਗ ਲੋਕ ਮੌਜੂਦ ਰਹੇ।