ਚੰਡੀਗੜ੍ਹ ਯੂਨੀਵਰਸਿਟੀ ਨੇ ਲੌਂਚ ਕੀਤਾ ਭਾਰਤ ਦਾ ਪਹਿਲਾ 'ਏਆਈ ਫ਼ੈਸਟ 2026'
ਫ਼ੈਸਟ ਵਿੱਚ ਹਿੱਸਾ ਲੈਣ ਦੇ ਚਾਹਵਾਨਾਂ ਲਈ ਖੋਲਿਆ ਗਿਆ ਰਜਿਸਟ੍ਰੇਸ਼ਨ ਪੋਰਟਲ
'ਇੰਡੀਆ ਏਆਈ ਇੰਪੈਕਟ ਸਮਿਟ 2026' ਦੀ ਤਰਜ਼ 'ਤੇ 19 ਤੋਂ 21 ਫ਼ਰਵਰੀ ਤੱਕ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਕਰਵਾਇਆ ਜਾਵੇਗਾ ਚੰਡੀਗੜ੍ਹ ਯੂਨੀਵਰਸਿਟੀ 'ਏਆਈ ਫ਼ੈਸਟ 2026'
ਚੰਡੀਗੜ੍ਹ, 22 ਜਨਵਰੀ: ਨੌਜਵਾਨ ਨਵੀਨਤਾਕਾਰਾਂ ਨੂੰ ਸਸ਼ਕਤ ਬਣਾਉਣ, ਉਨ੍ਹਾਂ ਦੇ ਅੰਦਰ ਰਚਨਾਤਮਕਤਾ ਨੂੰ ਵਧਾਉਣ ਲਈ ਇਸਤੇਮਾਲ ਕਰਨ ਦੀ ਸਿਖਲਾਈ ਦੇਣ ਦੇ ਮੰਤਵ ਨਾਲ, ਚੰਡੀਗੜ੍ਹ ਯੂਨੀਵਰਸਿਟੀ ਵਿੱਚ ਭਾਰਤ ਦਾ ਪਹਿਲਾ "ਏਆਈ ਫ਼ੈਸਟ-2026" ਲੌਂਚ ਹੋ ਗਿਆ ਹੈ। ਇਸ ਵਿੱਚ ਤਿੰਨ ਪ੍ਰਮੁੱਖ ਪਲੇਟਫ਼ਾਰਮ "ਸੀਯੂ ਇਨੋਵਫ਼ੈਸਟ 2026", "ਕੈਂਪਸ ਟੈਂਕ" ਅਤੇ "ਸੈਂਡਬਾਕਸ" ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਫੈਸਟ 19 ਤੋਂ 21 ਫਰਵਰੀ ਤੱਕ ਨਵੀਂ ਦਿੱਲੀ ਵਿੱਚ 'ਇੰਡੀਆ ਏਆਈ ਇਮਪੈਕਟ ਸਮਿਟ 2026' ਦੀ ਤਰਜ਼ 'ਤੇ ਕਰਵਾਇਆ ਜਾ ਰਿਹਾ ਹੈ। ਫ਼ੈਸਟ ਦਾ ਮਕਸਦ ਨੌਜਵਾਨਾਂ ਨੂੰ ਸਸ਼ਕਤ ਬਣਾ ਕੇ ਵਿਕਸਿਤ ਭਾਰਤ ਦਾ ਟੀਚਾ ਪੂਰਾ ਕਰਨਾ ਹੈ।
ਏਆਈ ਫੈਸਟ ਦਾ ਉਦਘਾਟਨ ਏਟੋਸ ਸਲਿਊਸ਼ਨਜ਼ ਐਂਡ ਸਿਸਟਮਜ਼ ਪ੍ਰਾਈਵੇਟ ਲਿਮਟਿਡ ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਉਮਰ ਅਲੀ ਸ਼ੇਖ ਅਤੇ ਸੰਸਦ ਮੈਂਬਰ (ਰਾਜ ਸਭਾ) ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਸਮੇਤ ਹੋਰ ਸ਼ਖ਼ਸੀਅਤਾਂ ਦੀ ਮੌਜੂਦਗੀ ਵਿੱਚ ਕੀਤਾ ਗਿਆ।
ਏਆਈ ਫ਼ੈਸਟ ਦੀ ਲੌਂਚਿੰਗ ਦੌਰਾਨ ਹਾਜ਼ਰੀਨਾਂ ਵੱਲੋਂ "ਸੀਯੂ ਇਨੋਵਫ਼ੈਸਟ 2026" ਦਾ ਉਦਘਾਟਨ ਵੀ ਕੀਤਾ ਗਿਆ, ਜਿਸ ਵਿੱਚ ਹਜ਼ਾਰਾਂ ਵਿਦਿਆਰਥੀ ਹਿੱਸਾ ਲੈਣਗੇ। ਇਨੋਵਫ਼ੈਸਟ ਦਾ ਮਕਸਦ ਹੈ ਨੌਜਵਾਨਾਂ ਨੂੰ ਹੱਦ ਤੋਂ ਬਾਹਰ ਜਾ ਕੇ ਸੋਚਣ ਲਈ ਪ੍ਰੇਰਿਤ ਕਰਨਾ ਅਤੇ ਏਆਈ ਦੀ ਮਦਦ ਨਾਲ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨਾ। ਫ਼ੈਸਟ ਵਿੱਚ ਭਾਗ ਲੈਣ ਲਈ ਰਜਿਸਟ੍ਰੇਸ਼ਨ ਖੁੱਲ੍ਹ ਗਈ ਹੈ ਅਤੇ ਚਾਹਵਾਨ https://www.cuchd.in/innovfest-2026/ ਵੈੱਬਸਾਈਟ 'ਤੇ ਜਾ ਕੇ ਰਜਿਸਟ੍ਰੇਸ਼ਨ ਕਰ ਸਕਦੇ ਹਨ।
ਦੱਸਣਯੋਗ ਹੈ ਕਿ "ਸੀਯੂ ਇਨੋਵ ਫ਼ੈਸਟ 2026" ਮੈਟਾ, ਸੈਮਸੰਗ, ਪ੍ਰਿਜ਼ਮ, ਕ੍ਰਾਫ਼ਟਨ ਇੰਡੀਆ, ਕਠਪੁਤਲੀ ਪ੍ਰੋਡਕਸ਼ਨਜ਼, ਐਲਟੀਅਮ, ਆਈਓਡੀਸੀ ਵਰਗੀਆਂ ਦਿੱਗਜ ਕੰਪਨੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।
ਕੌਮੀ ਸਿੱਖਿਆ ਨੀਤੀ (NEP) ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਕਰਵਾਏ ਜਾਣ ਵਾਲੇ ਦੋ ਰੋਜ਼ਾ ਇਨੋਵੇਸ਼ਨ ਫ਼ੈਸਟ ਦੀ ਵਿੱਚ ਤਿੰਨ ਸ਼੍ਰੇਣੀਆਂ ਵਿੱਚ 200 ਤੋਂ ਵੱਧ ਟੀਮਾਂ ਹਿੱਸਾ ਲੈਣਗੀਆਂ। ਇਸ ਦਰਮਿਆਨ 35 ਤੋਂ ਵੱਧ ਮੁਕਾਬਲੇ ਕਰਵਾਏ ਜਾਣਗੇ, ਜਿਸ ਵਿੱਚ ਦੇਸ਼ ਭਰ ਤੋਂ 1,000 ਤੋਂ ਵੱਧ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਟੀਮਾਂ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕਰਨਗੀਆਂ। ਬਿਹਤਰੀਨ ਆਈਡੀਆਜ਼ ਨੂੰ ਇੱਕ ਕਰੋੜ ਦੇ ਇਨਾਮ ਅਤੇ ਸਰਟੀਫ਼ਿਕੇਟ ਦੇਕੇ ਸਨਮਾਨਿਤ ਕੀਤਾ ਜਾਵੇਗਾ।
ਸੀਯੂ ਵਿੱਚ ਏਆਈ ਫ਼ੈਸਟ ਦੀ ਅਧਿਕਾਰਤ ਲੌਂਚਿੰਗ ਦੇ ਨਾਲ ਹੀ ਇੱਕ ਮਹੀਨੇ ਤੱਕ ਚੱਲਣ ਵਾਲੀ ਪ੍ਰੀ ਈਵੈਂਟ ਸੀਰੀਜ਼ ਵੀ ਸ਼ੁਰੂ ਹੋ ਗਈਆਂ ਹਨ, ਜਿਸ ਵਿੱਚ ਮਾਹਰਾਂ ਵੱਲੋਂ ਵਿਚਾਰ ਚਰਚਾ, ਬੂਟ ਕੈਂਪ, ਵਰਕਸ਼ਾਪ ਅਤੇ ਆਪਣੇ ਆਈਡੀਆਜ਼ ਨੂੰ ਪੇਸ਼ ਕਰਨਾ ਸ਼ਾਮਲ ਹੈ।
ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਕਰਵਾਏ ਜਾ ਰਹੇ ਭਾਰਤ ਦੇ ਪਹਿਲੇ ਏਆਈ ਫ਼ੈਸਟ ਦੇ ਇੱਕ ਹੋਰ ਹਿੱਸੇ ਵਿੱਚ ਕੈਂਪਸ ਟੈਂਕ ਦਾ ਫ਼ਾਈਨਲ ਰਾਊਂਡ ਹੋਵੇਗਾ। ਦੱਸ ਦਈਏ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਭਾਰਤ ਦੇ ਮੋਹਰੀ ਨੌਕਰੀ ਪਲੇਟਫ਼ਾਰਮ ਅਪਨਾ ਅਤੇ ਭਾਰਤ ਦੇ ਚੋਟੀ ਦੇ ਸਟਾਰਟਅੱਪ ਇਨਕਿਊਬੇਟਰ ਵੈਂਚਰ ਕੈਟਾਲਿਸਟਸ ਦੇ ਸਹਿਯੋਗ ਨਾਲ ਪਿਛਲੇ ਸਾਲ ਕੈਂਪਸ ਟੈਂਕ ਲਾਂਚ ਕੀਤਾ ਸੀ। ਇਹ ਭਾਰਤ ਦਾ ਪਹਿਲਾ ਯੂਨੀਵਰਸਿਟੀ ਸੰਚਾਲਿਤ ਸਟਾਰਟ-ਅੱਪ ਲਾਂਚਪੈਡ ਹੈ। ਇਸ ਵਿੱਚ ਨੌਜਵਾਨ ਨਵੀਨਤਾਕਾਰਾਂ ਦੇ ਬਿਹਤਰੀਨ ਸਟਾਰਟਅੱਪ ਆਈਡੀਆਜ਼ ਨੂੰ 6 ਮਿਲੀਅਨ ਡਾਲਰ ਦਾ ਵਿੱਤੀ ਫ਼ੰਡ ਪ੍ਰਦਾਨ ਕੀਤਾ ਜਾਵੇਗਾ। ਕੈਂਪਸ ਟੈਂਕ ਲਈ ਕੁੱਲ 1055 ਲੋਕਾਂ ਨੇ ਅਰਜ਼ੀਆਂ ਦਿੱਤੀਆਂ ਸੀ, ਜਿਸ ਨਾਲ ਇਹ ਪਤਾ ਲੱਗਦਾ ਹੈ ਕਿ ਸਾਡੇ ਦੇਸ਼ ਦੀ ਨੌਜਵਾਨ ਪੀੜੀ ਨਵੇਂ ਵਿਚਾਰਾਂ ਵਾਲੀ ਹੈ ਅਤੇ ਉਦਮੀ ਬਣਨ ਵਿੱਚ ਦਿਲਚਸਪੀ ਰੱਖਦੀ ਹੈ। ਇਨ੍ਹਾਂ ਵਿੱਚੋਂ 331 ਟੀਮਾਂ ਨੂੰ ਆਨ ਕੈਂਪਸ ਰਾਊਂਡ ਵਿੱਚ ਹਿੱਸਾ ਲੈਣ ਲਈ ਸ਼ਾਰਟਲਿਸਟ ਕੀਤਾ ਗਿਆ ਹੈ।
ਇਸ ਦੇ ਨਾਲ ਹੀ 'ਸੈਂਡਬਾਕਸ' ਵੀ ਏਆਈ ਫ਼ੈਸਟ ਦਾ ਹਿੱਸਾ ਬਣੇਗਾ, ਜਿਸ ਨੂੰ ਚੰਡੀਗੜ੍ਹ ਯੂਨੀਵਰਸਿਟੀ ਦੇ ਤਕਨਾਲੋਜੀ ਬਿਜ਼ਨਸ ਇੰਕਿਊਬੇਟਰ ਨੇ ਕਰਵਾਇਆ ਹੈ। ਸੈਂਡਬਾਕਸ ਇੱਕ ਓਪਨ ਇਨੋਵੇਸ਼ਨ ਪਲੇਟਫ਼ਾਰਮ ਹੈ, ਜਿਸ ਵਿੱਚ ਉਮਰ ਦੀ ਕੋਈ ਹੱਦ ਨਹੀਂ ਹੈ। ਇਸ ਵਿੱਚ 10 ਟੀਮਾਂ ਫ਼ਾਈਨਲ ਰਾਊਂਡ ਵਿੱਚ ਪਹੁੰਚਣਗੀਆਂ।
ਇਸ ਮੌਕੇ ਏਆਈ ਫ਼ੈਸਟ ਦੇ ਮੁੱਖ ਮਹਿਮਾਨ ਐਟੋਸ ਸਲਿਊਸ਼ਨਜ਼ ਐਂਡ ਸਿਸਟਮਜ਼ ਪ੍ਰਾਈਵੇਟ ਲਿਮਟਿਡ ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਉਮਰ ਅਲੀ ਸ਼ੇਖ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ, “ਕਾਰੋਬਾਰ ਅਤੇ ਨਵਾਚਾਰ ਦੋਵੇਂ ਆਪਣੀਆਂ ਕੋਸ਼ਿਸ਼ਾਂ ਵਿੱਚ ਸੁਧਾਰ ਅਤੇ ਸਫ਼ਲ ਹੋਣ ਬਾਰੇ ਹੈ। ਤੁਹਾਨੂੰ ਆਪਣੇ ਉੱਪਰ, ਆਪਣੇ ਮਕਸਦ ਉੱਪਰ ਅਤੇ ਆਪਣੀ ਕਾਬਲੀਅਤ ਉੱਪਰ ਵਿਸ਼ਵਾਸ ਕਰਨਾ ਪਵੇਗਾ।
ਸ਼ੇਖ਼ ਨੇ ਅੱਗੇ ਕਿਹਾ, ਅਖ਼ੀਰ ‘ਚ, ਪ੍ਰਤੀਯੋਗਤਾ ਅਤੇ ਦਇਆਭਾਵ ਵਿੱਚ ਸੰਤੁਲਨ ਬਣਾ ਕੇ ਚੱਲਣਾ ਹੀ ਤੁਹਾਨੂੰ ਬਿਹਤਰ ਉਦਮੀ ਬਣਾਉਂਦਾ ਹੈ। ਇਹ ਦੋ ਚੀਜ਼ਾਂ ਦਾ ਸੁਮੇਲ ਤੈਅ ਕਰਦਾ ਹੈ ਕਿ ਤੁਸੀਂ ਬੇਹਤਰੀਨ ਉਦਮੀ ਬਣ ਸਕਦੇ ਹੋ ਜਾਂ ਨਹੀਂ। ਭਾਰਤ ਏਆਈ ਟੈਲੇਂਟ ਵਿੱਚ ਵਿਸ਼ਵ ਆਗੂ ਵਜੋਂ ਉੱਭਰ ਰਿਹਾ ਹੈ, ਜੋ ਦੇਸ਼ ਨੂੰ ਡਿਜੀਟਲ ਅਰਥਵਿਵਸਥਾ ਵਿੱਚ ਸਭ ਤੋਂ ਅੱਗੇ ਰੱਖ ਰਿਹਾ ਹੈ। ਏਆਈ ਸਾਡਾ ਸਹਾਇਕ ਹੈ, ਸਾਡਾ ਬਦਲ ਨਹੀਂ ਹੈ। ਇਹ ਸਾਨੂੰ ਸਮਾਰਟ ਤਰੀਕੇ ਨਾਲ ਕੰਮ ਕਰਨ ਵਿੱਚ ਮਦਦ ਕਰਦਾ ਹੈ, ਪਰ ਮਨੁੱਖੀ ਦਿਮਾਗ਼ ਦਾ ਮੁਕਾਬਲਾ ਨਹੀਂ ਕਰ ਸਕਦਾ।"
ਇਸ ਖ਼ਾਸ ਮੈਂਬਰ ਪਾਰਲੀਮੈਂਟ (ਰਾਜ ਸਭਾ) ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ, “19 ਫਰਵਰੀ ਨੂੰ ਦਿੱਲੀ ਵਿੱਚ ਹੋਣ ਵਾਲੇ ਏਆਈ ਇੰਪੈਕਟ ਸਮਿਟ 2026 ਦੀ ਤਰਜ਼ 'ਤੇ ਚੰਡੀਗੜ੍ਹ ਯੂਨੀਵਰਸਿਟੀ ਨੇ ਵਿਕਸਤ ਭਾਰਤ ਲਈ ਨਵੀਨਤਾ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਭਾਰਤ ਦਾ ਪਹਿਲਾ "ਏਆਈ ਫੈਸਟ" ਸ਼ੁਰੂ ਕੀਤਾ ਹੈ। 2047 ਤੱਕ ਵਿਕਸਤ ਭਾਰਤ ਦੇ ਟੀਚੇ ਨੂੰ ਪੂਰਾ ਕਰਨ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਅਹਿਮ ਭੂਮਿਕਾ ਨਿਭਾਏਗਾ। ਸਾਡੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਨੌਜਵਾਨਾਂ ਨੂੰ ਵਿਕਸਤ ਭਾਰਤ ਦੇ ਟੀਚੇ ਨੂੰ ਪੂਰਾ ਕਰਨ ਲਈ ਚਾਰ ਮੁੱਖ ਥੰਮ੍ਹਾਂ ਵਿੱਚੋਂ ਇੱਕ ਵਜੋਂ ਦਰਜਾ ਦਿੱਤਾ ਹੈ।“
ਏਆਈ ਫੈਸਟ 2026 ਬਾਰੇ ਜਾਣਕਾਰੀ ਸਾਂਝੀ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਦੀਪਇੰਦਰ ਸਿੰਘ ਸੰਧੂ ਨੇ ਕਿਹਾ, ਏਆਈ ਫੈਸਟ 2026" ਏਆਈ ਅਤੇ ਆਧੁਨਿਕ ਤਕਨਾਲੋਜੀ ਨਾਲ ਜੁੜਨ ਲਈ ਏਆਈ ਫੈਸਟ ਕਰਵਾਇਆ ਜਾ ਰਿਹਾ ਹੈ। ਏਆਈ ਫੈਸਟ ਦੇ ਜ਼ਰੀਏ ਨੌਜਵਾਨ ਆਪਣੇ ਸੁਪਨੇ ਪੂਰੇ ਕਰ ਸਕਦੇ ਹਨ ਅਤੇ ਆਪਣੀਆਂ ਖੋਜਾਂ ਦੁਨੀਆ ਨੂੰ ਦਿਖਾ ਸਕਦੇ ਹਨ।"
ਸੀਯੂ ਇਨਵਫ਼ੈਸਟ ਦੇ ਸਟਾਰ ਈਵੈਂਟਸ ਦੀ ਗੱਲ ਕਰੀਏ ਤਾਂ ਇਸ ਵਿੱਚ "ਏਆਈ ਹੈਕ ਮੈਟ੍ਰਿਕਸ- ਏਆਈ ਫ਼ਾਰ ਗੁੱਡ: ਸਾਲਿਊਸ਼ਨਜ਼ ਫ਼ਾਰ ਸੋਸ਼ਲ ਇੰਪੈਕਟ" (24 ਘੰਟੇ ਦਾ ਹੈਕਾਥੋਨ), ਜਿਸ ਵਿੱਚ ਵੱਖ-ਵੱਖ ਟੀਮਾਂ ਹਿੱਸਾ ਲੈਣਗੀਆਂ ਅਤੇ 3 ਜੇਤੂ ਟੀਮਾਂ ਨੂੰ 1,50,000 ਦੇ ਇਨਾਮ ਦਿੱਤੇ ਜਾਣਗੇ।
ਜੈਨੇਸਿਸ-ਐਕਸ ਇੱਕ ਫ਼ਲੈਗਸ਼ਿਪ ਸਟਾਰ ਈਵੈਂਟ ਹੈ, ਜਿਸ ਵਿੱਚ ਟੀਮਾਂ ਨੂੰ 36 ਘੰਟਿਆਂ ਦੇ ਅੰਦਰ ਏਆਈ ਸੰਚਾਲਿਤ ਗੇਮ ਬਣਾਉਣ ਦਾ ਚੈਲੇਂਜ ਦਿੱਤਾ ਜਾਵੇਗਾ। ਜੇਤੂ ਟੀਮਾਂ ਨੂੰ 2,50,000 ਦੇ ਇਨਾਮ ਦਿੱਤੇ ਜਾਣਗੇ।
ਇਸ ਦੇ ਨਾਲ ਹੀ "ਸੀਯੂ ਇਨੋਵੇਫ਼ੈਸਟ" ਵਿੱਚ 'ਰੀਸੀਲੀਐਂਟ ਇੰਡੀਆ: ਵਿਕਸਿਤ ਭਾਰਤ ਵੱਲ ਇੱਕ ਪੁਲਾਂਘ' ਈਵੈਂਟ ਕਰਵਾਈ ਜਾਵੇਗੀ। ਇਸ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਮੁਕਾਬਲੇ, ਫ਼ੋਟੋਗ੍ਰਾਫ਼ੀ ਮੁਕਾਬਲੇ, ਆਪਦਾ ਜਾਗਰੂਕਤਾ ਦੇ ਵਿਸ਼ੇ 'ਤੇ ਡਾਕਿਊਮੈਂਟਰੀ ਮੁਕਾਬਲੇ ਅਤੇ ਪਾਲਸੀ ਡਰਾਫ਼ਟਿੰਗ ਮੁਕਾਬਲੇ ਕਰਵਾਏ ਜਾਣਗੇ। ਇਨ੍ਹਾਂ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ 2.50 ਲੱਖ ਤੋਂ ਜ਼ਿਆਦਾ ਦੇ ਨਕਦ ਇਨਾਮ ਦਿੱਤੇ ਜਾਣਗੇ।
ਅਪੈਕਸ ਐਂਡ ਸਪ੍ਰਿੰਟ "ਸੀਯੂ ਇਨੋਵੇਫ਼ੈਸਟ 2026" ਦੀ ਮੁੱਖ ਈਵੈਂਟ ਹੈ, ਜਿਸ ਵਿੱਚ ਟੀਮਾਂ ਆਪਣੇ ਮਾਰਕਿਟਿੰਗ ਹੁਨਰ ਨੂੰ ਸੋਸ਼ਲ ਮੀਡੀਆ ਪ੍ਰਮੋਸ਼ਨ, ਵੀਡੀਓਜ਼ ਅਤੇ ਬ੍ਰਾਂਡ ਕਮਿਊਨਿਕੇਸ਼ਨ ਰਣਨੀਤੀਆਂ ਰਾਹੀਂ ਦਿਖਾਉਣਗੇ। ਜੇਤੂ ਟੀਮਾਂ ਨੂੰ 3 ਲੱਖ ਤੱਕ ਦੇ ਇਨਾਮ ਦਿੱਤੇ ਜਾਣਗੇ।
ਇਸ ਤੋਂ ਇਲਾਵਾ ਕੌਮੀ ਪੱਧਰੀ ਮੂਟ ਕੋਰਟ, ਕੇਸ ਸਟੱਡੀ, ਪ੍ਰੋਟੋਵੳਰ 1.0, ਡ੍ਰੋਨ ਵਰਕਸ਼ਾਪ, ਮੈਪਾਥੋਨ 2.0, ਏਆਈ ਸੰਮੇਲਨ 2026: ਏਆਈ ਪਾਵਰਡ ਰਣਨੀਤਕ ਪ੍ਰਬੰਧਨ ਉੱਤਮਤਾ ਦੇ ਅਨੁਸਾਰ ਕੰਮ ਕਰਨਾ, ਕੁਕਿੰਗ (ਖਾਣਾ ਬਣਾਉਣਾ) ਮੁਕਾਬਲੇ, ਇਟੀਨਰੀ ਇਨੋਵੇਟਰ ਮੁਕਾਬਲੇ, ਵੈਨਿਟੀ ਕੱਪ, ਵੈਲਥਕ੍ਰਾਫ਼ਟ ਮੁਕਾਬਲੇ, ਥਿੰਕ ਲਾਈਕ ਐਨ ਈਕਾਨੋਮਿਸਟ 5.0, ਮਿਲੇਟਵਰਸ 2026, ਏਆਈ ਕੁਐਸਟ, ਫ਼ਿਜ਼ੀਕਸ ਫ਼ਿਊਜ਼ਨ 2026, ਏਆਈ ਇਨ ਐਕਸ਼ਨ ਐਂਡ ਆਈਡੀਆਥੋਨ, ਕਨਫ਼ਲੌਟ 3.0, ਟੈੱਕ 4ਐਸਡੀਜੀ ਆਈਡੀਆਥੋਨ 2.0 ਵਰਗੇ ਮੁਕਾਬਲੇ ਕਰਵਾਏ ਜਾ ਰਹੇ ਹਨ। ਜੇਤੂ ਟੀਮਾਂ ਨੂੰ ਕਰੋੜਾਂ ਦੇ ਇਨਾਮ ਮਿਲਣਗੇ ਨਾਲ ਹੀ ਉਨ੍ਹਾਂ ਨੂੰ ਸਰਟੀਫ਼ਿਕੇਟ ਦੇਕੇ ਸਨਮਾਨਿਤ ਵੀ ਕੀਤਾ ਜਾਵੇਗਾ।