ਰੂਪਨਗਰ ਦੇ ਚਨੌਲੀ ਪਿੰਡ ਦਾ ਫੌਜੀ ਜਵਾਨ ਹੋਇਆ ਸ਼ਹੀਦ : 1 ਮਾਰਚ ਨੂੰ ਵਿਆਹ ਸੀ ਤੈਅ
ਮਨਪ੍ਰੀਤ ਸਿੰਘ
ਰੂਪਨਗਰ 23 ਜਨਵਰੀ
ਬੀਤੇ ਦਿਨੀ ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿੱਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਦੌਰਾਨ ਦੇਸ਼ ਦੇ 10 ਬਹਾਦੁਰ ਵੀਰ ਜਵਾਨ ਸ਼ਹੀਦ ਹੋ ਗਏ, ਜਦਕਿ 11 ਹੋਰ ਜਵਾਨ ਜ਼ਖ਼ਮੀ ਹੋ ਗਏ। ਇਸ ਹਾਦਸੇ ਵਿੱਚ ਚਨੋਲੀ ਪਿੰਡ ਦੇ ਨੌਜਵਾਨ ਫੌਜੀ ਜਵਾਨ ਜੋਬਨਜੀਤ ਸਿੰਘ ਵੀ ਸ਼ਹੀਦ ਹੋ ਗਏ ਹਨ।
ਮਿਲੀ ਜਾਣਕਾਰੀ ਅਨੁਸਾਰ ਭਾਰਤੀ ਫੌਜ ਦਾ ਇੱਕ ਵਾਹਨ ਡਿਊਟੀ ਦੌਰਾਨ ਸੜਕ ਤੋਂ ਫਿਸਲ ਕੇ ਗਹਿਰੀ ਖੱਡ ਵਿੱਚ ਡਿੱਗ ਪਿਆ, ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ। ਦੇਸ਼ ਦੀ ਸੇਵਾ ਕਰਦੇ ਹੋਏ ਜੋਬਨਜੀਤ ਸਿੰਘ ਨੇ ਆਪਣੀ ਅਮੋਲਕ ਜਾਨ ਕੁਰਬਾਨ ਕਰ ਕੇ ਸ਼ਹੀਦੀ ਦਾ ਜਾਮ ਪੀਤਾ ।
ਮਿਲੀ ਜਾਣਕਾਰੀ ਮੁਤਾਬਕ, 1 ਮਾਰਚ ਨੂੰ ਜੋਬਨਜੀਤ ਸਿੰਘ ਦਾ ਵਿਆਹ ਤੈਅ ਸੀ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਇਸ ਹਿਰਦੇ-ਵਿਦਾਰਕ ਖ਼ਬਰ ਨਾਲ ਪਰਿਵਾਰ ਸਮੇਤ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਹਰ ਅੱਖ ਨਮ ਹੈ।
ਦੇਸ਼ ਲਈ ਕੀਤੀ ਗਈ ਇਸ ਸਰਵੋਚ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।