ਭਗਵੰਤ ਮਾਨ ਨਹੀਂ ਹਟੇ ਮੋਦੀ ਖਿਲਾਫ ਬਿਆਨ ਦੇਣ ਤੋਂ, ਫਿਰ ਕਹਿ ਦਿੱਤੀਆਂ ਵੱਡੀਆਂ ਗੱਲਾਂ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਖਿਲਾਫ ਫਿਰ ਵੱਡੇ ਬਿਆਨ ਦਿੱਤੇ ਹਨ। ਮਾਨ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਉਹ ਮੋਦੀ ਖਿਲਾਫ ਬੋਲਣ ਤੋਂ ਨਹੀਂ ਹਟਣਗੇ।
ਮੋਦੀ ਨੂੰ ਸਿੱਧਾ ਸੰਦੇਸ਼ :
ਭਗਵੰਤ ਮਾਨ ਨੇ ਕਿਹਾ, "ਮੈਂ ਕੱਲ੍ਹ ਵੀ ਮੋਦੀ ਖਿਲਾਫ ਬੋਲਿਆ ਸੀ, ਅੱਜ ਵੀ ਬੋਲਿਆ ਹਾਂ।" ਉਨ੍ਹਾਂ ਨੇ ਮੋਦੀ ਨੂੰ ਨਸੀਹਤ ਦਿੱਤੀ ਕਿ ਦੇਸ਼ ਦੇ 140 ਕਰੋੜ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਲੱਭੋ। ਮਾਨ ਨੇ ਤੰਜ ਕੱਸਿਆ ਕਿ ਮੋਦੀ ਅਜਿਹੇ ਮੁਲਕਾਂ ਦੇ ਦੌਰੇ ਕਰ ਰਹੇ ਹਨ, "ਜਿਨ੍ਹਾਂ ਦਾ ਨਾਂ ਥੇਹ ਨਹੀਂ।"
ਉਨ੍ਹਾਂ ਨੇ ਸਵਾਲ ਚੁੱਕਿਆ ਕਿ "ਦੇਸ਼ ਦਾ ਪ੍ਰਧਾਨ ਮੰਤਰੀ ਕਿੱਥੇ ਜਾਂਦਾ ਹੈ, ਕਿਉਂ ਜਾਂਦਾ ਹੈ, ਕਿਸ ਮੁਲਕ ਤੋਂ ਵੱਡਾ ਸਨਮਾਨ ਮਿਲਦਾ ਹੈ, ਅਤੇ ਉਹਦੇ ਪਿੱਛੇ ਆਬਾਦੀ ਕਿੰਨੀ ਹੈ?"
ਅਮਿਤ ਸ਼ਾਹ ਤੇ ਵੀ ਹਮਲਾ:
ਭਗਵੰਤ ਮਾਨ ਨੇ ਗੁਜਰਾਤ ਦੀ ਸਾਬਰਮਤੀ ਜੇਲ ਵਿੱਚ ਰੱਖੇ ਗੈਂਗਸਟਰਾਂ ਅਤੇ ਤੜੀਪਾਰ ਕਾਨੂੰਨ ਦਾ ਹਵਾਲਾ ਦਿੰਦੇ ਹੋਏ ਕੇਂਦਰੀ ਮੰਤਰੀ ਅਮਿਤ ਸ਼ਾਹ 'ਤੇ ਵੱਡਾ ਹਮਲਾ ਕੀਤਾ। ਉਨ੍ਹਾਂ ਨੇ ਕਿਹਾ ਕਿ "ਗੁਜਰਾਤ ਦੇ ਕਾਨੂੰਨ ਦੇ ਹਵਾਲੇ ਨਾਲ ਅਮਿਤ ਸ਼ਾਹ ਨੂੰ ਗੁਜਰਾਤ ਤੋਂ ਕੱਢਣਾ ਪਿਆ।" ਮਾਨ ਨੇ ਸਵਾਲ ਚੁੱਕਿਆ, "ਗੈਂਗਸਟਰਾਂ ਨੂੰ ਕੌਣ ਪਾਲ ਰਿਹਾ ਹੈ?"