ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਦਾ ਕਤਲ
ਰੋਹਿਤ ਗੁਪਤਾ
ਗੁਰਦਾਸਪੁਰ , 27 ਜੂਨ 2025 :
ਬੀਤੀ ਰਾਤ ਬਟਾਲਾ ਚ ਇੱਕ ਵੱਡੀ ਵਾਰਦਾਤ ਹੋਈ ਜਿਸ ਚ ਗੱਡੀ ਚ ਸਵਾਰ ਗੈਂਗਸਟਰ ਜੱਗੂ ਭਗਵਾਨਪੁਰ ਦੀ ਮਾ ਹਰਜੀਤ ਕੌਰ ਅਤੇ ਇੱਕ ਰਿਸਤੇਦਾਰ ਨੌਜਵਾਨ ਕਰਨਵੀਰ ਸਿੰਘ ਨੂੰ ਮੋਟਰਸਾਈਕਲ ਤੇ ਸਵਾਰ ਹੋ ਆਏ ਦੋ ਨੌਜਵਾਨਾਂ ਨੇ ਅਨ੍ਹੇਵਾਹ ਗੋਲੀਆ ਮਾਰ ਮੌਤ ਦੇ ਘਾਟ ਉਤਾਰ ਦਿੱਤਾ ਸੀ ਅਤੇ ਜਿਸ ਨੂੰ ਲੈਕੇ ਬਟਾਲਾ ਪੁਲਿਸ ਵੱਲੋਂ ਦੇਰ ਰਾਤ ਹੀ ਅਣਪਛਾਤੇ ਲੋਕਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਉੱਥੇ ਹੀ ਆਜ ਸਵੇਰ ਹੀ ਸਿਵਿਲ ਹਸਪਤਾਲ ਬਟਾਲਾ ਚ ਪਿੰਡ ਭਗਵਾਨਪੁਰ ਤੋ ਸਥਾਨਿਕ ਲੋਕ ਅਤੇ ਜੱਗੂ ਦੇ ਰਿਸਤੇਦਾਰ ਵੀ ਪਹੁਚੇ ਅਤੇ ਉਹਨਾਂ ਦਾ ਕਹਿਣਾ ਸੀ ਕਿ ਹਰਜੀਤ ਕੌਰ ਕੁਝ ਸਮੇ ਤੋ ਬਟਾਲਾ ਚ ਰਹਿ ਰਹੀ ਸੀ ਜਦਕਿ ਨਿੱਜੀ ਤੌਰ ਤੇ ਉਸ ਦੀ ਕੋਈ ਰੰਜਿਸ਼ ਨਹੀਂ ਸੀ ਜਦਕਿ ਹਰਜੀਤ ਕੌਰ ਆਪਣੇ ਪੁੱਤ ਜੱਗੂ ਦੇ ਕੈਸਾ ਦੀ ਪਰਵਾਹੀ ਜਰੂਰ ਕਰਦੀ ਸੀ ਉੱਥੇ ਹੀ ਸਿਵਿਲ ਹਸਪਤਾਲ ਚ ਮ੍ਰਿਤਕ ਹਰਜੀਤ ਕੌਰ ਅਤੇ ਕਰਨਵੀਰ ਸਿੰਘ ਦਾ ਪੋਸਟਮਾਰਟਮ ਹੋਵੇਗਾ ।