ਪੰਜਾਬ ਪ੍ਰੋਗਰੈਸਿਵ ਡੈਮੋਕ੍ਰੇਟਿਕ ਫਰੰਟ ਕੌਮੀ ਸੈਮੀਨਾਰ 27 ਜੂਨ ਨੂੰ
ਚੰਡੀਗੜ੍ਹ, 26 ਜੂਨ 2025 - ਪੰਜਾਬ ਪ੍ਰੋਗਰੈਸਿਵ ਡੈਮੋਕ੍ਰੇਟਿਕ ਫਰੰਟ ਕੌਮੀ ਸੈਮੀਨਾਰ 27 ਜੂਨ ਦਿਨ ਸ਼ੁੱਕਰਵਾਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਸੈਕਟਰ-26, ਚੰਡੀਗੜ੍ਹ ਵਿਖੇ ਹੋਵੇਗਾ। ਇਸ ਸੈਮੀਨਾਰ ਦੀ ਪ੍ਰਧਾਨਗੀ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਲੋਕ ਸਭਾ ਮੈਂਬਰ ਕਰਨਗੇ।
ਇਸ ਦੇ ਨਾਲ ਹੀ ਪ੍ਰੋ. ਚਮਨ ਲਾਲ ਉੱਘੇ ਚਿੰਤਕ ਤੇ ਇਤਿਹਾਸਕਾਰ, ਬਲਜੀਤ ਬੱਲੀ ਸੀਨੀਅਰ ਪੱਤਰਕਾਰ ਅਤੇ ਗੁਰਦਰਸ਼ਨ ਸਿੰਘ ਬਾਹੀਆ ਸੀਨੀਅਰ ਪੱਤਰਕਾਰ ਮੁੱਖ ਬੁਲਾਰੇ ਵੱਜੋਂ ਸ਼ਿਰਕਤ ਕਰਨਗੇ।
