ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਭਾਜਪਾ ਆਗੂਆਂ ਨੇ ਕਾਲੇ ਦਿਵਸ ਨੂੰ ਯਾਦ ਕਰਦਿਆਂ ਕੀਤਾ ਰੋਸ ਪ੍ਰਦਰਸ਼ਨ
- ਪਾਰਟੀ ਦੇ ਸੀਨੀਅਰ ਆਗੂ ਮਨਜੀਤ ਸਿੰਘ ਰਾਏ ਨੇ ਕੀਤੀ ਵਿਸੇਸ਼ ਤੌਰ 'ਤੇ ਸ਼ਿਰਕਤ
ਰਾਕੇਸ਼ ਨਈਅਰ ਚੋਹਲਾ
ਤਰਨਤਾਰਨ, 25 ਜੂਨ 2024 - ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਪਾਰਟੀ ਆਗੂਆਂ ਵਲੋਂ ਤਰਨਤਾਰਨ ਮੁੱਖ ਦਫਤਰ ਵਿਖੇ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ 25 ਜੂਨ ਨੂੰ ਕਾਲੇ ਦਿਵਸ ਵਜੋਂ ਯਾਦ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵਿਸੇਸ਼ ਤੌਰ 'ਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਮਨਜੀਤ ਸਿੰਘ ਰਾਏ ਵੀ ਪਹੁੰਚੇ।ਇਸ ਮੌਕੇ ਜ਼ਿਲ੍ਹਾ ਤਰਨਤਾਰਨ ਦੇ ਸਮੂੰਹ ਆਗੂਆਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਦੇਸ਼ ਦੀ ਅਮਨ-ਸ਼ਾਂਤੀ ਭੰਗ ਕਰਨ ਅਤੇ ਕਾਨੂੰਨ ਨੂੰ ਛਿੱਕੇ ਟੰਗ ਕੇ ਲੋਕਾਂ 'ਤੇ ਅੱਤਿਆਚਾਰ ਕਰਨ ਵਾਲੀ ਕਾਂਗਰਸ ਪਾਰਟੀ ਨੇ 25 ਜੂਨ ਵਾਲੇ ਦਿਨ ਪੂਰੇ ਦੇਸ਼ ਵਿੱਚ ਐਮਰਜੈਂਸੀ ਲਗਾ ਕੇ ਲੋਕ ਵਿਰੋਧੀ ਹੋਣ ਦਾ ਸਬੂਤ ਦਿੱਤਾ ਸੀ ਅਤੇ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸੰਵਿਧਾਨ ਰਾਹੀਂ ਬਹੁਤ ਹੀ ਗਲਤ ਫੈਸਲੇ ਲੈ ਕੇ ਨਾਦਰਸ਼ਾਹੀ ਦਿਖਾਈ ਸੀ ਅਤੇ ਲਗਭਗ ਦੋ ਸਾਲ ਤੱਕ ਦੇਸ਼ ਅੰਦਰ ਐਮਰਜੈਂਸੀ ਰੱਖੀ ਗਈ ਸੀ ਅਤੇ ਲੋਕਾਂ ਦੀ ਅਜਾਦੀ 'ਤੇ ਰੋਕ ਲਗਾ ਕੇ ਲੋਕਾਂ ਦੀ ਅਵਾਜ ਬੰਦ ਰੱਖੀ ਗਈ ਸੀ।ਇਸ ਸਾਰੇ ਹੀ ਮਾੜੇ ਅਤੇ ਤਰਸਯੋਗ ਸਮੇਂ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਲਗਾਤਾਰ ਕਾਲੇ ਦਿਵਸ ਵਜੋਂ ਯਾਦ ਕਰਕੇ ਲਗਾਤਾਰ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਰਿਹਾ ਹੈ ਅਤੇ ਦੇਸ਼ ਦੇ ਲੋਕਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਜਾਂਦਾ ਹੈ।
ਇਸੇ ਤਹਿਤ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸਾਰੇ ਦੇਸ਼ ਅੰਦਰ ਭਾਰਤੀ ਜਨਤਾ ਪਾਰਟੀ ਵੱਲੋਂ ਕਾਲਾ ਦਿਵਸ ਮੌਕੇ ਕਾਂਗਰਸ ਦੀਆਂ ਲੋਕ ਮਾਰੂ ਨੀਤੀਆਂ ਤੋਂ ਦੇਸ਼ ਦੇ ਲੋਕਾਂ ਨੂੰ ਜਾਣੂ ਕਰਵਾਉਣਾ ਹੈ।ਇਸ ਮੌਕੇ 'ਤੇ ਪਾਰਟੀ ਦੇ ਸੀਨੀਅਰ ਆਗੂ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਦੇਸ਼ ਦੇ ਇਤਿਹਾਸ ਵਿੱਚ ਇਹ ਦਿਨ ਨਾ ਭੁੱਲਣ ਵਾਲਾ ਦਿਨ ਹੈ,ਜੋ ਕਾਂਗਰਸ ਦੀਆਂ ਮਾੜੀਆਂ ਨੀਤੀਆਂ ਕਰਕੇ ਦੇਸ਼ ਦੇ ਲੋਕਾਂ ਨੂੰ ਦੁਬਾਰਾ ਫਿਰ ਲਗਭਗ ਦੋ ਸਾਲ ਗੁਲਾਮੀ ਵਰਗੇ ਕਾਰਜਕਾਲ 'ਚੋਂ ਗੁਜਰਨਾ ਪਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਿਲਾ ਜਨਰਲ ਸਕੱਤਰ ਹਰਪ੍ਰੀਤ ਸਿੰਘ ਸਿੰਦਬਾਦ,ਜਨਰਲ ਸਕੱਤਰ ਸੁਰਜੀਤ ਸਿੰਘ ਸਾਗਰ,ਜਨਰਲ ਸਕੱਤਰ ਸ਼ਿਵ ਕੁਮਾਰ ਸੋਨੀ,ਮੀਤ ਪ੍ਰਧਾਨ ਰਾਣਾ ਗੁਲਬੀਰ ਸਿੰਘ,ਮੀਤ ਪ੍ਰਧਾਨ ਡਾ. ਰਿਤੇਸ਼ ਚੋਪੜਾ,ਮੀਤ ਪ੍ਰਧਾਨ ਸਤਨਾਮ ਸਿੰਘ ਭੁੱਲਰ,ਮੀਤ ਪ੍ਰਧਾਨ ਅਮਰਪਾਲ ਸਿੰਘ ਖਹਿਰਾ,ਮੀਤ ਪ੍ਰਧਾਨ ਨੇਤਰਪਾਲ ਸਿੰਘ,ਸਕੱਤਰ ਹਰਮਨਜੀਤ ਸਿੰਘ ਕੱਲਾ, ਸਕੱਤਰ ਸਵਿੰਦਰ ਸਿੰਘ ਪੰਨੂ,ਸਕੱਤਰ ਵਿਨੀਤ ਪਾਸੀ,ਸਕੱਤਰ ਸੁਖਵੰਤ ਸਿੰਘ,ਸਕੱਤਰ ਗੌਰਵ ਚੋਪੜਾ,ਯੁਵਾ ਮੋਰਚਾ ਪ੍ਰਧਾਨ ਦਿਨੇਸ਼ ਜੋਸ਼ੀ, ਐਸਸੀ ਮੋਰਚਾ ਜਨਰਲ ਸਕੱਤਰ ਅਵਤਾਰ ਸਿੰਘ ਬੰਟੀ,ਯੁਵਾ ਮੋਰਚਾ ਜਨਰਲ ਸਕੱਤਰ ਅਮਨ ਅਰੋੜਾ,ਪੱਟੀ ਕੋ ਕਨਵੀਨਰ ਜਸਕਰਨ ਸਿੰਘ,ਯੁਵਾ ਮੋਰਚਾ ਮੀਤ ਪ੍ਰਧਾਨ ਅੰਮ੍ਰਿਤ ਸ਼ਰਮਾ, ਕਿਸਾਨ ਮੋਰਚਾ ਪ੍ਰਧਾਨ ਗੁਰਸਾਹਿਬ ਸਿੰਘ, ਕਿਸਾਨ ਮੋਰਚਾ ਮੀਤ ਪ੍ਰਧਾਨ ਡਾ.ਅਵਤਾਰ ਸਿੰਘ ਵੇਈਂਪੂਈ,ਪ੍ਰਦੇਸ਼ ਕਾਰਜਕਾਰਨੀ ਮੈਂਬਰ ਬਲਵਿੰਦਰ ਸਿੰਘ,ਮੰਡਲ ਪ੍ਰਧਾਨ ਮੇਹਰ ਸਿੰਘ ਬਾਣੀਆ,ਮੰਡਲ ਪ੍ਰਧਾਨ ਨਰਿੰਦਰ ਸਿੰਘ,ਮੰਡਲ ਚੋਹਲਾ ਸਾਹਿਬ ਪ੍ਰਧਾਨ ਪਵਨ ਦੇਵਗਨ,ਮੰਡਲ ਪ੍ਰਧਾਨ ਕੁਲਦੀਪ ਸਿੰਘ ਮੱਲਮੋਹਰੀ,ਮੰਡਲ ਪ੍ਰਧਾਨ ਪਵਨ ਕੁੰਦਰਾ,ਮੰਡਲ ਪ੍ਰਧਾਨ ਮਨਦੀਪ ਸਿੰਘ ਠਰੂ,ਮੰਡਲ ਪ੍ਰਧਾਨ ਭੋਲਾ ਸਿੰਘ ਰਾਣਾ,ਮੰਡਲ ਪ੍ਰਧਾਨ ਸਾਹਿਬ ਸਿੰਘ ਝਾਮਕਾ, ਮੰਡਲ ਪ੍ਰਧਾਨ ਦਵਿੰਦਰ ਕੁਮਾਰ,ਮੰਡਲ ਪ੍ਰਧਾਨ ਕਾਰਜ ਸਿੰਘ ਸ਼ਾਹ, ਮੰਡਲ ਪ੍ਰਧਾਨ ਜਸਬੀਰ ਸਿੰਘ,ਮੰਡਲ ਪ੍ਰਧਾਨ ਹਰਪਾਲ ਸੋਨੀ,ਮੰਡਲ ਪ੍ਰਧਾਨ ਗੌਰਵ ਦੇਵਗਨ, ਮੰਡਲ ਪ੍ਰਧਾਨ ਸਰਪੰਚ ਮਹਿਤਾਬ ਸਿੰਘ,ਮੰਡਲ ਪ੍ਰਧਾਨ ਸਤਨਾਮ ਸਿੰਘ, ਮੰਡਲ ਪ੍ਰਧਾਨ ਸਰਪੰਚ ਸਾਹਿਬ ਸਿੰਘ,ਮੰਡਲ ਪ੍ਰਧਾਨ ਮੈਂਬਰ ਦਲਜੀਤ ਸਿੰਘ,ਮੰਡਲ ਪ੍ਰਧਾਨ ਸਾਬਕਾ ਸਰਪੰਚ ਸੁਰੇਸ਼ ਕੁਮਾਰ ਪਿੰਕਾ,ਰਾਜ ਕੁਮਾਰ ਚੋਪੜਾ,ਆਰਟੀਆਈ ਕੋ ਕਨਵੀਨਰ ਹਰਪ੍ਰੀਤ ਸਿੰਘ,ਆਈਟੀ ਕਨਵੀਨਰ ਸਿਕੰਦਰ ਸਿੰਘ,ਪਰਮਜੀਤ ਸਿੰਘ ਮਾਨ,ਸੰਜੀਵ ਚੋਪੜਾ, ਬਾਬਾ ਸਵਰਨ ਸਿੰਘ, ਬਾਬਾ ਹਰਜਿੰਦਰ ਸਿੰਘ, ਰਣਜੀਤ ਸਿੰਘ ਗਿੱਲ ਵੜੈਚ,ਹਰਦੀਪ ਸਿੰਘ ਹੰਸਾਵਾਂਵਾਲਾ,ਪਰਮਜੀਤ ਸਿੰਘ ਹੰਸਾਂਵਾਲਾ,ਸਾਹਿਬ ਸਿੰਘ ਕੁਹਾੜਕਾ,ਡਾ. ਬਲਵਿੰਦਰ ਸਿੰਘ ਪੰਡੋਰੀ ਗੋਲਾ,ਸਾਬਕਾ ਸਰਪੰਚ ਨੱਥਾ ਸਿੰਘ,ਅੰਸ਼ਦੀਪ ਸਿੰਘ,ਸਤਨਾਮ ਸਿੰਘ, ਕਾਬਲ ਸਿੰਘ ਸੇਖਚੱਕ, ਜਸਕਰਨ ਨਈਅਰ, ਲੱਖਾ ਸਿੰਘ,ਨਿਸ਼ਾਨ ਸਿੰਘ,ਬਚਿੱਤਰ ਸਿੰਘ ਅਲਾਵਲਪੁਰ, ਗੁਰਜਿੰਦਰ ਸਿੰਘ, ਜਸਬੀਰ ਸਿੰਘ ਮੁਗਲਚੱਕ,ਜਸਬੀਰ ਸਿੰਘ ਗੋਲਡੀ ਰੱਤਾਗੁੱਦਾ, ਹੈਪੀ ਠਰੂ,ਗਗਨ ਠਰੂ, ਜੰਗ ਸਿੰਘ ਆਦਿ ਸੈਂਕੜੇ ਪਾਰਟੀ ਆਗੂ ਸਾਹਿਬਾਨ ਆਦਿ ਹਾਜ਼ਰ ਸਨ।