ਪਟਿਆਲਾ ਪੁਲਿਸ ਵੱਲੋਂ ਪੁਲਿਸ ਦੀ ਵਰਦੀ ਵਿੱਚ ਲੁੱਟਖੋਹ ਕਰਨ ਵਾਲੇ ਵਿਅਕਤੀ ਕਾਬੂ
ਜੀ ਐਸ ਪੰਨੂ
ਪਟਿਆਲਾ 28 ਜੂਨ, 2024: ਸੀ.ਆਈ.ਏ ਸਟਾਫ ਪਟਿਆਲਾ ਨੇ ਦਿਨ ਅਤੇ ਰਾਤ ਸਮੇਂ ਪੁਲਿਸ ਦੀ ਵਰਦੀ ਪਾਕੇ ਲੁੱਟਖੋਹ ਕਰਨ ਵਾਲੇ ਜਤਿੰਦਰਪਾਲ ਸਿੰਘ ਉਰਫ ਖੋਖਰ ਉਰਫ ਸੰਨੀ ਪੁੱਤਰ ਨਰੇਸ ਕੁਮਾਰ ਵਾਸੀ ਮ:ਨੰ: 161/ਬੀ, ਦੀਪ ਨਗਰ ਥਾਣਾ ਤ੍ਰਿਪੜੀ, ਬਰਿੰਦਰਪਾਲ ਸਿੰਘ ਉਰਫ ਬਿੰਦੂ ਅਤੇ ਪ੍ਰਭਵਜੋਤ ਸਿੰਘ ਉਰਫ ਜੋਤ ਪੁੱਤਰਾਨ ਬਲਵੀਰ ਸਿੰਘ ਵਾਸੀਆਨ ਮ:ਨੰ: 8 ਦਸ਼ਮੇਸ ਨਗਰ ਥਾਣਾ ਤ੍ਰਿਪੜੀ ਪਟਿਆਲਾ ਨੂੰ ਮਿਤੀ 27.06.2024 ਨੂੰ ਰਾਜਪੁਰਾ ਕਲੋਨੀ ਨੇੜੇ ਸਿਵ ਮੰਦਿਰ ਤੋ ਗ੍ਰਿਫਤਾਰ ਕੀਤਾ ਗਿਆ ਹੈ ਜਿਹਨਾਂ ਪਾਸੋਂ ਵਾਰਦਾਤ ਵਿੱਚ ਵਰਤੀ ਗਈ ਸਵੀਫਟ ਕਾਰ PBIIBM-1918, ਪੰਜਾਬ ਪੁਲਿਸ ਦੇ (ਸਿਪਾਹੀ) ਦੀ ਵਰਦੀ ਅਤੇ ਲੁੱਟਖੋਹ ਕੀਤੇ 20 ਮੋਬਾਇਲ ਅਤੇ ਨਕਦੀ ਬ੍ਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਹੈ।
ਸੁਨੀਲ ਕੁਮਾਰ ਵਾਸੀ ਮਕਾਨ ਨੰਬਰ 103 ਗਲੀ ਨੰਬਰ 4/4 ਬਾਬੂ ਸਿੰਘ ਕਲੋਨੀ ਥਾਣਾ ਬਖਸੀਵਾਲਾ ਜਿਲ੍ਹਾ ਪਟਿਆਲਾ ਜੋ ਮਿਤੀ 24.06.2024 ਨੂੰ ਦਿਨ ਸਮੇਂ ਖੰਡਾ ਚੌਕ ਤੋ ਬਾਰਾਂਦਰੀ ਵਿੱਚ ਹੋਕੇ ਘਰੇਲੂ ਕੰਮ ਲਈ ਆਰੀਆਂ ਸਮਾਜ ਨੂੰ ਸਾਇਕਲ ਪਰ ਜਾ ਰਿਹਾ ਸੀ, ਜਦੋਂ ਉਹ ਅਮਰੂਦਾ ਦੇ ਬਾਗ ਪਾਸ ਪੁੱਜਾ ਤਾਂ ਇਕ ਚਿੱਟੇ ਰੰਗ ਦੀ ਸਵੀਫਟ ਕਾਰ ਜਿਸ ਵਿੱਚ 3 ਵਿਅਕਤੀਆਂ ਸਵਾਰ ਸਨ ਜਿੰਨ੍ਹਾ ਨੇ ਉਸਨੂੰ ਰੋਕ ਕੇ ਉਸ ਦੀ ਕੁੱਟਮਾਰ ਕਰਕੇ ਨਕਦੀ ਅਤੇ ਮੋਬਾਇਲ ਫੋਨ ਦੀ ਲੁੱਟਖੋਹ ਕਰਕੇ ,ਮੋਕਾ ਤੋ ਫਰਾਰ ਹੋ ਗਏ ਸੀ ਜਿਸ ਸਬੰਧੀ ਮੁਕੱਦਮਾ ਥਾਣਾ ਲਾਹੋਰੀ ਗੇਟ ਦਰਜ ਕਰਕੇ ਭਾਲ ਕੀਤੀ ਗਈ।
ਐਸ.ਆਈ. ਸੀ.ਆਈ.ਏ ਪਟਿਆਲਾ ਸਮੇਤ ਪੁਲਿਸ ਪਾਰਟੀ ਪੁਰਾਣੇ ਬੱਸ ਸਟੈਂਡ ਮੌਜੂਦ ਸੀ ਜਿਥੇ ਗੁਪਤ ਸੂਚਨਾ ਦੇ ਅਧਾਰ ਪਰ ਦਿਨ ਅਤੇ ਰਾਤ ਸਮੇਂ (ਪੁਲਿਸ ਦੀ ਵਰਦੀ) ਵਿੱਚ ਲੁੱਟਖੋਹਾਂ ਕਰਨ ਵਾਲੇ ਜਤਿੰਦਰਪਾਲ ਸਿੰਘ ਉਰਫ ਖੋਖਰ ਉਰਫ ਸੰਨੀ, ਬਰਿੰਦਰਪਾਲ ਸਿੰਘ ਉਰਫ ਬਿੰਦੂ ਅਤੇ ਪ੍ਰਭਵਜੋਤ ਸਿੰਘ ਨੂੰ ਮਿਤੀ 27.06.2024 ਨੂੰ ਰਾਜਪੁਰਾ ਕਲੋਨੀ ਨੇੜੇ ਸਿਵ ਮੰਦਿਰ ਪਟਿਆਲਾ ਤੋ ਸਵਿਫਟ ਕਾਰ ਰੰਗ ਚਿੱਟਾ ਨੰਬਰ PB11BM-1918 ਪਰ ਕਾਬੂ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਨਿਸ਼ਾਨਦੇਹੀ ਪਰ ਪੁਲਿਸ ਦੇ ਸਿਪਾਹੀ ਰੈਂਕ ਦੀ ਇਕ ਵਰਦੀ, ਖੋਹ ਕੀਤੇ 20 ਮੋਬਾਇਲ ਫੋਨ ਅਤੇ ਨਕਦੀ ਬਰਾਮਦ ਕੀਤੀ ਗਈ ਹੈ।
ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਜਦੋਂ ਵੀ ਕੋਈ ਵਾਰਦਾਤ ਕਰਦੇ ਸੀ ਤਾਂ ਇੰਨ੍ਹਾ ਵਿੱਚੋਂ ਰੇਖੀ ਕਰਕੇ ਇਕ ਵਿਅਕਤੀ ਪੁਲਿਸ ਦੀ ਵਰਦੀ ਪਾਕੇ ਕਾਰ ਦੀ ਪਿਛਲੀ ਸੀਟ ਪਰ ਬੈਠ ਜਾਂਦਾ ਸੀ ਅਤੇ ਪੁਲਿਸ ਕਰਮਚਾਰੀ ਹੋਣ ਦੀ ਧਮਕੀ ਦਿੰਦਾ ਸੀ ਜਿੰਨ੍ਹਾ ਆਪਸ ਵਿੱਚ ਰਲਕੇ ਪਟਿਆਲਾ ਸ਼ਹਿਰ ਵਿੱਚ ਪਾਸੀ ਰੋਡ, ਇੰਨਵਾਇਰਮੈਟ ਪਾਰਕ, 21 ਨੰਬਰ ਫਾਟਕ ਦੇ ਥੱਲੇ ਤੋ, ਗੋਲ ਚੋਕ ਫੈਕਟਰੀ ਏਰੀਆਂ, ਸਰਹਿੰਦ ਰੋਡ ਅਤੇ ਵੱਡੀ ਅਤੇ ਛੋਟੀ ਬਾਰਾਂਦਰੀ ਆਦਿ ਤੋ 2 ਦਰਜਨ ਦੇ ਕਰੀਬ ਦਿਨ/ਰਾਤ ਸਮੇਂ ਜਾਂਦੇ
ਰਾਹਗੀਰਾਂ ਪਾਸੋਂ ਮੋਬਾਇਲ ਅਤੇ ਨਕਦੀ ਖੋਹਣ ਦੀਆਂ ਕਾਫੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਇਸ ਗੈਗ ਦਾ ਮਾਸਟਰ ਮਾਇਡ
ਜਤਿੰਦਰਪਾਲ ਸਿੰਘ ਉਰਫ ਖੋਖਰ ਉਰਫ ਸੰਨੀ ਹੈ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਜਿਲ੍ਹਾ ਐਜੁਕੇਸ਼ਨ ਡਿਪ੍ਰਾਟਮੈਂਟ ਵਿੱਚ ਸੀਨੀਅਰ ਐਸ਼ਿਸਟੈਟ ਦੀ ਨੋਕਰੀ ਕਰਦਾ ਹੈ।ਜਤਿੰਦਰਪਾਲ ਸਿੰਘ ਉਰਫ ਖੋਖਰ ਉਰਫ ਸੰਨੀ ਦੇ ਖਿਲਾਫ ਸਾਲ 2020 ਵਿੱਚ NDPS Act ਦਾ ਥਾਣਾ ਅਰਬਨ ਅਸਟੇਟ ਮੁਕੱਦਮਾ ਦਰਜ ਹੈ ਜਿਸ ਵਿੱਚੋ ਸਜਾਯਾਫਤਾ ਹੈ। ਪੁਲਸ ਨੇ ਦੱਸਿਆ ਕਿ ਸਬੰਧਤ ਅਦਾਲਤ ਵਿਚ ਪੇਸ ਕਰਕੇ ਪੁਲਿਸ ਰਿਮਾਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।