ADC ਨੇ ਬੈਂਕਾਂ ਦੀ ਤਿਮਾਹੀ ਮੀਟਿੰਗ ਦੌਰਾਨ ਬੈਂਕਾਂ ਵੱਲੋਂ ਵੰਡੇ ਗਏ ਕਰਜ਼ਿਆਂ ਦੀ ਕੀਤੀ ਸਮੀਖਿਆ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 28 ਜੂਨ 2024 - ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨਵਾਂਸ਼ਹਿਰ ਵਿਖੇ ਬੈਂਕਾਂ ਦੀ ਤਿਮਾਹੀ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਕੀਤੀ ਅਤੇ ਵੱਖ ਵੱਖ ਬੈਂਕਾਂ ਦੀ ਪ੍ਰਗਤੀ ਦਾ ਜਾਇਜਾ ਲਿਆ।
ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਨੇ ਮੀਟਿੰਗ ਵਿੱਚ ਹਾਜ਼ਰ ਬੈਂਕ ਅਧਿਕਾਰੀਆਂ ਨੂੰ ਮਿਥੇ ਗਏ ਟੀਚੇ ਸਮੇਂ ਸਿਰ ਪ੍ਰਾਪਤ ਕਰਨ ਲਈ ਕਿਹਾ ਅਤੇ ਬੈਂਕਾਂ ਵੱਲੋਂ ਦਿੱਤੇ ਜਾਂਦੇ ਕਰਜਿਆਂ ਦੀ ਸਮੀਖਿਆ ਕੀਤੀ ਗਈ। ਮੀਟਿੰਗ ਵਿੱਚ ਸੀ.ਡੀ. ਰੇਸ਼ੋ ‘ਤੇ ਚਰਚਾ ਕੀਤੀ ਗਈ। ਬੈਂਕਾਂ ਅਤੇ ਕਰਜ਼ਦਾਰਾਂ ਦੀਆਂ ਜਮ੍ਹਾਂ ਰਕਮਾਂ ਦੀ ਸਮੀਖਿਆ ਕੀਤੀ ਗਈ। ਜਿਨ੍ਹਾਂ ਬੈਂਕਾਂ ਦਾ ਸੀਡੀ ਅਨੁਪਾਤ ਘੱਟ ਸੀ, ਉਨ੍ਹਾਂ ਨੂੰ ਅਨੁਪਾਤ ਸੁਧਾਰਨ ਲਈ ਕਿਹਾ ਗਿਆ। ਵਧੀਕ ਡਿਪਟੀ ਕਮਿਸ਼ਨਰ ਰਾਜੀਵ ਵਰਮਾ ਨੇ ਬੈਂਕਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਨੌਜਵਾਨਾਂ ਨੂੰ ਰੋਜ਼ਗਾਰ ਸ਼ੁਰੂ ਲਈ ਕਰਜ਼ੇ ਦੇਣ ਤਾਂ ਜੋ ਉਹ ਨੌਜਵਾਨ ਆਪਣਾ ਕਾਰੋਬਾਰ ਸ਼ੁਰੂ ਸਕਣ। ਮੀਟਿੰਗ ਵਿੱਚ ਲੀਡ ਜ਼ਿਲ੍ਹਾ ਮੈਨੇਜਰ ਹਰਮੇਸ਼ ਲਾਲ, ਐਲਡੀਓ ਕੰਵਲ ਕ੍ਰਿਸ਼ਨ ਆਰਬੀਆਈ, ਨਬਾਰਡ ਤੋਂ ਦਵਿੰਦਰ ਜੀਡੀਡੀ ਅਤੇ ਸਾਰੇ ਬੈਂਕਾਂ ਦੇ ਅਧਿਕਾਰੀ ਹਾਜ਼ਰ ਸਨ।