ਉਹ ਕੋਈ ਇੰਟਰਵਿਊ ਨਹੀਂ ਸੀ .. ਰੂਹ ਚੋਂ ਨਿਕਲੇ ਸ਼ਬਦ ਸਨ ..ਸਹਿਜ-- ਗੁਰਦਾਸ ਮਾਨ
ਗੱਲ 5 ਫਰਵਰੀ ਸ਼ਾਮ ਦੀ ਹੈ. ਵੈਡਿੰਗ ਰਿਸੈਪਸ਼ਨ ਸੀ ਸਾਡੇ ਇੱਕ ਦੋਸਤ ਦੇ ਪੁੱਤ ਦੀ-ਜਸ਼ਨ ਚ ਗਾਇਕੀ ਦੇ ਰੰਗ ਭਰਨ ਵਾਲੇ ਸਨ ਗੁਰਦਾਸ ਮਾਨ. ਸਬੱਬ ਨਾਲ ਹੀ ਮੈਨੂੰ ਅਤੇ ਮੇਰੀ ਬੀਵੀ ਤ੍ਰਿਪਤਾ ਨੂੰ ਸਟੇਜ ਅੱਗੇ ਪਏ ਸੋਫ਼ੇ ਤੇ ਸੀਟਾਂ ਮਿਲ ਗਈਆਂ. ਅਸੀਂ ਗਾਇਕੀ ਦਾ ਆਨੰਦ ਮਾਨਣ ਲੱਗੇ .
ਗੁਰਦਾਸ ਮਾਨ ਅਤੇ ਸਟੇਜ ਅੰਕੜ ਨੇ ਸਾਡੀ ਆਪਸੀ ਸਾਂਝ ਵਾਲੀ ਇੱਕ ਘਟਨਾ ਦਾ ਮੰਚ ਤੋਂ ਜ਼ਿਕਰ ਕੀਤਾ ਤਾਂ 14 ਸਾਲ ਪਹਿਲਾਂ ਦੀ ਇੱਕ ਯਾਦ ਭਰੀ ਰੀਲ ਸਾਹਮਣੇ ਘੁੰਮ ਗਈ .
ਗਾਉਂਦੇ ਗਾਉਂਦੇ ਵਿੱਚੋਂ ਸਟੇਜ ਤੋਂ ਹੀ ਸਟੇਜ ਸੰਭਾਲ ਰਹੇ anchor ਪਰਮ ਨੇ ਕਹਿ ਦਿੱਤਾ ਕਿ "ਬੱਲੀ ਜੀ ਤੁਸੀਂ ਬਹੁਤ ਲਿਖਿਐ ਮਾਨ ਸਾਹਿਬ ਬਾਰੇ"
ਤਾਂ ਗੁਰਦਾਸ ਮਾਨ ਆਪਣੀ ਡਫਲੀ ਹਿੱਕ ਤੇ ਲਾ ਕੇ ਤੇ ਸਿਰ ਹਿਲਾ ਕੇ ਬੋਲੇ ਕਿ ਜੋ ਇਨ੍ਹਾਂ ਨਾਲ ਮੇਰੀ ਗੁਫ਼ਤਗੂ ਹੋਈ ਸੀ ਉਹ ਮੈਂ ਕਦੇ ਨਹੀਂ ਭੁੱਲਿਆ, ਇਹ ਕੋਈ ਇੰਟਰਵਿਊ ਨਹੀਂ ਸੀ ਸਗੋਂ ਰੂਹ ਚੋਂ ਨਿਕਲੇ ਲਫ਼ਜ਼ ਤੇ ਸਹਿਜ ਵਾਰਤਾਲਾਪ ਸੀ। ਮੈਂ ਦੂਰੋਂ ਹੀ ਸ਼ੁਕਰੀਆ ਵੀ ਕੀਤਾ ਤੇ ਕਿਹਾ ਕਿ ਵਾਕਿਆ ਹੀ ਉਹ ਬਹੁਤ ਨਵੇਕਲੀ ਅਤੇ ਯਾਦਗਾਰੀ ਸੀ ।
ਗੁਰਦਾਸ ਮਾਨ ਦਾ ਇਸ਼ਾਰਾ 2010-11 ਵਿੱਚ ਮੇਰੇ ਵੱਲੋਂ ਉਨ੍ਹਾਂ ਨਾਲ ਕੀਤੀ ਇੱਕ ਟੀਵੀ ਇੰਟਰਵਿਊ ਵੱਲ ਸੀ। ਇਹ PTC Channel ਲਈ ਕੀਤੀ ਸੀ ਮੈਂ ਉਸ ਵੇਲੇ ਇਸ ਅਦਾਰੇ ਵਿੱਚ ਸੰਪਾਦਕੀ ਸਲਾਹਕਾਰ ਸੀ। ਤਿਰਛੀ ਨਜ਼ਰ ਨਾਮੀ ਹਫ਼ਤਾਵਾਰੀ Talk ਸ਼ੋ ਕਰਦਾ ਸੀ .
ਸ਼ਾਇਦ ਗੁਰਦਾਸ ਮਾਨ ਦੀ ਫ਼ਿਲਮ Sukhmani ਰਿਲੀਜ਼ ਹੋਣੀ ਸੀ । ਇਸ ਤੋਂ ਪਹਿਲਾਂ ਮੋਹਾਲੀ ਵਿਚਲੇ PTC News ਦੇ ਸਟੂਡੀਓ ਵਿੱਚ ਇਹ ਰਿਕਾਰਡਿੰਗ ਕੀਤੀ ਸੀ । ਲਗਭਗ ਡੇਢ ਘੰਟੇ ਦੀ ਰਿਕਾਰਡਿੰਗ ਕੀਤੀ ਸੀ ਜਿਸ ਵਿੱਚੋਂ 50 ਮਿੰਟ ਦੀ ਦੀ ਹੀ Telecast ਕੀਤੀ ਗਈ ਸੀ। ਸਾਰੀ ਰਿਕਾਰਡਿੰਗ ਅੱਜ ਵੀ ਮੇਰੇ ਕੋਲ ਹੈ । ਇਸ ਦੇ ਕੁਝ ਹਿੱਸੇ ਇੱਥੇ ਸ਼ੇਅਰ ਵੀ ਕਰ ਰਿਹਾ ਹਾਂ ।
ਦਰਅਸਲ ਗੁਰਦਾਸ ਮਾਨ ਨਾਲ ਵੀਡੀਉ ਗੱਲਬਾਤ ਬਹੁਤ ਸਹਿਜ ਅਤੇ ਗੈਰ-ਰਸਮੀ ਸੀ । ਮਾਨ ਦੀ ਸ਼ਖ਼ਸੀਅਤ ਉਨ੍ਹਾਂ ਦੇ ਪਿਛੋਕੜ, ਸੁਭਾਅ ਅਤੇ ਲੰਘੇ ਜ਼ਾਤੀ ਜੀਵਨ ਬਾਰੇ ਮੈਂ ਅਜਿਹੇ ਸਵਾਲ ਕੀਤੇ ਜਿਹੜੇ ਸ਼ਾਇਦ ਕਿਸੇ ਨੇ ਪਹਿਲੀ ਵਾਰੀ ਕੀਤੇ ਅਤੇ ਪਹਿਲੀ ਵਾਰੀ ਹੀ ਉਨ੍ਹਾਂ ਇਸ ਸਹਿਜ ਜਵਾਬ ਦਿੱਤੇ ਸਨ .
ਇਹ ਓਹੀ ਇੰਟਰਵਿਊ ਸੀ ਜਿਸ ਵਿੱਚ ਗੁਰਦਾਸ ਮਾਨ 1984 ਵਿਚ ਆਪਣੀ ਟੋਰਾਂਟੋ ਫੇਰੀ ਦੌੜਾਂ Operation Blue ਸਟਾਰ ਨਾਲ ਜੁੜਿਆ ਕਿੱਸਾ ਸੁਣਾਉਂਦੇ ਹੋਏ ਉਹ ਭਾਵੁਕ ਹੋ ਗਏ ਸਨ । ਅੱਖਾਂ ਚੋਂ ਹੰਝੂ ਵਹਿ ਤੁਰੇ ਸਨ.
2010-11 ਦਾ ਉਹ ਵੇਲਾ ਗੁਰਦਾਸ ਮਾਨ ਦੀ ਪੂਰੀ ਚੜ੍ਹਤ ਵਾਲਾ ਸੀ ਪਰ ਬਹੁਤੇ ਸਰੋਤਿਆਂ/ ਦਰਸ਼ਕਾਂ ਨੇ ਉਸ ਨੂੰ ਪਹਿਲੀ ਵਾਰ ਇਸ ਰੂਪ ਵਿੱਚ ਦੇਖਿਆ ਸੀ । ਹਜ਼ਾਰਾਂ ਲੋਕਾਂ ਨੇ ਇਸ ਇੰਟਰਵਿਊ ਦੇਖੀ ਅਤੇ ਸਲਾਹੀ ਸੀ ।
ਮੇਰੇ ਇਸ ਸਵਾਲ ਤੋਂ ਵੀ ਉਹ ਬਹੁਤ ਕਾਇਲ ਹੋ ਗਏ ਸਨ ਕਿ ਗੁਰਦਾਸ ਮਾਨ ਦੇ ਗੀਤਾਂ ਅਤੇ ਫ਼ਿਲਮਾਂ ਵਿੱਚ ਇੱਕ ਛੋਟੀ ਕੁੜੀ ਜਾਂ ਕੁੜੀ ਦਾ ਜ਼ਿਕਰ ਵਾਰ ਵਾਰ ਕਿਉਂ ਆਉਂਦਾ ਹੈ ? ਮਾਨ ਸਾਹਿਬ ਦਾ ਜਵਾਬ ਸੀ - ਮੇਰੇ ਘਰ ਧੀ ਨਹੀਂ ਨਾ ਹੈ .. ਇਸ ਲਈ .."

ਇਸ ਤੋਂ ਬਾਅਦ ਜਦੋਂ ਵੀ ਗੁਰਦਾਸ ਮਾਨ ਹੋਰੀਂ ਕਿਤੇ ਵੀ ਮੈਨੂੰ ਮਿਲ ਜਾਂਦੇ ਹਮੇਸ਼ਾ ਇਹੀ ਕਹਿੰਦੇ " ਉਹੋ ਜਿਹੀ ਇੰਟਰਵਿਊ ਮੇਰੀ ਕਦੇ ਨਹੀਂ ਹੋਈ "
5 ਫ਼ਰਵਰੀ ਨੂੰ ਗੁਰਦਾਸ ਮਾਨ ਨੇ ਗਾਉਂਦੇ ਗਾਉਂਦੇ ਮੰਚ ਤੋਂ 14 ਵਰ੍ਹਿਆਂ ਬਾਅਦ ਫੇਰ ਉਸ ਇੰਟਰਵਿਊ ਨੂੰ ਯਾਦ ਕੀਤਾ ਜਿਸ ਨੇ ਮੈਨੂੰ ਵੀ ਉਹ ਦਿਨ ਯਾਦ ਕਰ ਦਿੱਤੇ । ਖ਼ੁਸ਼ੀ ਅਤੇ ਤਸੱਲੀ ਇਸ ਗੱਲ ਦੀ ਹੈ ਕਿ ਮਿਊਜ਼ਿਕ ਇੰਡਸਟਰੀ ਦੇ ਬਦਲੇ ਦੌਰ ਚ ਵੀ ਗੁਰਦਾਸ ਮਾਨ ਦੀ ਸਿਹਤ ਅਤੇ ਸਰੋਤਿਆਂ ਨੂੰ ਕੀਲ ਲੈਣ ਵਾਲੀ ਕਲਾਕਾਰੀ ਅਜੇ ਕਯਮ ਹੈ.
ਮੇਰੇ ਖ਼ਜ਼ਾਨੇ ਚੋਂ ਹੁਣ ਮੈਂ ਰਿਕਾਰਡਿੰਗ ਦੇ ਸਾਰੇ ਅਹਿਮ ਹਿੱਸੇ ਦਰਸ਼ਕਾਂ ਦੇ ਰੂ ਬ ਰੂ ਕਰਾਂਗਾ.
ਬਲਜੀਤ ਬੱਲੀ
Editor-In- Chief
Babushahi Network
ਜਦੋਂ ਗੁਰਦਾਸ ਮਾਨ ਦੀਆਂ ਅੱਖਾਂ ਚੋਂ ਹੰਝੂ .. Gurdas Mann ਦਾ ਇਹ ਰੂਪ ਵੀ ਯਾਦ ਕਰੋ -When Gurdas Mann Gets Emotional..जब गुरदास मान के आंसू निकल पड़े 07 ਫ਼ਰਵਰੀ , 2026
ਡਫ਼ਲੀ ਕਿਵੇਂ ਫੜੀ.. Gurdas Mann ਨੇ ? ਕਿਵੇਂ ਬਣਿਆ ਸਬੱਬਬਾਝ ਮੰਤਰਾਂ ਮੂਲ ਨਾ ਕੀਲੇ ਜਾਣ ਨਾਗ ਕਾਲੇ.. Gurdas Mann

-
Baljit Balli, Editor-In-Chief, Babushahi Network, Tirchhi Nazar Media
tirshinazar@gmail.com
+91-9915177722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.