ਰਾਜਪੁਰਾ ਦੇ ਵਿਕਾਸ ਦਾ ਹੀਰੋ- ਹਰਦਿਆਲ ਸਿੰਘ ਕੰਬੋਜ ਦਾ ਦੌਰ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਜਿੰਦਾ
ਰਾਜਪੁਰਾ, (ਕੁਲਵੰਤ ਸਿੰਘ ਬੱਬੂ) — ਕਈ ਵਾਰ ਇਤਿਹਾਸ ਆਪਣੇ ਆਪ ਗਵਾਹ ਬਣ ਜਾਂਦਾ ਹੈ ਕਿ ਕਿਹੜਾ ਆਗੂ ਲੋਕਾਂ ਦੇ ਦਿਲਾਂ ’ਚ ਵੱਸਦਾ ਹੈ ਅਤੇ ਕਿਹੜਾ ਸਿਰਫ਼ ਕੁਰਸੀ ਤੱਕ ਸੀਮਤ ਰਹਿੰਦਾ ਹੈ। ਰਾਜਪੁਰਾ ਦੀ ਧਰਤੀ ’ਤੇ ਜੇ ਵਿਕਾਸ, ਅਮਨ-ਸ਼ਾਂਤੀ ਅਤੇ ਤਰੱਕੀ ਦੀ ਗੱਲ ਕੀਤੀ ਜਾਵੇ, ਤਾਂ ਸਭ ਤੋਂ ਪਹਿਲਾਂ ਨਾਮ ਸਾਹਮਣੇ ਆਉਂਦਾ ਹੈ ਹਰਦਿਆਲ ਸਿੰਘ ਕੰਬੋਜ ਦਾ ਸਾਲ 2017 ਤੋਂ 2022 ਤੱਕ ਦਾ ਸਮਾਂ ਰਾਜਪੁਰਾ ਲਈ ਸੱਚਮੁੱਚ ਸੁਨਿਹਰਾ ਦੌਰ ਸਾਬਤ ਹੋਇਆ। ਜਿਹੜੇ ਕੰਮ ਦਹਾਕਿਆਂ ਤੱਕ ਕਾਗਜ਼ਾਂ ਵਿੱਚ ਫਸੇ ਰਹੇ, ਉਹ ਹਰਦਿਆਲ ਸਿੰਘ ਕੰਬੋਜ ਦੀ ਇਮਾਨਦਾਰ ਨੀਅਤ ਅਤੇ ਮਜ਼ਬੂਤ ਇਰਾਦਿਆਂ ਨਾਲ ਜ਼ਮੀਨ ’ਤੇ ਨਜ਼ਰ ਆਉਣ ਲੱਗ ਪਏ। ਨਵੀਆਂ ਸੜਕਾਂ, ਅੰਡਰ ਬ੍ਰਿਜ, ਪੁੱਲ, ਸਫਾਈ ਪ੍ਰਬੰਧ ਅਤੇ ਸ਼ਹਿਰ ਦੀ ਸੁੰਦਰਤਾ ਨੇ ਰਾਜਪੁਰਾ ਦਾ ਨਕਸ਼ਾ ਹੀ ਬਦਲ ਦਿੱਤਾ।
ਇਹੋ ਨਹੀਂ, ਕਾਨੂੰਨ-ਵਿਵਸਥਾ ਨੂੰ ਵੀ ਮਜ਼ਬੂਤ ਕੀਤਾ ਗਿਆ। ਗੁੰਡਾਗਰਦੀ, ਗੁੰਡਾ ਟੈਕਸ ਅਤੇ ਨਸ਼ਾ ਤਸਕਰੀ ’ਤੇ ਸਖ਼ਤ ਨਕੇਲ ਪਾਈ ਗਈ। ਲੋਕਾਂ ਨੇ ਪਹਿਲੀ ਵਾਰ ਮਹਿਸੂਸ ਕੀਤਾ ਕਿ ਉਹ ਬਿਨਾਂ ਡਰ ਤੇ ਬੇਫਿਕਰ ਹੋ ਕੇ ਆਪਣਾ ਜੀਵਨ ਬਤੀਤ ਕਰ ਸਕਦੇ ਹਨ। ਬਾਜ਼ਾਰਾਂ ਵਿੱਚ ਰੌਣਕ ਵਧੀ, ਕਾਰੋਬਾਰ ਚਮਕੇ ਅਤੇ ਲੋਕਾਂ ਦੇ ਚਿਹਰਿਆਂ ’ਤੇ ਸੰਤੁਸ਼ਟੀ ਨਜ਼ਰ ਆਉਣ ਲੱਗੀ।
ਕੇਂਦਰ ਸਰਕਾਰ ਵੱਲੋਂ ਰਾਜਪੁਰਾ ਨੂੰ ਮਿਲੇ ਅਵਾਰਡ ਇਸ ਗੱਲ ਦਾ ਸਬੂਤ ਹਨ ਕਿ ਵਿਕਾਸ ਸਿਰਫ਼ ਦਾਅਵਿਆਂ ਤੱਕ ਸੀਮਿਤ ਨਹੀਂ ਸੀ, ਸਗੋਂ ਹਕੀਕਤ ਬਣ ਚੁੱਕਾ ਸੀ। ਇਹ ਸਭ ਕੁਝ ਇਕ ਐਸੇ ਆਗੂ ਦੀ ਦੂਰਅੰਦੇਸ਼ੀ ਦਾ ਨਤੀਜਾ ਸੀ ਜੋ ਸੱਚੇ ਦਿਲੋਂ ਲੋਕ ਸੇਵਾ ਕਰਨਾ ਜਾਣਦਾ ਹੈ। ਅੱਜ ਵੀ ਜਦੋਂ ਰਾਜਪੁਰਾ ਦੇ ਲੋਕ ਉਹ ਸਮਾਂ ਯਾਦ ਕਰਦੇ ਹਨ ਤਾਂ ਮਾਣ ਨਾਲ ਕਹਿੰਦੇ ਹਨ ਕਿ “ਓਹ ਸਮਾਂ ਹੀ ਅਸਲ ਵਿਕਾਸ ਦਾ ਸਮਾਂ ਸੀ।” ਲੋਕਾਂ ਦੇ ਦਿਲਾਂ ਵਿੱਚ ਇੱਕੋ ਆਵਾਜ਼ ਗੂੰਜ ਰਹੀ ਹੈ ਕਿ ਆਉਣ ਵਾਲੀਆਂ 2027 ਦੀਆਂ ਚੋਣਾਂ ਵਿੱਚ ਫਿਰ ਉਹੀ ਨੇਤ੍ਰਿਤਵ ਵਾਪਸ ਆਵੇ, ਤਾਂ ਜੋ ਰਾਜਪੁਰਾ ਮੁੜ ਤਰੱਕੀ ਦੇ ਰਾਹ ’ਤੇ ਤੇਜ਼ੀ ਨਾਲ ਅੱਗੇ ਵਧ ਸਕੇ। ਰਾਜਪੁਰਾ ਦੀ ਜਨਤਾ ਦੀ ਖ਼ਾਹਿਸ਼ ਹੈ ਕਿ ਹਰਦਿਆਲ ਸਿੰਘ ਕੰਬੋਜ ਦੁਬਾਰਾ ਵਿਧਾਇਕ ਬਣ ਕੇ ਸ਼ਹਿਰ ਨੂੰ ਹੋਰ ਉੱਚਾਈਆਂ ’ਤੇ ਲੈ ਕੇ ਜਾਣ। ਕਿਉਂਕਿ ਲੋਕ ਜਾਣਦੇ ਹਨ — ਜਿੱਥੇ ਨੀਅਤ ਸਾਫ਼ ਹੋਵੇ, ਉੱਥੇ ਹੀ ਅਸਲੀ ਵਿਕਾਸ ਹੁੰਦਾ ਹੈ।