ਹੋਮ ਗਾਰਡਜ਼ ਜਵਾਨਾਂ ਨੇ ਸਿੱਖੇ ‘ਸੁਰੱਖਿਆ ਗੁਰ’; ਆਫ਼ਤਾਂ ਨਾਲ ਨਜਿੱਠਣ ਲਈ ਕਰਵਾਈ ਗਈ ਮੌਕ ਡਰਿੱਲ
ਰੋਹਿਤ ਗੁਪਤਾ
ਬਟਾਲਾ 7 ਫਰਵਰੀ 2026- ਸਥਾਨਕ ਬਟਾਲੀਅਨ ਹੈਡ ਕੁਆਟਰ ਨੰਬਰ 2 ਪੰਜਾਬ ਹੋਮ ਗਾਰਡਜ਼ ਵਿਖੇ ਸੰਜੀਵ ਕਾਲੜਾ ਡਾਇਰੈਕਟਰ ਜਰਨਲ ਆਫ ਪੁਲਿਸ, ਪੰਜਾਬ ਹੋਮ ਗਾਰਡਜ ਅਤੇ ਡਾਇਰੈਕਟਰ ਸਿਵਲ ਡਿਫੈਂਸ ਪੰਜਾਬ ਅਤੇ ਐਡੀਸ਼ਨਲ ਕਮਾਡੈਂਟ ਜਨਰਲ ਹਰਮਨਜੀਤ ਸਿੰਘ, ਡਵੀਜਨਲ ਕਮਾਡੈਂਟ ਅਨਿਲ ਕੁਮਾਰ ਪਰੂਥੀ ਜਲੰਧਰ ਦੇ ਨਿਰਦੇਸ ਅਨੁਸਾਰ ਅਤੇ ਬਟਾਲੀਅਨ ਕਮਾਂਡੈਂਟ ਮਨਪ੍ਰੀਤ ਸਿੰਘ ਰੰਧਾਵਾ (ਪ੍ਰੈਜ਼ੀਡੈਂਟ ਐਵਾਰਡੀ-2 ਵਾਰ) ਦੀ ਅਗਵਾਈ ਵਿਚ ਕੈਂਪ ਲਗਾਏ ਗਏ। ਸਟਾਫ ਅਫ਼ਸਰ ਜਤਿੰਦਰ ਸਿੰਘ ਰੰਧਾਵਾ, ਇੰਦਰਜੀਤ ਸਿੰਘ ਮੱਲੀ, ਨਵਜੀਤ ਸਿੰਘ, ਕਰਮਜੀਤ ਸਿੰਘ, ਨਰਿੰਦਰ ਸਿੰਘ ਪੁਲਿਸ ਲਾਈਨ ਤੇ ਪੋਸਟ ਵਾਰਡਨ ਹਰਬਖਸ਼ ਸਿੰਘ ਸਿਵਲ ਡਿਫੈਂਸ ਦੇ ਨਾਲ ਜਵਾਨ ਹਾਜ਼ਰ ਸਨ।
ਇਹਨਾਂ ਦਿਨਾਂ ਦੋਰਾਨ ਪੋਸਟ ਵਾਰਡਨ ਹਰਬਖਸ਼ ਸਿੰਘ ਵਲੋਂ ਜਾਵਨਾਂ ਨੂੰ ਨਾਗਰਿਕ ਸੁਰੱਖਿਆ, ਰਾਸ਼ਟਰੀ ਸਹਾਇਤਾ ਨੰਬਰ 112 ਤੇ 1033, ਸੜਕ ਸੁਰੱਖਿਆ, ਭੁਚਾਲ ਮੌਕੇ ਕੀ ਕਰੀਏ-ਕੀ ਨਾ ਕਰੀਏ, ਸਿਹਤ ਸੰਭਾਲ, ਪ੍ਰਾਇਮਰੀ ਫਾਇਰ ਸੇਫਟੀ, ਕੁਦਰਤੀ ਅਤੇ ਗੈਰ-ਕੁਦਰਤੀ ਆਫਤਾਂ, ਘਰੇਲੂ ਗੈਸ ਸੁਰੱਖਿਆਂ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣਾਂ ਆਪਣੀ ਸੁਰੱਖਿਆ ਕਰਦੇ ਹੋਏ ਰਾਹਤ ਕਾਰਜਾਂ ਵਿੱਚ ਹਿੱਸਾ ਲੈਣਾ ਆਦਿ ਬਾਰੇ ਦੱਸਿਆ ਗਿਆ। ਆਖਰੀ ਦਿਨ ਅੱਗ ਸੁਰੱਖਿਆ ਤਹਿਤ ਵੱਖ ਵੱਖ ਅੱਗ ਬੂਝਾਊ ਯੰਤਰਾਂ ਬਾਰੇੇ ਦਸਿਆ ਤੇੇ ਜਵਾਨਾਂ ਪਾਸੋ ਪ੍ਰਾਇਮਰੀ ਮੋਕ ਡਰਿਲ ਕਰਵਾਈ ਗਈ।