ਪ੍ਰਧਾਨ ਮੰਤਰੀ ਦਾ ਰਾਹੁਲ ਗਾਂਧੀ ਵੱਲੋਂ ਰਵਨੀਤ ਬਿੱਟੂ ਨੂੰ ’ਗੱਦਾਰ’ ਕਹਿਣ ’ਤੇ ਸਖ਼ਤ ਪ੍ਰਤੀਕਰਮ, ਪੜ੍ਹੋ ਵੇਰਵਾ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 5 ਫਰਵਰੀ,2026: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਧਿਰ ਆਗੂ ਰਾਹੁਲ ਗਾਂਧੀ ਵੱਲੋਂ ਰੇਲਵੇ ਰਾਜ ਮੰਤਰੀ ਰਵਨੀਤ ਬਿੱਟੂ ਨੂੰ ’ਗੱਦਾਰ’ ਕਹਿਣ ’ਤੇ ਸਖ਼ਤ ਪ੍ਰਤੀਕਰਮ ਆਇਆ ਹੈ। ਅੱਜ ਰਾਜ ਸਭਾ ਵਿਚ ਰਾਸ਼ਟਰਪਤੀ ਦੇ ਭਾਸ਼ਣ ’ਤੇ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਾਰੇ ਸਿੱਖ ਸਮਾਜ ਦਾ ਅਪਮਾਨ ਹੈ ਅਤੇ ਗੁਰੂ ਸਾਹਿਬਾਨ ਦਾ ਅਪਮਾਨ ਹੈ।
ਉਹਨਾਂ ਸਵਾਲ ਕੀਤਾ ਕਿ ਜਿਹੜੇ ਕਾਂਗਰਸ ਛੱਡ ਚੁੱਕੇ ਹਨ, ਕਾਂਗਰਸ ਉਹਨਾਂ ’ਤੇ ਇਹ ਸਵਾਲ ਕਿਵੇਂ ਚੁੱਕ ਸਕਦੀ ਹੈ। ਬਿੱਟੂ ਦਾ ਨਾਂ ਲਏ ਬਗੈਰ ਮੋਦੀ ਨੇ ਕਿਹਾ ਕਿ ਉਹ ਇਹ ਬਰਦਾਸ਼ਤ ਨਹੀਂ ਕਰ ਸਕਦੇ ਕਿ ਦੇਸ਼ ਦੇ ਕਿਸੇ ਨਾਗਰਿਕ ਨੂੰ ’ਗੱਦਾਰ’ ਕਿਹਾ ਜਾਵੇ।