ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀਆਂ ਸਿੱਖਿਆਵਾਂ ਭਾਰਤ ਦੀ ਸੁਰੱਖਿਆ ਨੀਤੀ ਦਾ ਆਧਾਰ: MP ਸਤਨਾਮ ਸੰਧੂ
ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀਆਂ ਸਿੱਖਿਆਵਾਂ ਉੱਪਰ ਚੱਲ ਕੇ ਹੀ ਭਾਰਤ ਬਣ ਰਿਹਾ ਵਿਸ਼ਵ ਸ਼ਕਤੀ, ਸੰਸਦ ਦੇ ਸਾਂਝੇ ਸੈਸ਼ਨ ਵਿੱਚ ਬੋਲੇ ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਸੰਧੂ
ਸੰਸਦ ਵਰਗੀ ਪਵਿੱਤਰ ਜਗ੍ਹਾ 'ਤੇ ਇੱਕ ਸਿੱਖ ਨੂੰ 'ਗੱਦਾਰ' ਕਹਿਣਾ ਸ਼ਰਮਨਾਕ, ਵਿਰੋਧੀ ਧਿਰ ਦੇ ਆਗੂ ਨੇ ਪੂਰੀ ਦੁਨੀਆ 'ਚ ਵੱਸਦੇ ਸਿੱਖਾਂ ਦਾ ਦਿਲ ਦੁਖਾਇਆ : ਐਮਪੀ ਸਤਨਾਮ ਸਿੰਘ ਸੰਧੂ
ਭਾਰਤ ਦੀ ਨਵੀਂ ਕੌਮੀ ਸੁਰੱਖਿਆ ਨੀਤੀ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਿਤ: ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਸੰਧੂ
ਰਾਸ਼ਟਰਪਤੀ ਦਾ ਭਾਸ਼ਣ ਵਿਕਸਿਤ ਭਾਰਤ ਦੇ ਟੀਚੇ ਵੱਲ ਵਧਣ ਲਈ ਤਿਆਰ ਕੀਤਾ ਗਿਆ 'ਰਣਨੀਤਕ ਬਲੂਪ੍ਰਿੰਟ': ਸੰਸਦ ਮੈਂਬਰ ਸਤਨਾਮ ਸਿੰਘ ਸੰਧੂ
ਸੰਸਦ ਦੇ ਦੋਵੇਂ ਸਦਨਾਂ ਦੇ ਸਾਂਝੇ ਸੈਸ਼ਨ ਦੌਰਾਨ ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਸੰਧੂ ਨੇ ਰਾਸ਼ਟਰਪਤੀ ਦੇ ਭਾਸ਼ਣ ਨੂੰ ਵਿਕਸਿਤ ਭਾਰਤ ਦਾ 'ਰਣਨੀਤਕ ਬਲੂਪ੍ਰਿੰਟ' ਦੱਸਿਆ। ਧੰਨਵਾਦ ਮਤੇ ਦਾ ਸਮਰਥਨ ਕਰਦਿਆਂ ਉਨ੍ਹਾਂ ਨੇ ਰਾਸ਼ਟਰਪਤੀ ਦੇ ਭਾਸ਼ਣ ਵਾਲੀ ਕਾਪੀ ਨੂੰ ਨਤਮਸਤਕ ਕਰਦਿਆਂ ਕਿਹਾ, "ਇਸ ਦੇ 15ਵੇਂ ਸਫ਼ੇ ਉੱਪਰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੂੰ ਜਿਸ ਤਰ੍ਹਾਂ ਸਨਮਾਨ ਦਿੱਤਾ ਗਿਆ ਹੈ ਉਹ ਬਹੁਤ ਹੀ ਸ਼ਲਾਘਾਯੋਗ ਹੈ।
ਪਾਰਲੀਮੈਂਟ ਦੇ ਬਜਟ ਸੈਸ਼ਨ ਦੌਰਾਨ ਰਾਜ ਸਭਾ ਵਿੱਚ 'ਰਾਸ਼ਟਰਪਤੀ ਦੇ ਸੰਬੋਧਨ 'ਤੇ ਧੰਨਵਾਦ ਮਤੇ' 'ਤੇ ਚਰਚਾ ਵਿੱਚ ਹਿੱਸਾ ਲੈਂਦਿਆਂ ਐਮਪੀ ਸੰਧੂ ਨੇ ਕਿਹਾ, " ਰਾਸ਼ਟਰਪਤੀ ਨੇ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਉਨ੍ਹਾਂ ਦੇ ਸ਼ਬਦਾਂ, ਨਾ ਕਿਸੇ ਤੋਂ ਡਰਨਾ ਨਾ ਕਿਸੇ ਨੂੰ ਡਰਾਉਣਾ' ਦਾ ਹਵਾਲਾ ਦੇਕੇ ਯਾਦ ਕੀਤਾ, ਜੋ ਦਰਸਾਉਂਦਾ ਹੈ ਕਿ ਮੌਜੂਦਾ ਕੇਂਦਰ ਸਰਕਾਰ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈਕੇ ਉਨ੍ਹਾਂ ਦੇ ਸਿਧਾਂਤਾਂ ਦੀ ਪਾਲਣਾ ਕਰ ਰਹੀ ਹੈ।
ਐਮਪੀ ਸੰਧੂ ਨੇ ਅੱਗੇ ਕਿਹਾ, "ਪ੍ਰਧਾਨ ਮੰਤਰੀ ਨੇ ਵੀ ਇਨ੍ਹਾਂ ਸ਼ਬਦਾਂ ਨੂੰ ਕਈ ਦਫ਼ਾ ਦੋਹਰਾਇਆ ਹੈ। ਇਹ ਸਿਰਫ਼ ਇੱਕ ਅਧਿਆਤਮਕ ਸੰਦੇਸ਼ ਨਹੀਂ ਹੈ, ਇਹ ਅੱਜ ਦੇ ਭਾਰਤ ਲਈ ਕੌਮੀ ਸੁਰੱਖਿਆ ਦਾ ਇੱਕ ਸਿਧਾਂਤ ਹੈ ; 'ਨਾ ਕਿਸੇ ਨੂੰ ਡਰਾਉਣਾ, ਨਾ ਕਿਸੇ ਤੋਂ ਡਰਨਾ। ਪੀਐਮ ਮੋਦੀ ਦੀ ਅਗਵਾਈ ਵਿੱਚ ਇਸ ਸਿਧਾਂਤ ਨੇ ਭਾਰਤ ਨੂੰ ਦੁਨੀਆ ਭਰ ਵਿੱਚ ਰਾਜਨਾਇਕ ਅਤੇ ਵਿੱਤੀ ਸਫ਼ਲਤਾਵਾਂ ਦਿਵਾਈਆਂ ਹਨ।"
ਐਮਪੀ ਸੰਧੂ ਨੇ ਅੱਗੇ ਕਿਹਾ, "ਪੀਐਮ ਮੋਦੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਨੇ ਪਿਛਲੇ 11 ਸਾਲਾਂ ਵਿੱਚ ਸਿੱਖ ਗੁਰੂ ਸਾਹਿਬਾਨਾਂ ਦੇ ਸਨਮਾਨ ਵਿੱਚ ਕਈ ਇਤਿਹਾਸਕ ਕਾਰਜ ਕੀਤੇ ਹਨ।" ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੌਰਾਨ ਸਰਕਾਰ ਨੇ ਵਿਦੇਸ਼ਾਂ ਵਿੱਚ ਰਹਿੰਦੇ 312 ਸਿੱਖਾਂ ਨੂੰ ਕਾਲੀ ਸੂਚੀ ਤੋਂ ਹਟਾ ਕੇ ਅਤੇ ਵਿਦੇਸ਼ੀ ਯੂਨੀਵਰਸਿਟੀਆਂ ਵਿੱਚ 'ਗੁਰੂ ਨਾਨਕ ਚੇਅਰ' ਦੀ ਸਥਾਪਨਾ ਕਰਕੇ ਗੁਰੂ ਸਾਹਿਬਾਨਾਂ ਦੇ ਪ੍ਰਤੀ ਸਨਮਾਨ ਦਿਖਾਇਆ। ਇਸੇ ਤਰ੍ਹਾਂ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ 'ਤੇ ਸਰਕਾਰ ਨੇ ਪਟਨਾ ਸਾਹਿਬ ਦੇ ਵਿਕਾਸ ਲਈ 100 ਕਰੋੜ ਰੁਪਏ ਦਾ ਫ਼ੰਡ ਜਾਰੀ ਕੀਤਾ ਅਤੇ ਵਿਦੇਸ਼ਾਂ ਵਿੱਚ ਰਹਿੰਦੇ 100 ਸਿੱਖਾਂ ਦਾ ਨਾਮ ਵੀ ਕਾਲੀ ਸੂਚੀ ਤੋਂ ਹਟਾ ਦਿੱਤਾ। ਉਨ੍ਹਾਂ ਨੇ ਲਾਲ ਕਿਲੇ ਤੋਂ ਆਪਣੇ ਸੰਬੋਧਨ ਵਿੱਚ, ਜਿੱਥੇ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦਾ ਐਲਾਨ ਕੀਤਾ ਸੀ, ਪ੍ਰਧਾਂਨ ਮੰਤਰੀ ਨੇ ਗੁਰੂ ਤੇਗ਼ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ 'ਤੇ ਉਨ੍ਹਾਂ ਦੀ ਸ਼ਹਾਦਤ ਨੂੰ ਇਤਿਹਾਸਕ ਸ਼ਰਧਾਂਜਲੀ ਭੇਟ ਕੀਤੀ।
ਐਮ ਸੰਧੂ ਨੇ ਅੱਗੇ ਕਿਹਾ, "ਇੱਕ ਪਾਸੇ, ਪ੍ਰਧਾਨ ਮੰਤਰੀ ਨੇ ਸਿੱਖਾਂ ਨੂੰ ਸਤਿਕਾਰ ਦਿੱਤਾ ਹੈ ਅਤੇ ਦੂਜੇ ਪਾਸੇ, ਬੀਤੇ ਦਿਨ ਸੰਸਦ ਵਰਗੇ ਪਵਿੱਤਰ ਸਥਾਨ ਦੀਆਂ ਪੌੜੀਆਂ 'ਤੇ ਇੱਕ ਬਹੁਤ ਹੀ ਸ਼ਰਮਨਾਕ ਘਟਨਾ ਵਾਪਰੀ ਜਿੱਥੇ ਇੱਕ ਸਿੱਖ ਨੂੰ ਗੱਦਾਰ ਕਿਹਾ ਗਿਆ, ਅਫ਼ਸੋਸ ਦੀ ਗੱਲ ਹੈ ਕਿ ਇਹ ਕਿਸੇ ਹੋਰ ਨੇ ਨਹੀਂ, ਬਲਕਿ ਵਿਰੋਧੀ ਧਿਰ ਦੇ ਆਗੂ ਨੇ ਕਿਹਾ। ਇਹ ਗੱਲ ਸੁਣ ਕੇ ਦੁਨੀਆ ਭਰ ਵਿੱਚ ਰਹਿੰਦੇ ਸਿੱਖਾਂ ਦੇ ਦਿਲ ਦੁਖੀ ਹੋਏ ਹਨ। ਅੱਜ ਦੁਨੀਆ ਭਰ ਦੇ ਸਿੱਖਾਂ ਨੂੰ ਆਪਣੀ ਪਛਾਣ ਸੰਬੰਧੀ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਆਪਣੀ ਪਛਾਣ ਬਣਾਈ ਰੱਖਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਇਸ ਸਭ ਦੇ ਵਿਚਾਲੇ ਇੱਕ ਸਿੱਖ ਆਗੂ ਨੂੰ ਗੱਦਾਰ ਕਹਿਣਾ ਸਚਮੁੱਚ ਨਿੰਦਣਯੋਗ ਹੈ।“
ਰਾਜਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਮੌਜੂਦਾ ਕੇਂਦਰ ਸਰਕਾਰ ਵੱਲੋਂ ਕਈ ਪ੍ਰਮੁੱਖ ਕਾਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਖੋਲਣਾ, 2700 ਕਰੋੜ ਰੁਪਏ ਦੀ ਲਾਗਤ ਨਾਲ ਹੇਮਕੁੰਟ ਸਾਹਿਬ ਰੋਪਵੇਅ ਬਣਾਉਣ ਦਾ ਫ਼ੈਸਲਾ, ਲੰਗਰ ਤੋਂ ਜੀਐਸਟੀ ਹਟਾਉਣਾ ਅਤੇ ਚਾਰ ਸਾਹਿਬਜ਼ਾਦਿਆਂ (ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰ) ਦੀ ਸ਼ਹਾਦਤ ਦੀ ਯਾਦਗਾਰ ਵਿੱਚ ਵੀਰ ਬਾਲ ਦਿਵਸ ਦਾ ਐਲਾਨ ਕਰਨਾ ਸ਼ਾਮਲ ਹੈ।
ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਅੱਗੇ ਕਿਹਾ ਕਿ 1984 ਵਿੱਚ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹੋਏ ਸਿੱਖ ਵਿਰੋਧੀ ਦੰਗਿਆਂ ਵਿੱਚ ਮਾਰੇ ਗਏ ਤਿੰਨ ਹਜ਼ਾਰ ਤੋਂ ਵੱਧ ਸਿੱਖਾਂ ਨੂੰ ਨਿਆਂ ਮਿਲਣ ਦੀਆਂ ਸਾਰੀਆਂ ਉਮੀਦਾਂ ਖ਼ਤਮ ਹੋ ਗਈਆਂ ਸਨ, ਪਰ 2014 ਵਿੱਚ ਪੀਐਮ ਮੋਦੀ ਦੀ ਸਰਕਾਰ ਬਣਨ ਤੋਂ ਬਾਅਦ ਇਸ ਹਨੇਰੇ ਵਿੱਚ ਉਮੀਦ ਦੀ ਕਿਰਨ ਨਜ਼ਰ ਆਈ। ਉਨ੍ਹਾਂ ਕਿਹਾ, "ਇਸ ਕੇਸ ਵਿੱਚ ਐਸਆਈਟੀ ਬਣਾਈ ਗਈ, ਸੈਂਕੜੇ ਮਾਮਲੇ ਫ਼ਿਰ ਤੋਂ ਖੋਲ੍ਹੇ ਗਏ, ਪੀੜਤਾਂ ਨੂੰ ਮੁਆਵਜ਼ਾ ਦਿੱਤਾ ਗਿਆ ਅਤੇ ਸਿੱਖ ਕਤਲੇਅਮ ਵਿੱਚ ਸ਼ਾਮਲ ਕਈ ਕਈ ਪ੍ਰਮੁੱਖ ਸਿਆਸੀ ਹਸਤੀਆਂ, ਜੋ ਦਹਾਕਿਆਂ ਤੋਂ ਕਾਨੂੰਨ ਨਾਲ ਲੁੱਕਣ ਮੀਚੀ ਖੇਡ ਰਹੀਆਂ ਸਨ, ਨੂੰ ਇਨਸਾਫ਼ ਦੇ ਕਟਹਿਰੇ ਵਿੱਚ ਖੜਾ ਕੀਤਾ ਗਿਆ।"
ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚ ਕੀਤੇ ਗਏ ਵਿਕਾਸ ਕਾਰਜਾਂ ਦਾ ਜ਼ਿਕਰ ਕਰਦਿਆਂ ਐਮਪੀ ਸੰਧੂ ਨੇ ਕਿਹਾ, "ਪੀਐਮ ਮੋਦੀ ਨੇ ਅੰਮ੍ਰਿਤਸਰ ਵਿੱਚ ਆਈਆਈਐਮ, ਬਠਿੰਡਾ ਵਿੱਚ ਏਮਜ਼ ਅਤੇ ਮੋਹਾਲੀ ਵਿੱਚ ਹੋਮੀ ਭਾਬਾ ਕੈਂਸਰ ਹਸਪਤਾਲ ਬਣਵਾ ਕੇ ਪੰਜਾਬ ਨੂੰ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਮਜ਼ਬੂਤ ਬਣਾਇਆ ਹੈ। ਇਸ ਤੋਂ ਇਲਾਵਾ, ਪੰਜਾਬ ਵਿੱਚ ਅੱਜ ਚਾਰ ਘਰੇਲੂ ਅਤੇ ਦੋ ਕੌਮਾਂਤਰੀ ਹਵਾਈ ਅੱਡੇ ਹਨ, ਇਸ ਦਾ ਸਿਹਰਾ ਵੀ ਕੇਂਦਰ ਸਰਕਾਰ ਨੂੰ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਆਦਮਪੁਰ ਹਵਾਈ ਅੱਡੇ ਦਾ ਨਾਮ ਸ੍ਰੀ ਗੁਰੂ ਰਵੀਦਾਸ ਜੀ ਦੇ ਨਾਮ 'ਤੇ ਰੱਖ ਕੇ ਪੰਜਾਬ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਨਮਾਨ ਕੀਤਾ ਹੈ।" ਗੁਰੂ ਰਵੀਦਾਸ ਜੀ ਜੋ ਨਾ ਸਿਰਫ਼ ਰਵੀਦਾਸੀਆ ਭਾਈਚਾਰੇ ਲਈ ਬਲਕਿ ਪੂਰੇ ਪੰਜਾਬ ਲਈ ਪੂਜਨੀਕ ਹਨ, ਪੀਐਮ ਮੋਦੀ ਮੋਦੀ ਨੇ ਚੰਡੀਗੜ੍ਹ ਹਵਾਈ ਅੱਡੇ ਦਾ ਨਾਮ 'ਸ਼ਹੀਦੇ ਆਜ਼ਮ ਭਗਤ ਸਿੰਘ' ਦੇ ਨਾਂਅ 'ਤੇ ਰੱਖ ਕੇ ਨਾ ਸਿਰਫ਼ ਦੇਸ਼ ਭਰ ਵਿੱਚ ਬਲਕਿ ਕੌਮਾਂਤਰੀ ਪੱਧਰ 'ਤੇ ਪੰਜਾਬ ਦੀ ਬਹਾਦਰੀ ਅਤੇ ਸਵੈਮਾਣ ਦਾ ਸਨਮਾਨ ਵਧਾਇਆ ਹੈ।"
ਇਸ ਦੇ ਨਾਲ ਐਮਪੀ ਸੰਧੂ ਨੇ ਅੱਗੇ ਕਿਹਾ, "ਖੇਤੀਬਾੜੀ ਉਤਪਾਦਨ, ਖ਼ੁਰਾਕ ਸੁਰੱਖਿਆ ਅਤੇ ਪੰਜਾਬ ਦੇ ਕਿਸਾਨਾਂ ਦੀ ਭੂਮਿਕਾ 'ਤੇ ਸੰਧੂ ਨੇ ਕਿਹਾ, "ਪੰਜਾਬ ਨੇ ਹਮੇਸ਼ਾ ਦੇਸ਼ ਦੇ ਅੰਨਦਾਤਾ ਵਜੋਂ ਕੰਮ ਕੀਤਾ ਹੈ, ਭਾਵੇਂ ਉਹ ਹਰੀ ਅਤੇ ਚਿੱਟੀ ਕ੍ਰਾਂਤੀ ਦੌਰਾਨ ਹੋਵੇ ਜਾਂ ਰਿਕਾਰਡ ਤੋੜ ਖ਼ੁਰਾਕ ਉਤਪਾਦਨ। ਪੰਜਾਬ ਦੇ ਕਿਸਾਨ ਦੇਸ਼ ਦੀ ਖ਼ੁਰਾਕ ਸੁਰੱਖਿਆ ਦੇ ਪਿੱਛੇ ਪ੍ਰੇਰਕ ਸ਼ਕਤੀ ਹਨ। ਅੱਜ ਭਾਰਤ ਨੇ 350 ਮਿਲੀਅਨ ਟਨ ਤੋਂ ਜ਼ਿਆਦਾ ਖ਼ੁਰਾਕ ਦੀ ਪੈਦਾਵਾਰ ਦਾ ਰਿਕਾਰਡ ਕਾਇਮ ਕੀਤਾ ਹੈ। 150 ਮਿਲੀਅਨ ਟਨ ਦੇ ਨਾਲ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਚੌਲ ਉਤਪਾਦਕ ਮੁਲਕ ਬਣ ਗਿਆ ਹੈ। ਦੁੱਧ ਉਤਪਾਦਨ ਵਿੱਚ ਪੰਜਾਬ ਦੇ ਸਹਿਕਾਰੀ ਅੰਦੋਲਨ ਨਾਲ ਅਸੀਂ ਵਿਸ਼ਵ ਪੱਧਰ 'ਤੇ ਮੋਹਰੀ ਹੋ ਗਏ ਹਾਂ।"
‘ਧੰਨਵਾਦ ਮਤੇ’ ਦਾ ਸਮਰਥਨ ਕਰਦਿਆਂ ਐਮਪੀ ਸੰਧੂ ਨੇ ਕਿਹਾ ਕਿ ਇਤਿਹਾਸਕ ਦਸਤਾਵੇਜ਼ (ਰਾਸ਼ਟਰਪਤੀ ਦਾ ਸੰਬੋਧਨ) ਦੇ ਹਰ ਪੰਨੇ ’ਤੇ ਕੇਂਦਰ ਸਰਕਾਰ ਦੀਆਂ ਤਰਜੀਹਾਂ ਸਪਸ਼ਟ ਹਨ। "ਇਹ ਦਸਤਾਵੇਜ਼ ਰਾਸ਼ਟਰ-ਨਿਰਮਾਣ ਵਿੱਚ ਸ਼ਾਸਨ ਵਿੱਚ ਸਪੱਸ਼ਟਤਾ ਅਤੇ ਦ੍ਰਿੜਤਾ ਦਾ ਸੁਮੇਲ ਹੈ। ਇਹ ਸਪੱਸ਼ਟ ਤੌਰ 'ਤੇ ਦਰਸਾਉਂਦਾ ਹੈ ਕਿ ਇਹ ਸਰਕਾਰ ਤੁਰੰਤ ਫ਼ੈਸਲੇ ਲੈਣ ਦੀ ਨੀਤੀ ਵਿੱਚ ਵਿਸ਼ਵਾਸ ਕਰਦੀ ਹੈ, ਬਦਲਦੇ ਸਮੇਂ ਅਤੇ ਸਿਸਟਮ ਦੇ ਨਾਲ ਆਪਣੇ ਆਪ ਨੂੰ ਅੱਪਗ੍ਰੇਡ ਕਰਦੇ ਰਹਿਣਾ ਸਰਕਾਰ ਦਾ ਸੁਭਾਅ ਹੈ। ਰਾਸ਼ਟਰਪਤੀ ਨੇ ਆਪਣੇ ਭਾਸ਼ਣ ਵਿੱਚ ਕਿਸਾਨਾਂ ਦਾ ਜ਼ਿਕਰ 20 ਵਾਰ, ਗ਼ਰੀਬਾਂ ਦਾ 10 ਵਾਰ, ਮਹਿਲਾ ਸਸ਼ਕਤੀਕਰਨ ਦਾ 18 ਵਾਰ, ਯੂਥ ਪਾਵਰ ਦਾ 20 ਵਾਰ ਜ਼ਿਕਰ ਕੀਤਾ, ਜੋ ਕਿ ਇਹ ਦਰਸਾਉਂਦਾ ਹੈ ਕਿ 'ਸਬਕਾ ਸਾਥ ਸਬਕਾ ਵਿਕਾਸ' ਮਹਿਜ਼ ਇੱਕ ਸਲੋਗਨ ਨਹੀਂ, ਬਲਕਿ ਸਰਕਾਰ ਦੀ ਭਾਰਤ ਦੇ ਲੋਕਾਂ ਪ੍ਰਤੀ ਵਚਨਬੱਧਤਾ ਹੈ। ਜਦੋਂ ਨੌਕਰੀਆਂ ਦਾ ਜ਼ਿਕਰ 11 ਅਤੇ ਵਿਕਾਸ ਦਾ ਜ਼ਿਕਰ 23 ਵਾਰੀ ਕੀਤਾ ਜਾਂਦਾ ਹੈ ਤਾਂ ਇਸ ਤੋਂ ਇਹ ਸਾਫ਼ ਹੋ ਜਾਂਦਾ ਹੈ ਕਿ ਸਰਕਾਰ ਵਿਕਾਸ ਅਤੇ ਨਵੇਂ ਮੌਕਿਆਂ ਨੂੰ ਲੈਕੇ ਕਿੰਨੀ ਗੰਭੀਰ ਹੈ।"