ਇਮਾਨਦਾਰੀ, ਨਿਡਰਤਾ ਤੇ ਹਿੰਮਤ ਦੀ ਮਿਸਾਲ- SHO ਗੁਰਸੇਵਕ ਸਿੰਘ ਕਰਕੇ ਰਾਜਪੁਰਾ 'ਚ ਅਮਨ ਕਾਇਮ
ਕੁਲਵੰਤ ਸਿੰਘ ਬੱਬੂ
ਰਾਜਪੁਰਾ 7 ਫਰਵਰੀ 2026-ਜਿੱਥੇ ਅੱਜਕੱਲ੍ਹ ਸਮਾਜ ਵਿੱਚ ਅਪਰਾਧ ਅਤੇ ਨਸ਼ਿਆਂ ਦੀ ਸਮੱਸਿਆ ਵੱਧ ਰਹੀ ਹੈ, ਉਥੇ ਰਾਜਪੁਰਾ ਸਿਟੀ ਥਾਣੇ ਦੇ ਇੰਚਾਰਜ ਗੁਰਸੇਵਕ ਸਿੰਘ ਆਪਣੀ ਇਮਾਨਦਾਰੀ, ਨਿਡਰਤਾ ਅਤੇ ਹਿੰਮਤ ਨਾਲ ਲੋਕਾਂ ਲਈ ਸੁਰੱਖਿਆ ਦੀ ਮਜ਼ਬੂਤ ਢਾਲ ਬਣ ਕੇ ਸਾਹਮਣੇ ਆਏ ਹਨ।
ਉਹਨਾਂ ਦੀ ਅਗਵਾਈ ਹੇਠ ਰਾਜਪੁਰਾ ਵਿੱਚ ਨਸ਼ਾ ਤਸਕਰਾਂ, ਗੁੰਡਾ ਅਨਸਰਾਂ ਅਤੇ ਕਾਨੂੰਨ ਤੋੜਨ ਵਾਲਿਆਂ ਖਿਲਾਫ ਲਗਾਤਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਦੀ ਚੌਕਸੀ ਅਤੇ ਤੁਰੰਤ ਐਕਸ਼ਨ ਕਰਕੇ ਅਪਰਾਧੀਆਂ ਵਿੱਚ ਡਰ ਦਾ ਮਾਹੌਲ ਹੈ, ਜਦਕਿ ਆਮ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਹਨ।
ਗੁਰਸੇਵਕ ਸਿੰਘ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਉਹ ਨਾ ਸਿਰਫ਼ ਇੱਕ ਸਖ਼ਤ ਪੁਲਿਸ ਅਫਸਰ ਹਨ, ਸਗੋਂ ਲੋਕਾਂ ਨਾਲ ਨਰਮ ਸੁਭਾਵ ਅਤੇ ਇਨਸਾਫ਼ਪਸੰਦ ਰਵੱਈਆ ਰੱਖਦੇ ਹਨ। ਥਾਣੇ ਵਿੱਚ ਆਉਣ ਵਾਲੇ ਹਰ ਵਿਅਕਤੀ ਦੀ ਗੱਲ ਧਿਆਨ ਨਾਲ ਸੁਣੀ ਜਾਂਦੀ ਹੈ ਅਤੇ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ।
ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਹੁੰਦਿਆਂ ਰਾਜਪੁਰਾ ਵਿੱਚ ਲੋਕ ਬੇਫ਼ਿਕਰ ਹੋ ਕੇ ਘੁੰਮਦੇ ਹਨ, ਕਿਉਂਕਿ ਉਨ੍ਹਾਂ ਨੂੰ ਆਪਣੇ ਐਸਐਚਓ ’ਤੇ ਪੂਰਾ ਮਾਨ ਤੇ ਭਰੋਸਾ ਹੈ। ਨਸ਼ਿਆਂ ’ਤੇ ਰੋਕ ਅਤੇ ਅਪਰਾਧੀਆਂ ’ਤੇ ਨਕੇਲ ਨੇ ਰਾਜਪੁਰਾ ਦੀ ਤਸਵੀਰ ਬਦਲ ਦਿੱਤੀ ਹੈ। ਸੱਚਮੁੱਚ, ਇਸ ਤਰ੍ਹਾਂ ਦੇ ਇਮਾਨਦਾਰ ਅਤੇ ਜ਼ਿੰਮੇਵਾਰ ਅਧਿਕਾਰੀ ਸਮਾਜ ਲਈ ਮਾਣ ਹੁੰਦੇ ਹਨ ਅਤੇ ਨੌਜਵਾਨਾਂ ਲਈ ਪ੍ਰੇਰਣਾ ਸਰੂਪ ਹਨ।