ਡਰੋਨ ਐਕਟੀਵਿਟੀ ਦੇਖੇ ਜਾਣ ਤੋਂ ਬਾਅਦ ਬੀਐਸਐਫ ਨੇ ਚਲਾਇਆ ਤਲਾਸ਼ੀ ਅਭਿਆਨ, ਹੈਰੋਇਨ ਬਰਾਮਦ
ਰੋਹਿਤ ਗੁਪਤਾ
ਗੁਰਦਾਸਪੁਰ
ਬੀਤੀ ਰਾਤ ਬੀਓਪੀ ਕਾਸੋਵਾਲ ਵਿਖੇ 8 ਵਜ ਕੇ 30 ਮਿਨਟ ਤੇ ਦੇਖੀ ਗਈ ਸੀ ਡਰੋਨ ਦੀ ਹਰਕਤ ਦੇਖੀ ਗਈ ਸੀ ਜਿਸ ਤੋਂ ਬਾਅਦ BSF ਵੱਲੋਂ ਆਲੇ ਦੁਆਲੇ ਦੇ ਇਲਾਕੇ ਵਿੱਚ ਤਲਾਸ਼ੀ ਅਭਿਆਨ ਚਲਾਇਆ ਗਿਆ ਸੀ। ਇਸ ਦੌਰਾਨ ਸਰਹੱਦੀ ਖੇਤਰ ਵਿੱਚੋਂ ਇੱਕ ਪੀਲੇ ਰੰਗ ਦੀ ਟੇਪ ਵਿੱਚ ਲਪੇਟਿਆ ਹੋਇਆ ਪੈਕਟ ਬਰਾਮਦ ਹੋਇਆ ਹੈ ਜਦਕਿ ਤਲਾਸ਼ੀ ਅਭਿਆਨ ਜਾਰੀ ਹੈ । ਦੱਸਿਆ ਜਾ ਰਿਹਾ ਹੈ ਕਿ ਬਰਾਮਦ ਕੀਤੇ ਗਏ ਪੈਕਟ ਵਿੱਚੋਂ ਇੱਕ ਕਿਲੋ 130 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ।