Canada Breaking: BC ਦੇ ਪ੍ਰੀਮੀਅਰ ਡੇਵਿਡ ਏਬੀ ਦਿ ਅਗਵਾਈ ਹੇਠਲਾ ਵਪਾਰਕ ਵਫ਼ਦ ਪੰਜਾਬ ਸਮੇਤ ਭਾਰਤ ਦੇ ਵੱਖ-ਵੱਖ ਰਾਜਾਂ ਦੀ ਫੇਰੀ ਤੇ , ਭਾਰਤ–ਬਰਿਟਿਸ਼ ਕੋਲੰਬੀਆ ਆਰਥਿਕ ਸਾਂਝ ਮਜ਼ਬੂਤ ਕਰਨ ਦਾ ਟੀਚਾ
ਬਲਜੀਤ ਬੱਲੀ, ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ / ਵੈਨਕੂਵਰ, ਜਨਵਰੀ 2026
ਬਰਿਟਿਸ਼ ਕੋਲੰਬੀਆ ਦੀ ਵੱਕਾਰੀ “Look West: Jobs and Prosperity” ਰਣਨੀਤੀ ਦੇ ਤਹਿਤ, BC ਦੇ ਪ੍ਰੀਮੀਅਰ ਡੇਵਿਡ ਏਬੀ ਭਾਰਤ ਦੌਰੇ ‘ਤੇ ਇੱਕ ਉੱਚ ਪੱਧਰੀ ਵਪਾਰਕ ਡੈਲੀਗੇਸ਼ਨ ਦੀ ਅਗਵਾਈ ਕਰਨਗੇ ਜਿਸ ਵਿੱਚ ਚੰਡੀਗੜ੍ਹ ਇੱਕ ਉੱਤਰੀ ਭਾਰਤ ਦੇ ਐਂਟਰੀ ਗੇਟ ਵਜੋਂ ਉਭਰ ਕੇ ਸਾਹਮਣੇ ਆਇਆ ਹੈ। ਇਸ ਦੌਰੇ ਦਾ ਮੁੱਖ ਉਦੇਸ਼ ਬਰਿਟਿਸ਼ ਕੋਲੰਬੀਆ ਦੇ ਨਾਗਰਿਕਾਂ ਲਈ ਚੰਗੀਆਂ ਤਨਖਾਹਾਂ ਵਾਲੀਆਂ ਨੌਕਰੀਆਂ ਨੂੰ ਉਤਸ਼ਾਹਿਤ ਕਰਨਾ ਅਤੇ ਅਮਰੀਕੀ ਬਾਜ਼ਾਰ ਤੋਂ ਇਲਾਵਾ ਹੋਰ ਬਾਜ਼ਾਰਾਂ ਵਿੱਚ ਵਪਾਰ ਵਧਾਉਣਾ ਹੈ।
BC ਸਰਕਾਰ ਵੱਲੋਂ ਜਾਰੀ ਕੀਤੀ ਜਾਣਕਾਰੀ ਮੁਤਾਬਕ, 12 ਤੋਂ 17 ਜਨਵਰੀ 2026 ਤੱਕ ਚੱਲਣ ਵਾਲੇ ਇਸ ਵਪਾਰਕ ਦੌਰੇ ਦੌਰਾਨ ਪ੍ਰੀਮੀਅਰ ਏਬੀ, ਰਵੀ ਕਾਹਲੋਂ, BC ਦੇ Jobs and Economic Growth ਮੰਤਰੀ ਦੇ ਨਾਲ, ਨਵੀਂ ਦਿੱਲੀ, ਮੁੰਬਈ, ਚੰਡੀਗੜ੍ਹ ਅਤੇ ਬੈਂਗਲੁਰੂ (ਬੈਂਗਲੋਰ) ਵਿੱਚ ਸਰਕਾਰੀ ਅਧਿਕਾਰੀਆਂ, ਉਦਯੋਗਿਕ ਸਾਂਝੇਦਾਰਾਂ ਅਤੇ ਕਾਰੋਬਾਰੀ ਭਾਈਚਾਰੇ ਨਾਲ ਮੁਲਾਕਾਤਾਂ ਕਰਨਗੇ।
ਚੰਡੀਗੜ੍ਹ : ਉੱਤਰੀ ਭਾਰਤ ਨਾਲ ਸਾਂਝ ਲਈ ਦਰਵਾਜ਼ਾ
ਡੈਲੀਗੇਸ਼ਨ ਦਾ ਚੰਡੀਗੜ੍ਹ ਦੌਰਾ ਇਸ ਗੱਲ ਨੂੰ ਉਜਾਗਰ ਕਰਦਾ ਹੈ ਕਿ ਬਰਿਟਿਸ਼ ਕੋਲੰਬੀਆ ਉੱਤਰੀ ਭਾਰਤ ਨਾਲ ਆਪਣੇ ਆਰਥਿਕ ਅਤੇ ਸੰਸਥਾਗਤ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦਾ ਹੈ, ਖ਼ਾਸ ਕਰਕੇ ਸਾਫ਼ ਊਰਜਾ, ਟਿਕਾਊ ਜੰਗਲਾਤ, ਖਣਿਜ ਅਤੇ ਜ਼ਿੰਮੇਵਾਰ ਖਣਨ ਖੇਤਰਾਂ ਵਿੱਚ। ਪੰਜਾਬ ਅਤੇ ਇਸਦੇ ਆਲੇ-ਦੁਆਲੇ ਦੇ ਖੇਤਰ ਵਪਾਰ, ਤਕਨੀਕੀ ਸਾਂਝ ਅਤੇ ਨਿਵੇਸ਼ ਲਈ ਮਹੱਤਵਪੂਰਣ ਸਾਥੀ ਮੰਨੇ ਜਾ ਰਹੇ ਹਨ।
ਪੂਰੀ ਖ਼ਬਰ ਪਾੜਨ ਲਈ ਇਸ ਲਿੰਕ ਤੇ ਕਲਿੱਕ ਕਰੋ :