ਬਦਨਾਮ ਸਿਰਫ਼ ਪੰਜਾਬ ਕਿਉਂ? ਨਸ਼ਾ ਤਾਂ ਹਰ ਸੂਬੇ 'ਚ- CM ਮਾਨ (ਵੇਖੋ ਵੀਡੀਓ)
CM ਮਾਨ ਅਤੇ ਕੇਜਰੀਵਾਲ ਵੱਲੋਂ ਨਸ਼ਿਆਂ ਵਿਰੁੱਧ ਦੂਜੇ ਗੇੜ ਦੀ ਸ਼ੁਰੂਆਤ, "ਕਹਿਰ ਨਾਲ ਨਹੀਂ, ਲਹਿਰ ਨਾਲ ਜਿੱਤਾਂਗੇ ਲੜਾਈ"
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 7 ਜਨਵਰੀ 2026: ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਦੂਜੇ ਗੇੜ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ। ਇਸ ਮੌਕੇ ਭਗਵੰਤ ਮਾਨ ਅਤੇ ਕੇਜਰੀਵਾਲ ਨੇ ਸਪੱਸ਼ਟ ਕੀਤਾ ਕਿ ਨਸ਼ਿਆਂ ਵਿਰੁੱਧ ਇਹ ਜੰਗ ਸਿਰਫ਼ ਪੁਲਿਸ ਦੀ ਸਖ਼ਤੀ ਨਾਲ ਨਹੀਂ, ਸਗੋਂ ਇੱਕ ਲੋਕ ਲਹਿਰ ਬਣਾ ਕੇ ਜਿੱਤੀ ਜਾਵੇਗੀ।
ਅਰਵਿੰਦ ਕੇਜਰੀਵਾਲ ਨੇ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਡਰੱਗਜ਼ ਖ਼ਿਲਾਫ਼ ਲੜਾਈ ਨੂੰ ਇੱਕ ਸਮਾਜਿਕ ਲਹਿਰ ਵਿੱਚ ਬਦਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਲੜਾਈ ਕਹਿਰ ਨਾਲ ਨਹੀਂ, ਸਗੋਂ ਲੋਕਾਂ ਦੀ ਲਹਿਰ ਨਾਲ ਲੜੀ ਜਾਵੇਗੀ। ਪੁਲਿਸ ਦੀ ਇਕੱਲੀ ਸਖ਼ਤੀ ਨਸ਼ਾ ਖ਼ਤਮ ਨਹੀਂ ਕਰ ਸਕਦੀ, ਇਸ ਲਈ ਆਮ ਲੋਕਾਂ ਦਾ ਸਹਿਯੋਗ ਲਾਜ਼ਮੀ ਹੈ।
"ਨਸ਼ੇੜੀ ਮਰੀਜ਼ ਹੈ, ਮੁਲਜ਼ਮ ਨਹੀਂ": ਭਗਵੰਤ ਮਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਡਰੱਗਜ਼ ਦੀ ਸਮੱਸਿਆ ਹਰ ਸੂਬੇ ਵਿੱਚ ਹੈ, ਪਰ ਸਿਰਫ਼ ਪੰਜਾਬ ਨੂੰ ਹੀ ਬਦਨਾਮ ਕੀਤਾ ਜਾ ਰਿਹਾ ਹੈ। ਮਾਨ ਨੇ ਕਿਹਾ ਕਿ ਗੁਜਰਾਤ ਵਿੱਚ ਕੁਇੰਟਲਾਂ ਦੇ ਹਿਸਾਬ ਨਾਲ ਨਸ਼ਾ ਫੜਿਆ ਜਾਂਦਾ ਹੈ, ਪਰ ਚਰਚਾ ਸਿਰਫ਼ ਪੰਜਾਬ ਦੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੇ ਆਦੀ ਨੌਜਵਾਨ ਮੁਲਜ਼ਮ ਨਹੀਂ, ਸਗੋਂ ਬੀਮਾਰ (ਮਰੀਜ਼) ਹਨ, ਜਿਨ੍ਹਾਂ ਨੂੰ ਇਲਾਜ ਅਤੇ ਹਮਦਰਦੀ ਦੀ ਲੋੜ ਹੈ। "ਬਾਕੀ ਸਾਰੇ ਕੰਮ ਬਾਅਦ ਵਿੱਚ, ਪਹਿਲਾਂ ਸਿਹਤ ਜ਼ਰੂਰੀ ਹੈ।" ਨਸ਼ਾ ਰੋਕਣ ਲਈ ਹੁਣ ਪਿੰਡਾਂ ਵਿੱਚ ਕਮੇਟੀਆਂ ਐਕਟਿਵ ਕੀਤੀਆਂ ਜਾਣਗੀਆਂ ਅਤੇ ਲੋਕਾਂ ਨੂੰ ਖੁਦ ਪਹਿਰੇ ਦੇਣੇ ਹੋਣਗੇ।
b
ਨਸ਼ਿਆਂ ਖ਼ਿਲਾਫ਼ ਇਸ ਲੜਾਈ ਨੂੰ ਵੱਡੇ ਪੱਧਰ 'ਤੇ ਲਿਜਾਇਆ ਜਾਵੇਗਾ। ਸਰਕਾਰ ਦਾ ਮਕਸਦ ਹੈ ਕਿ ਹਰ ਪਿੰਡ ਵਿੱਚ ਨੌਜਵਾਨਾਂ ਅਤੇ ਸੂਝਵਾਨ ਲੋਕਾਂ ਦੀਆਂ ਕਮੇਟੀਆਂ ਬਣਾਈਆਂ ਜਾਣ ਜੋ ਨਸ਼ਾ ਵੇਚਣ ਵਾਲਿਆਂ 'ਤੇ ਨਜ਼ਰ ਰੱਖਣ ਅਤੇ ਨਸ਼ਾ ਕਰਨ ਵਾਲਿਆਂ ਨੂੰ ਮੁੱਖ ਧਾਰਾ ਵਿੱਚ ਵਾਪਸ ਲਿਆਉਣ ਲਈ ਸਹਾਇਤਾ ਕਰਨ।