ਅਮਰੀਕਾ ਦੇ ਨਾਮੀ ਬਿਜ਼ਨਸਮੈਨ ਕਸ਼ਮੀਰ ਸਿੰਘ ਗਿੱਲ ਅਤੇ ਟਿਊਬਵੈੱਲ ਇੰਜੀਨੀਅਰ ਗੁਰਦਰਸ਼ਨ ਸਿੰਘ ਨੇ CM Nayab ਸਿੰਘ ਸੈਣੀ ਨਾਲ ਕੀਤੀ ਮੁਲਾਕਾਤ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 6 ਜਨਵਰੀ 2026: ਗਿੱਲ ਐਨਰਜੀ ਯੂ.ਐਸ.ਏ (Gill Energy USA) ਦੇ President ਕਸ਼ਮੀਰ ਸਿੰਘ ਗਿੱਲ ਅਤੇ BJP ਆਗੂ ਤੇ ਨਾਮਵਰ ਟਿਊਬਵੈੱਲ ਇੰਜੀਨੀਅਰ ਗੁਰਦਸਰਸ਼ਨ ਬੀਤੇ ਦਿਨ ਹਰਿਆਣਾ ਦੇ ਮੁੱਖ ਮੰਤਰੀ Nayab ਸਿੰਘ ਸੈਣੀ ਨੇ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ।ਜ਼ਿਕਰਯੋਗ ਹੈ ਕਿ ਕਸ਼ਮੀਰ ਸਿੰਘ ਗਿੱਲ ਮੂਲ ਰੂਪ ਵਿਚ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਲੂਕਾ ਦੇ ਰਹਿਣ ਵਾਲੇ ਹਨ।

ਇਸ ਮੀਟਿੰਗ ਦੌਰਾਨ ਭਾਰਤ ਵਿੱਚ ਵਪਾਰਕ ਮੌਕਿਆਂ ਅਤੇ ਨਿਵੇਸ਼ ਨੂੰ ਲੈ ਕੇ ਗੰਭੀਰ ਵਿਚਾਰ ਚਰਚਾ ਹੋਈ।
ਗੁਰਦਰਸ਼ਨ ਸਿੰਘ ਨੇ ਦਸਿਆ ਕਿ ਮੁੱਖ ਮੰਤਰੀ ਸੈਣੀ ਨੇ ਸਾਡੇ ਵਿਚਾਰਾਂ ਨੂੰ ਬਹੁਤ ਧਿਆਨ ਨਾਲ ਸੁਣਿਆ ਅਤੇ ਵਪਾਰਕ ਪਹਿਲਕਦਮੀਆਂ ਲਈ ਬਹੁਤ ਹੀ ਸਾਰਥਕ ਅਤੇ ਹਾਂ-ਪੱਖੀ ਹੁੰਗਾਰਾ ਦਿੱਤਾ।
ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਵੱਲੋਂ ਦਿੱਤੇ ਕੀਮਤੀ ਸਮੇਂ ਅਤੇ ਹੌਂਸਲਾ ਅਫ਼ਜ਼ਾਈ ਲਈ ਤਹਿ ਦਿਲੋਂ ਧੰਨਵਾਦੀ ਹਨ.
.jpg)