ਬਠਿੰਡਾ ਵਿਖੇ ਭਾਰਤੀ ਕਮਿਊਨਿਸਟ ਪਾਰਟੀ ਦੀ 25ਵੀਂ ਕਾਂਗਰਸ ਨੂੰ ਸਮਰਪਿਤ ਸੈਮੀਨਾਰ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ ,27 ਜੁਲਾਈ 2025: ਭਾਰਤੀ ਕਮਿਊਨਿਸਟ ਪਾਰਟੀ ਦੀ 25ਵੀਂ ਪਾਰਟੀ ਕਾਂਗਰਸ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆਜਿਸ ਦੇ ਮੁੱਖ ਬੁਲਾਰੇ ਪੰਜਾਬੀ ਟ੍ਰਿਬਿਊਨ ਦੇ ਸਾਬਕਾ ਸੰਪਾਦਕ ਤੇ ਉੱਘੇ ਵਿਦਵਾਨ ਡਾਕਟਰ ਸਵਰਾਜ ਵੀਰ ਅਤੇ ਸੈਮੀਨਾਰ ਦੇ ਮੁੱਖ ਸੂਤਰਧਾਰ ਡਾਕਟਰ ਸੁਮੇਲ ਸਿੰਘ ਸਿੱਧੂ ਨੇ ਸ਼ਿਰਕਤ ਕੀਤੀ । ਅੱਜ ਦੇ ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਸੀਪੀਆਈ ਦੇ ਕੌਮੀ ਕੌਂਸਲ ਮੈਂਬਰ ਕਾਮਰੇਡ ਹਰਦੇਵ ਅਰਸ਼ੀ,ਬਲਕਰਨ ਸਿੰਘ ਬਰਾੜ ਜ਼ਿਲਾ ਸਕੱਤਰ ਬਠਿੰਡਾ, ਕਾ ਕ੍ਰਿਸ਼ਨ ਚੌਹਾਨ ਜ਼ਿਲਾ ਸਕੱਤਰ ਮਾਨਸਾ,ਕਾ ਅਸ਼ੋਕ ਕੌਸ਼ਲ ਜਿਲ੍ਹਾ ਸਕੱਤਰ ਫਰੀਦਕੋਟ, ਕਾ ਖੁਸ਼ੀਆ ਸਿੰਘ ਜ਼ਿਲ੍ਹਾ ਸਕੱਤਰ ਬਰਨਾਲਾ ਵੀ ਹਾਜ਼ਰ ਸਨ । ਡਾਕਟਰ ਸੁਮੇਲ ਸਿੰਘ ਸਿੱਧੂ ਨੇ ਪ੍ਰੋਗਰਾਮ ਦਾ ਆਗਾਜ਼ ਕਰਦਿਆਂ ਪੰਜਾਬ ਦੇ ਬੁਨਿਆਦੀ ਮਸਲਿਆਂ ਦਾ ਸਬੰਧ ਪੰਜਾਬ, ਪੰਜਾਬੀ, ਪੰਜਾਬੀਅਤ ਨਾਲ ਜੋੜਦਿਆਂ ਭੂਮਿਕਾ ਬੰਨ੍ਹੀ ।ਸੈਮੀਨਾਰ ਦੇ ਮੁੱਖ ਬੁਲਾਰੇ ਡਾਕਟਰ ਸਵਰਾਜਬੀਰ ਨੇ ਕਿਹਾ ਕਿ ਪੰਜਾਬ ਦੇ ਬੁਨਿਆਦੀ ਮਸਲੇ ਤਾਂ ਹੀ ਹੱਲ ਹੋਣਗੇ ਜੇ ਪੰਜਾਬ, ਪੰਜਾਬੀ,ਪੰਜਾਬੀਅਤ ਨੂੰ ਅਸੀਂ ਮੁੜ ਤੋਂ ਸੁਰਜੀਤ ਕਰਾਂਗੇ।
ਇਸ ਮੌਕੇ ਸ਼ਰਧਾ ਰਾਮ ਫਿਲੌਰੀ, ਫਿਰੋਜਦੀਨ ਸ਼ਰਫ ਤੱਕ ਅਦੀਬਾਂ ਨੇ ਪੰਜਾਬੀ ਮਾਂ ਬੋਲੀ ਦੇ ਬੁਨਿਆਦੀ ਸੰਕਲਪ ਨੂੰ ਕਾਇਮ ਕੀਤਾ । ਅੱਜ ਪੰਜਾਬੀਆਂ ਸਾਹਮਣੇ ਬੇਰੁਜ਼ਗਾਰੀ ਪ੍ਰਵਾਸ, ਨਸ਼ੇ, ਭਰਿਸ਼ਟਾਚਾਰ, ਖੇਤੀ ਸੰਕਟ, ਗਰੀਬੀ ਆਦਿ ਅਨੇਕਾਂ ਮਸਲੇ ਹਨ । ਇਹਨਾਂ ਦੇ ਰੂਬਰੂ ਹੋਣ ਲਈ ਸਾਨੂੰ ਪੰਜਾਬੀ ਪਛਾਣ ਨੂੰ ਕਾਇਮ ਰੱਖ ਕੇ ਲੜਨਾ ਪਵੇਗਾ । ਇਸ ਸਮਾਗਮ ਵਿੱਚ ਲਗਭਗ 300 ਤੋਂ ਉੱਪਰ ਦਰਸ਼ਕ ਹਾਜ਼ਰ ਸਨ । ਪ੍ਰੋਗਰਾਮ ਦੇ ਆਰੰਭ ਵਿੱਚ ਕਾ ਹਰਦੇਵ ਅਰਸ਼ੀ ਨੇ ਹਾਜ਼ਰੀਨ ਨੂੰ ਜੀ ਆਇਆ ਕਿਹਾ ਤੇ ਅੰਤ ਵਿੱਚ ਬਲਕਰਨ ਸਿੰਘ ਬਰਾੜ ਨੇ ਸਭਨਾਂ ਦਾ ਧੰਨਵਾਦ ਕੀਤਾ । ਇਸ ਸਮੇਂ ਹੋਰਨਾਂ ਤੋਂ ਇਲਾਵਾ ਜਸਵੀਰ ਸਿੰਘ ਆਕਲੀਆ ,ਜਸਪਾਲ ਮਨਖੇੜਾ, ਲਸ਼ਮਣ ਸਿੰਘ ਮਲੂਕਾ, ਮੱਖਣ ਸਿੰਘ ਗੁਰੂਸਰ, ਮਿੱਠੂ ਸਿੰਘ ਘੁੱਦਾ, ਡਾ ਬਲਦੇਵ ਸਿੰਘ ਗਰੇਵਾਲ,ਕਾ ਜਰਨੈਲ ਸਿੰਘ ਭਾਈ ਰੂਪਾ, ਰਣਬੀਰ ਰਾਣਾ, ਡਾਕਟਰ ਨੀਤੂ ਅਰੋੜਾ,ਪ੍ਰੋਫੈਸਰ ਸ਼ੁਭ ਪ੍ਰੇਮ ਬਰਾੜ ਵੀ ਹਾਜ਼ਰ ਸਨ ।