ਕੋਸੋ ਆਪਰੇਸ਼ਨ ਦੇ ਤਹਿਤ ਦਿਹਾਤੀ ਪੁਲਿਸ ਨੇ ਚਲਾਇਆ ਸਰਚ ਅਭਿਆਨ
ਜਗਰਾਉਂ, 22 ਜੂਨ 2025 -ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਲੁਧਿਆਣਾ ਦਿਹਾਤੀ ਪੁਲਿਸ ਦੇ ਐਸਐਸਪੀ ਡਾਕਟਰ ਅੰਕੁਰ ਗੁਪਤਾ ਦੀ ਅਗਵਾਈ ਹੇਠ ਪੁਲਿਸ ਵੱਲੋਂ ਅੱਜ ਐਤਵਾਰ ਦੀ ਤੜਕਸਾਰ ਜਗਰਾਉਂ ਦੇ ਮੁਹੱਲਾ ਮਾਈ ਜੀਨਾ ਵਿਖੇ ਕਾਸੋ ਆਪਰੇਸ਼ਨ ਦੇ ਤਹਿਤ ਸਰਚ ਅਭਿਆਨ ਚਲਾਇਆ ਗਿਆ ਜਿਸ ਦੇ ਤਹਿਤ ਐਤਵਾਰ ਦੀ ਤੜਕਸਾਰਹੀ ਦਿਹਾਤੀ ਪੁਲਿਸ ਵੱਲੋਂ ਮੁਹੱਲਾ ਮਾਈ ਜੀਨਾ ਨੂੰ ਪੂਰੀ ਤਰਹਾਂ ਪੁਲਿਸ ਛਾਣੀ ਵਿੱਚ ਤਬਦੀਲ ਕਰ ਘੇਰਾਬੰਦੀ ਕੀਤੀ ਗਈ ਅਤੇ ਇਸ ਮੁਹੱਲੇ ਵਿੱਚ ਆਉਣ ਜਾਣ ਵਾਲੇ ਸਾਰੇ ਰਸਤਿਆਂ ਨੂੰ ਪੂਰੀ ਤਰ੍ਹਾਂ ਸੀਲ ਕੀਤਾ ਗਿਆ ਤੇ ਨਸ਼ਾ ਵੇਚਣ ਵਾਲੇ ਲੋਕਾਂ ਦੇ ਘਰਾਂ ਦੀ ਸਰਚ ਅਭਿਆਨ ਦੇ ਤਹਿਤ ਤਲਾਸ਼ੀ ਲਈ ਗਈ।
ਇਸ ਮੌਕੇ ਐਸਐਸਪੀ ਅੰਕਰ ਗੁਪਤਾ ਵੱਲੋਂ ਨਸ਼ਾ ਵੇਚਣ ਦਾ ਗੋਰਖ ਧੰਦਾ ਕਰਨ ਵਾਲੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜੋ ਉਹ ਇਸ ਗਲਤ ਰਸਤੇ ਨੂੰ ਛੱਡ ਕੇ ਸਿੱਧੇ ਰਸਤੇ ਤੇ ਆਉਣ ਅਤੇ ਆਪਣੇ ਪਰਿਵਾਰ ਦਾ ਸਹੀ ਤਰੀਕੇ ਨਾਲ ਪਾਲਣ ਪੋਸ਼ਣ ਕਰਨ। ਇਸ ਮੌਕੇ ਐਸਐਸਪੀ ਡਾਕਟਰ ਅੰਕੁਰ ਗੁਪਤਾ ਤੋਂ ਇਲਾਵਾ ਡੀਐਸਪੀ ਇੰਦਰਜੀਤ ਸਿੰਘ ਬੋਪਾਰਾਏ, ਡੀਐਸਪੀ ਯਸ਼ਜੋਤ ਸਿੰਘ, ਥਾਣਾ ਸਿਟੀ ਮੁਖੀ ਵਰਿੰਦਰਪਾਲ ਸਿੰਘ ਤੋਂ ਇਲਾਵਾ ਬੱਸ ਸਟੈਂਡ ਪੁਲਿਸ ਚੌਂਕੀ ਦੇ ਇੰਚਾਰਜ ਸੁਖਵਿੰਦਰ ਸਿੰਘ ਸੁੱਖੀ ਅਤੇ ਭਾਰੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਮੌਜੂਦ ਰਹੇ।