ਨਾਈਟ ਡੋਮੀਨੇਸ਼ਨ ਮੁਹਿੰਮ ਦਾ ਦ੍ਰਿਸ਼
ਦੀਦਾਰ ਗੁਰਨਾ
ਖੰਨਾ 22 ਜੂਨ 2025 : SSP ਖੰਨਾ ਜੋਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼ਹਿਰ ਵਿੱਚ ਕਾਨੂੰਨ-ਵਿਵਸਥਾ ਨੂੰ ਸੁਚੱਜਾ ਬਣਾਈ ਰੱਖਣ ਅਤੇ ਰਾਤ ਦੇ ਸਮੇਂ ਚੌਕਸੀ ਵਧਾਉਣ ਲਈ, ਖੰਨਾ ਪੁਲਿਸ ਵੱਲੋਂ "ਨਾਈਟ ਡੋਮੀਨੇਸ਼ਨ" ਮੁਹਿੰਮ ਚਲਾਈ ਗਈ , ਇਸ ਮੁਹਿੰਮ ਦੇ ਤਹਿਤ ਪੁਲਿਸ ਅਧਿਕਾਰੀਆਂ ਨੇ ਰਾਤ ਦੌਰਾਨ ਵੱਖ-ਵੱਖ ਥਾਣਿਆਂ, ਰੈਪਿਡ ਰੂਰਲ ਰਿਸਪਾਂਸ (RRR) ਟੀਮਾਂ ਅਤੇ ਪੀ.ਸੀ.ਆਰ (PCR) ਟੀਮਾਂ ਦੇ ਕੰਮਕਾਜ ਦੀ ਜਾਂਚ ਕੀਤੀ , ਇਸ ਦੌਰਾਨ ਉਨ੍ਹਾਂ ਨੇ ਨਾਕੇਬੰਦੀ, ਪੈਟਰੋਲਿੰਗ ਅਤੇ ਹੋਰ ਸੁਰੱਖਿਆ ਸਬੰਧੀ ਕਾਰਵਾਈਆਂ ਦੀ ਵੀ ਸਮੀਖਿਆ ਕੀਤੀ , ਫੋਰਸ ਨੂੰ ਜ਼ਮੀਨੀ ਪੱਧਰ 'ਤੇ ਚੁਸਤ ਤੇ ਸਚੇਤ ਰਹਿਣ ਲਈ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ , ਪੁਲਿਸ ਨੇ ਇਹ ਵੀ ਯਕੀਨੀ ਬਣਾਇਆ ਕਿ ਸ਼ਹਿਰ ਵਿੱਚ ਸ਼ਰਾਰਤੀ ਅਨਸਰਾਂ ਉੱਤੇ ਨਿਗਰਾਨੀ ਰੱਖੀ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਗੜਬੜ ਨੂੰ ਤੁਰੰਤ ਰੋਕਿਆ ਜਾਵੇ