ਵੱਡੀ ਘਟਨਾ: ਨਹਿਰ ਚ ਨਹਾਉਣ ਗਏ 4 ਬੱਚੇ ਡੁੱਬੇ- ਦੋ ਦੀਆਂ ਲਾਸ਼ਾਂ ਬਰਾਮਦ
ਲੁਧਿਆਣਾ, 21 ਜੂਨ 2025 - ਪੰਜਾਬ ਚ ਵੱਡੀ ਘਟਨਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਨਹਿਰ ਚ ਨਹਾਉਣ ਗਏ 4 ਬੱਚੇ ਡੁੱਬ ਗਏ ਜਿਨ੍ਹਾਂ 'ਚੋਂ ਦੋ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।
ਘਟਨਾ ਲੁਧਿਆਣਾ ਦੇ ਲੋਹਾਰਾ ਨਹਿਰ ਪੁਲ ਨੇੜੇ ਵਾਪਰੀ। ਪਾਣੀ ਦਾ ਤੇਜ਼ ਵਹਾਅ ਹੋਣ ਕਾਰਨ ਬੱਚੇ ਡੂੰਘੇ ਪਾਣੀ ਵਿੱਚ ਡੁੱਬ ਗਏ। ਜਿਨ੍ਹਾਂ 'ਚੋਂ ਦੋ ਬੱਚਿਆਂ ਦੀਆਂ ਮਾਡਲ ਟਾਊਨ ਗਰਿੱਡ ਨੇੜਿਓਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਮ੍ਰਿਤਕਾਂ ਦੀ ਪਛਾਣ ਪ੍ਰਕਾਸ਼ ਅਤੇ ਸਾਹਿਲ ਵਜੋਂ ਹੋਈ ਹੈ।
- Download Babushahi App
-
-