SSP ਪਟਿਆਲਾ ਵਰੁਣ ਸ਼ਰਮਾ
ਦੀਦਾਰ ਗੁਰਨਾ
ਪਟਿਆਲਾ 22 ਜੂਨ 2025 : ਕੁਝ ਦਿਨ ਪਹਿਲਾਂ ਜਨਤਾ ਨਾਲ ਨਿਰੰਤਰ ਸੰਪਰਕ ਅਤੇ ਭਰੋਸੇ ਦੇ ਰਿਸ਼ਤੇ ਨੂੰ ਹੋਰ ਮਜ਼ਬੂਤ ਬਣਾਉਂਦੇ ਹੋਏ ਐਸ.ਐਸ.ਪੀ. ਪਟਿਆਲਾ ਵਰੁਣ ਸ਼ਰਮਾ ਵੱਲੋਂ ਜਨਤਾ ਨਾਲ ਖ਼ਾਸ ਮਿਲਣੀ ਕੀਤੀ ਗਈ , ਇਸ ਦੌਰਾਨ ਲੋਕਾਂ ਨੇ ਆਪਣੇ ਵਿਅਕਤੀਗਤ ਅਤੇ ਸਮੂਹਕ ਮੁੱਦੇ ਪੁਲਿਸ ਅਧਿਕਾਰੀਆਂ ਦੇ ਸਾਹਮਣੇ ਰੱਖੇ , ਐਸ.ਐਸ.ਪੀ. ਪਟਿਆਲਾ ਨੇ ਸਾਰੇ ਆਏ ਹੋਏ ਲੋਕਾਂ ਦੀਆਂ ਗੱਲਾਂ ਧਿਆਨ ਨਾਲ ਸੁਣੀਆਂ ਅਤੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਅਤੇ ਨਿਆਂਸੰਗਤ ਹੱਲ ਕੀਤਾ ਜਾਵੇਗਾ , ਇਸ ਮੌਕੇ 'ਤੇ ਕਈ ਅਹਿਮ ਮੁੱਦਿਆਂ 'ਤੇ ਮੌਕੇ 'ਤੇ ਹੀ ਹਦਾਇਤਾਂ ਜਾਰੀ ਕੀਤੀਆਂ ਗਈਆ , ਐਸ.ਐਸ.ਪੀ. ਵੱਲੋਂ ਇਹ ਵੀ ਦੱਸਿਆ ਗਿਆ ਕਿ ਇਸ ਤਰ੍ਹਾਂ ਦੀਆਂ ਮਿਲਣੀਆਂ ਜਾਰੀ ਰਹਿਣਗੀਆਂ, ਤਾਂ ਜੋ ਹਰ ਵਰਗ ਦੀ ਆਵਾਜ਼ ਪੁਲਿਸ ਤੱਕ ਪਹੁੰਚ ਸਕੇ