ਐਮਰਜੈਂਸੀ ਦੇ 50 ਸਾਲ ਹੋਣ ਤੇ ਜਮਹੂਰੀ ਅਧਿਕਾਰ ਸਭਾ ਵੱਲੋਂ ਕਰਵਾਈ ਕਨਵੈਨਸ਼ਨ
ਅਮਰੀਕਾ ਵੱਲੋਂ ਇਰਾਨ ਤੇ ਹਮਲਾ ਕਰਨ ਦੀ ਕੀਤੀ ਨਿਖੇਧ
ਰੋਹਿਤ ਗੁਪਤਾ
ਗੁਰਦਾਸਪੁਰ 22 ਜੂਨ :- ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਗੁਰਦਾਸਪੁਰ ਇਕਾਈ ਵੱਲੋਂ ਸਥਾਨਕ ਅਮਰੀਕ ਸਿੰਘ ਯਾਦਗਾਰੀ ਹਾਲ ਵਿਖੇ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਕੀਤੀ ਗਈ ਜਿਸ ਵਿੱਚ 25 ਜੂਨ 1975 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਲੋਕਾਂ ਦੇ ਸਾਰੇ ਹੱਕ ਹਕੂਕ ਕੁਚਲ ਕੇ ਐਮਰਜੈਂਸੀ ਲਗਾਉਣ ਦੀ 50 ਵੀਆਂ ਵਰ੍ਹੇ ਗੰਢ ਮੌਕੇ ਦੇ ਕਾਲੇ ਦੌਰ ਅਤੇ ਮੌਜੂਦਾ ਸਮੇਂ ਜਮਹੂਰੀ ਅਧਿਕਾਰਾਂ ਦੀ ਸਥਿਤੀ ਵਾਰੇ ਚਰਚਾ ਕੀਤੀ ਗਈ । ਡਾਕਟਰ ਜਗਜੀਵਨ ਲਾਲ ਪ੍ਰਧਾਨ ਜਮਹੂਰੀ ਅਧਿਕਾਰ ਸਭਾ ਗੁਰਦਾਸਪੁਰ , ਯਸ਼ਪਾਲ ਝਬਾਲ , ਸੂਬਾ ਪ੍ਰੈੱਸ ਸਕੱਤਰ ਅਮਰਜੀਤ ਸ਼ਾਸਤਰੀ ਜ਼ਿਲ੍ਹਾ ਸਕੱਤਰ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਪ੍ਰੋਫੈਸਰ ਪਰਮਿੰਦਰ ਸਿੰਘ ਨੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇੰਦਰਾ ਗਾਂਧੀ ਵੱਲੋਂ 25 ਜੂਨ 1975 ਨੂੰ ਐਮਰਜੈਂਸੀ ਲਗਾ ਕੇ ਸਮੁੱਚੇ ਦੇਸ਼ ਦੀਆਂ ਵਿਰੋਧੀ ਰਾਜਨੀਤਕ ਪਾਰਟੀਆਂ, ਤਬਦੀਲੀ ਪਸੰਦ ਨੌਜਵਾਨਾਂ, ਵਿਦਿਆਰਥੀਆਂ , ਬੁਧੀਜੀਵੀਆਂ, ਵਕੀਲਾਂ ਅਤੇ ਅਖ਼ਬਾਰਾਂ ਦੇ ਸੰਪਾਦਕਾਂ, ਪੱਤਰਕਾਰਾਂ, ਮਾਲਕਾਂ ਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ।ਅਖ਼ਬਾਰਾਂ ਤੇ ਸੈਂਸਰਸਿਪ ਲਗਾ ਕੇ ਹਰ ਉਠ ਰਹੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਵਿਚਾਰ ਚਰਚਾ ਨੂੰ ਅੱਗੇ ਤੋਰਦਿਆਂ ਕਿਹਾ ਕਿ ਇਸ ਐਮਰਜੈਂਸੀ ਦੇ ਕਾਲੇ ਦਿਨਾਂ ਦੇ ਪਿਛੇ ਸਾਮਰਾਜੀ ਤਾਕਤਾਂ ਦੀਆਂ ਬਸਤੀਵਾਦੀ ਨੀਤੀਆਂ, ਭਾਰਤੀ ਹਾਕਮਾਂ ਦਾ ਲੋਕ ਵਿਰੋਧੀ ਖਾਸਾ, ਪੰਜਾਬ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਸਰਕਾਰਾਂ ਖਿਲਾਫ ਉਠ ਰਹੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਦੀਆਂ ਬਗਾਵਤਾਂ ਸਨ। ਉਹਨਾਂ ਮੌਜੂਦਾ ਸਮੇਂ ਵਿੱਚ ਬੀ ਜੇ ਪੀ ਸਰਕਾਰ ਵੱਲੋਂ ਬਹੁ ਰਾਸ਼ਟਰੀ ਕੰਪਨੀਆਂ ਨੂੰ ਭਾਰਤ ਦੇ ਜਲ ਜੰਗਲ ਜ਼ਮੀਨ ਤੇ ਕਬਜ਼ਾ ਕਰਵਾਉਣ ਹਿੱਤ ਛਤੀਸਗੜ੍ਹ, ਉੜੀਸਾ, ਮਹਾਰਾਸ਼ਟਰ ਦੇ ਜੰਗਲਾਂ ਵਿੱਚ ਰਹਿੰਦੇ ਆਦਿ ਵਾਸੀਆਂ ਨੂੰ ਭਾਰਤੀ ਫੌਜ ਰਾਂਹੀ ਨਕਸਲਵਾਦ ਦੇ ਕੁਚਲਣ ਦੇ ਨਾਮ ਹੇਠ ਉਜਾੜਿਆ ਜਾ ਰਿਹਾ ਹੈ। ਅਤੇ ਮਈ 2026 ਤੱਕ ਭਾਰਤ ਨੂੰ ਨਕਸਲ ਮੁਕਤ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ। ਇਸ ਦੇ ਨਾਲ ਅਰਬਨ ਨਕਸਲੀ ਗ਼ਰਦਾਨ ਕੇ ਬੁਧੀਜੀਵੀਆਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ। ਉਹਨਾਂ ਪੰਜਾਬ ਦੇ ਬੁਧੀਜੀਵੀਆਂ, ਜਮਹੂਰੀ ਅਧਿਕਾਰਾਂ ਦੇ ਅਲੰਬਰਦਾਰ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਅੱਜ ਜੇ ਖਣਿਜ ਪਦਾਰਥਾਂ ਦੀ ਰਾਖੀ ਕਰਨ ਲਈ ਜਦੋਜਹਿਦ ਕਰ ਰਹੇ ਲੋਕਾਂ ਦੇ ਹੱਕਾਂ ਲਈ ਆਵਾਜ਼ ਨਾ ਬੁਲੰਦ ਕੀਤੀ ਤਾਂ ਭਵਿੱਖ ਵਿੱਚ ਇਹ ਜ਼ਬਰ ਦਾ ਕੁਹਾੜਾ ਪੰਜਾਬ ਵਿੱਚ ਵੀ ਵਾਪਰਨਾ ਸੁਭਾਵਿਕ ਹੈ।
ਇਸ ਮੌਕੇ ਸਭਾ ਦੇ ਜਨਰਲ ਸਕੱਤਰ ਅਸ਼ਵਨੀ ਸ਼ਰਮਾ ਨੇ ਗਾਜ਼ਾ ਪੱਟੀ ਵਿੱਚ ਰਾਹਤ ਸਮੱਗਰੀ ਲੈਣ ਜਾ ਰਹੇ ਬੱਚਿਆਂ, ਔਰਤਾਂ ਉਪਰ ਗੋਲੀਆਂ ਵਰ੍ਹਾਉਣ, ਇਰਾਨ ਨੂੰ ਤਬਾਹ ਕਰਨ ਲਈ ਅਮਰੀਕੀ ਸਾਮਰਾਜ ਵਲੋਂ ਕੀਤੀ ਕਾਰਵਾਈ ਦਾ ਮਤਾ ਪੇਸ਼ ਕੀਤਾ। ਉਹਨਾਂ ਰੂਸ ਯੁਕਰੇਨ ਜੰਗ ਬੰਦ ਕਰਨ ਲਈ ਆਲਮੀ ਭਾਈਚਾਰੇ ਨੂੰ ਅਪੀਲ ਕੀਤੀ ਹੈ। ਪੰਜਾਬ ਸਰਕਾਰ ਵੱਲੋਂ ਮੀਟਿੰਗ ਲਈ ਸੱਦਾ ਪੱਤਰ ਦੇ ਕੇ ਕਿਸਾਨਾਂ, ਮਜ਼ਦੂਰਾਂ ਦੀ ਗਿਰਫਤਾਰੀ ਕਰਨ, ਭਾਰਤ ਮਾਲਾ ਪ੍ਰੋਜੈਕਟ ਅਧੀਨ ਬਗੈਰ ਮੁਆਵਜ਼ਾ ਪੂਰਾ ਦਿਤੀਆਂ ਜ਼ਮੀਨਾਂ ਐਕਵਾਇਰ ਕਰਨ ਦੀ ਅਲੋਚਨਾਂ ਕੀਤੀ। ਇਸ ਮੌਕੇ ਸਭਾ ਦੇ ਸੂਬਾ ਪ੍ਰੈੱਸ ਸਕੱਤਰ ਅਮਰਜੀਤ ਸ਼ਾਸਤਰੀ ਨੇ ਪਟਿਆਲਾ ਵਿਖੇ ਹੋ ਰਹੇ ਸੂਬਾਈ ਕਨਵੈਨਸ਼ਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਦੋ ਘੰਟੇ ਚੱਲੀ ਇਸ ਵਿਚਾਰ ਚਰਚਾ ਵਿੱਚ ਸਰੋਤਿਆਂ ਨੇ ਇਤਿਹਾਸ ਸੰਬੰਧੀ ਆਪਣੇ ਤੌਖਲੇ ਪ੍ਰੋਫੈਸਰ ਸਾਹਿਬ ਨਾਲ ਸਾਂਝੇ ਕੀਤੇ ਜਿਨ੍ਹਾਂ ਦਾ ਬੜੇ ਠਰ੍ਹਮੇ ਨਾਲ ਜਵਾਬ ਦਿੱਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਬਜੀਤ ਸਿੰਘ ਚਾਹਲ, ਰਣਜੀਤ ਸਿੰਘ ਧਾਲੀਵਾਲ , ਸੰਜੀਵ ਕੁਮਾਰ ਮਿੰਟੂ , ਗੁਰਦਿਆਲ ਸਿੰਘ ਬਾਲਾ ਪਿੰਡੀ , ਤਰਲੋਚਨ ਸਿੰਘ ਪ੍ਰਧਾਨ ਤਰਕਸ਼ੀਲ ਸੋਸਾਇਟੀ, ਗੁਰਮੀਤ ਸਿੰਘ ਪਾਹੜਾ, ਜਗੀਰ ਸਿੰਘ, ਬਿਮਲ ਕੌਰ, ਸਤਿਬੀਰ ਸਿੰਘ, ਅਮਰਜੀਤ ਸਿੰਘ ਮਨੀ, ਅਮਰ ਕਰਾਂਤੀ, ਸੁਖਵਿੰਦਰ ਪਾਲ, ਹੇਮਰਾਜ ਰਿਟਾਇਰ ਐਸ ਡੀ ੳ, ਰੂਪ ਸਿੰਘ, ਗੁਰਜੀਤ ਸਿੰਘ ਪੰਜਾਬ ਸਟੂਡੈਂਟ ਯੂਨੀਅਨ, ਰਜਵੰਤ ਸਿੰਘ, ਰਾਜ ਕੁਮਾਰ ਪ੍ਰਧਾਨ ਪੈਂਡੂ ਮਜ਼ਦੂਰ ਯੂਨੀਅਨ, ਡਾਕਟਰ ਅਸ਼ੋਕ ਭਾਰਤੀ, ਹਰਭਜਨ ਸਿੰਘ ਮਾਂਗਟ, ਮਾਸਟਰ ਗੁਰਦਿਆਲ ਚੰਦ, ਰੂਪ ਲਾਲ, ਜਸਪਾਲ ਮਸੀਹ, ਸੁਖਦੇਵ ਬਹਿਰਾਮਪੁਰ, ਜੋਗਿੰਦਰ ਘਰਾਲਾ , ਲਖਵਿੰਦਰ ਸਿੰਘ, ਬਲਵਿੰਦਰ ਸਿੰਘ, ਤਰਸੇਮ ਲਾਲ, ਅਮਰਜੀਤ ਸਿੰਘ, ਗੁਰਮੀਤ ਸਿੰਘ, ਹਰਦੀਪ ਰਾਜ , ਤਰਸੇਮ, ਲਵ ਕੁਮਾਰ, ਦੇਵ ਰਾਜ, ਲਖਵਿੰਦਰ ਪਾਲ, ਕਿਸ਼ੋਰ ਕੁਮਾਰ ਆਦਿ ਹਾਜ਼ਰ ਸਨ ।